ਹੈਦਰਾਬਾਦ: ਵਰਲਡ ਕੱਪ 2023 ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤ 'ਚ ਵੱਡੀ ਗਿਣਤੀ 'ਚ ਲੋਕ ਕ੍ਰਿਕੇਟ ਦੇਖਦੇ ਹਨ। ਜਿਸਨੂੰ ਦੇਖਦੇ ਹੋਏ Jio ਅਤੇ Airtel ਨੇ ਆਪਣੇ ਨਵੇਂ ਪ੍ਰੀਪੇਡ ਪਲੈਨ ਲਾਂਚ ਕਰ ਦਿੱਤੇ ਹਨ। ਹੁਣ ਤੁਸੀਂ ਸਸਤੇ 'ਚ ਹੀ ਵਰਲਡ ਕੱਪ ਦਾ ਮੈਚ ਦੇਖ ਸਕਦੇ ਹੋ। Jio ਨੇ ਇੱਕ ਮਹੀਨੇ, ਤਿੰਨ ਮਹੀਨੇ ਅਤੇ ਸਾਲ ਭਰ ਦੇ ਪਲੈਨ ਲਾਂਚ ਕੀਤੇ ਹਨ ਜਦਕਿ Airtel ਨੇ 2 ਪਾਕੇਟ ਫ੍ਰੈਂਡਲੀ ਪਲੈਨ ਲਾਂਚ ਕੀਤੇ ਹਨ।
ETV Bharat / science-and-technology
Jio ਅਤੇ Airtel ਨੇ ਕ੍ਰਿਕੇਟ ਦੇਖਣ ਵਾਲਿਆਂ ਲਈ ਲਾਂਚ ਕੀਤੇ ਪ੍ਰੀਪੇਡ ਪਲੈਨ, ਹੁਣ ਸਸਤੇ 'ਚ ਦੇਖ ਸਕੋਗੇ ਵਰਲਡ ਕੱਪ ਦਾ ਮੈਚ - ICC Mens World Cup 2023 news
Jio And Airtel Prepaid Plans: Jio ਅਤੇ Airtel ਨੇ ਕ੍ਰਿਕੇਟ ਦੇਖਣ ਵਾਲਿਆਂ ਲਈ ਨਵੇਂ ਪ੍ਰੀਪੇਡ ਪਲੈਨ ਲਾਂਚ ਕੀਤੇ ਹਨ। ਇਸ ਰਾਹੀ ਤੁਸੀਂ ਸਸਤੇ 'ਚ ਹੀ ਵਰਲਡ ਕੱਪ ਮੈਚ ਆਪਣੇ ਮੋਬਾਈਲ ਫੋਨ 'ਤੇ ਦੇਖ ਸਕਦੇ ਹੋ।
Published : Oct 6, 2023, 1:01 PM IST
Airtel ਨੇ ਲਾਂਚ ਕੀਤੇ ਦੋ ਪ੍ਰੀਪੇਡ ਪਲੈਨ: Airtel ਨੇ ਕ੍ਰਿਕੇਟ ਦੇਖਣ ਵਾਲੇ ਯੂਜ਼ਰਸ ਲਈ ਦੋ ਨਵੇਂ ਪਲੈਨ ਲਾਂਚ ਕੀਤੇ ਹਨ। ਇਸ ਪਲੈਨ 'ਚ 99 ਅਤੇ 49 ਰੁਪਏ ਦੇ ਪ੍ਰੀਪੇਡ ਪਲੈਨ ਗ੍ਰਾਹਕਾਂ ਲਈ ਲਾਂਚ ਕੀਤੇ ਗਏ ਹਨ। 99 ਰੁਪਏ ਦੇ ਪਲੈਨ 'ਚ ਤੁਹਾਨੂੰ 2 ਦਿਨ ਲਈ Unlimited ਇੰਟਰਨੈੱਟ ਮਿਲਦਾ ਹੈ ਜਦਕਿ 49 ਰੁਪਏ ਦੇ ਪਲੈਨ 'ਚ ਕੰਪਨੀ ਇੱਕ ਦਿਨ ਲਈ 6GB ਡਾਟਾ ਦਾ ਲਾਭ ਦਿੰਦੀ ਹੈ।
Jio ਨੇ ਲਾਂਚ ਕੀਤੇ 5 ਪ੍ਰੀਪੇਡ ਪਲੈਨ: Airtel ਤੋਂ ਬਾਅਦ ਹੁਣ Jio ਦੀ ਗੱਲ ਕਰੀਏ, ਤਾਂ Jio ਨੇ ਇੱਕ ਮਹੀਨੇ ਲਈ 328 ਰੁਪਏ, 388 ਰੁਪਏ ਅਤੇ 598 ਰੁਪਏ ਦੇ ਤਿੰਨ ਪਲੈਨ ਲਾਂਚ ਕੀਤੇ ਹਨ। ਇਸਦੇ ਤਰ੍ਹਾਂ ਤਿੰਨ ਮਹੀਨੇ ਲਈ 758 ਰੁਪਏ ਅਤੇ 808 ਰੁਪਏ ਦੇ ਪਲੈਨ ਅਤੇ 3,178 ਰੁਪਏ ਦਾ ਇੱਕ ਸਾਲਾਨਾ ਪਲੈਨ ਵੀ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ 331 ਰੁਪਏ ਦਾ ਨਵਾਂ ਡਾਟਾ ਬੂਸਟਰ ਪਲੈਨ ਵੀ ਪੇਸ਼ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Jio ਦੇ 328 ਰੁਪਏ ਦੇ ਪਲੈਨ 'ਚ 30 ਦਿਨਾਂ ਲਈ ਹਰ ਦਿਨ 1.5GB ਡਾਟਾ, Unlimited ਕਾਲਿੰਗ ਅਤੇ ਹਰ ਦਿਨ 100 ਮੈਸੇਜ ਦਾ ਲਾਭ ਮਿਲਦਾ ਹੈ। ਕੰਪਨੀ ਇਸ ਪਲੈਨ 'ਚ ਤਿੰਨ ਮਹੀਨੇ ਦਾ Disney+Hotstar ਮੋਬਾਈਲ ਦਾ ਸਬਸਕ੍ਰਿਪਸ਼ਨ ਵੀ ਦਿੰਦੀ ਹੈ। ਜਦਕਿ 598 ਰੁਪਏ ਦੇ ਪਲੈਨ 'ਚ ਸਾਰੇ ਲਾਭ 328 ਰੁਪਏ ਦੇ ਪਲੈਨ ਵਰਗੇ ਹੀ ਹੋਣਗੇ ਪਰ ਡਾਟਾ ਦੀ ਲਿਮਿਟ 2GB ਹੋਵਗੀ। 758 ਰੁਪਏ ਅਤੇ 808 ਰੁਪਏ ਦੇ ਪਲੈਨ 'ਚ ਤੁਹਾਨੂੰ 1.5GB ਅਤੇ 2GB ਡਾਟਾ ਦਾ ਲਾਭ 84 ਦਿਨਾਂ ਲਈ ਮਿਲਦਾ ਹੈ। ਦੋਨਾਂ ਪਲੈਨਾਂ 'ਚ ਤਿੰਨ ਮਹੀਨੇ ਲਈ Disney+Hotstar ਮੋਬਾਈਲ ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਕੰਪਨੀ ਨੇ 331 ਰੁਪਏ ਦਾ ਡਾਟਾ ਬੀਸਟਰ ਪਲੈਨ ਵੀ ਲਾਂਚ ਕੀਤਾ ਹੈ। ਇਸ 'ਚ 40GB ਡਾਟਾ 30 ਦਿਨਾਂ ਲਈ ਮਿਲਦਾ ਹੈ। ਇਸਦੇ ਨਾਲ ਹੀ Disney+Hotstar ਦਾ ਮੋਬਾਈਲ ਸਬਸਕ੍ਰਿਪਸ਼ਨ ਵੀ ਤਿੰਨ ਮਹੀਨੇ ਲਈ ਮਿਲਦਾ ਹੈ। ਜਦਕਿ Jio ਦੇ ਸਾਲ ਭਰ ਦੇ ਪਲੈਨ 'ਚ ਤੁਹਾਨੂੰ 365 ਦਿਨ ਲਈ 2GB ਡਾਟਾ ਹਰ ਦਿਨ ਅਤੇ Disney+Hotstar ਦਾ ਮੋਬਾਈਲ ਸਬਸਕ੍ਰਿਪਸ਼ਨ ਵੀ ਮਿਲਦਾ ਹੈ।