ਹੈਦਰਾਬਾਦ: ਰਿਲਾਇੰਸ ਜੀਓ ਨੇ ਗਣੇਸ਼ ਚਤੁਰਥੀ ਦੇ ਮੌਕੇ 'ਤੇ AirFiber ਦੀ ਸੁਵਿਧਾ ਲਾਂਚ ਕਰ ਦਿੱਤੀ ਹੈ। ਇਸਦਾ ਇਸਤੇਮਾਲ ਘਰ ਅਤੇ ਆਫ਼ਿਸ ਦੋਨੋ ਜਗ੍ਹਾਂ 'ਤੇ ਕੀਤਾ ਜਾ ਸਕਦਾ ਹੈ। ਰਿਲਾਇੰਸ ਏਅਰ ਫਾਈਬਰ 'ਚ ਯੂਜ਼ਰਸ ਨੂੰ 1 Gbps ਤੱਕ ਦੀ ਸ਼ਾਨਦਾਰ ਸਪੀਡ ਮਿਲੇਗੀ। ਇਸਦੀ ਮਦਦ ਨਾਲ ਤੁਸੀਂ ਹਾਈ Dimension ਵੀਡੀਓ ਸਟ੍ਰੀਮਿੰਗ, ਆਨਲਾਈਨ ਗੇਮਿੰਗ ਅਤੇ ਬਿਨ੍ਹਾਂ ਰੁਕਾਵਟ ਵੀਡੀਓ ਕਾਨਫਰੰਸ ਦਾ ਮਜ਼ਾ ਲੈ ਸਕੋਗੇ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੀਓ ਏਅਰ ਫਾਈਬਰ ਦਾ ਐਲਾਨ 28 ਅਗਸਤ ਨੂੰ 46ਵੀਂ Annual General Meeting ਵਿੱਚ ਕੀਤਾ ਸੀ।
ETV Bharat / science-and-technology
Jio AirFiber ਹੋਇਆ ਲਾਂਚ, ਇਨ੍ਹਾਂ 8 ਸ਼ਹਿਰਾਂ ਦੇ ਲੋਕ ਲੈ ਸਕਣਗੇ ਇਸ ਪਲੈਨ ਦਾ ਫਾਇਦਾ - airtel or jio fiber which is better
Jio AirFiber Launched: Jio AirFiber ਅੱਜ ਲਾਂਚ ਹੋ ਗਿਆ ਹੈ। ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਇਸਨੂੰ ਕਿਸੇ ਵੀ ਜਗ੍ਹਾਂ ਲੈ ਕੇ ਜਾ ਸਕਦੇ ਹੋ, ਕਿਉਕਿ ਇਹ ਵਾਇਰਲੈਸ ਪੋਰਟੇਬਲ ਡਿਵਾਈਸ ਨਾਲ ਚਲਣ ਵਾਲਾ ਏਅਰ ਫਾਈਬਰ ਇੰਟਰਨੈੱਟ ਹੈ।
Published : Sep 19, 2023, 3:22 PM IST
Jio AirFiber ਦਾ ਪਲੈਨ: Jio AirFiber ਦੀ ਕੀਮਤ 3,999 ਰੁਪਏ ਰੱਖੀ ਗਈ ਹੈ। Jio AirFiber ਲਈ ਯੂਜ਼ਰਸ ਨੂੰ ਮਹੀਨੇ 'ਚ 599+GST ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। Jio AirFiber 'ਚ ਹੋਮ ਐਂਟਰਟੇਨਮੈਂਟ, ਸਮਾਰਟ ਹੋਮ ਸੁਵਿਧਾਂ ਅਤੇ ਹਾਈ ਸਪੀਡ ਬ੍ਰਾਂਡਬੈਂਡ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਕੰਪਨੀ ਨੇ Jio AirFiber ਦੀ ਸੁਵਿਧਾਂ ਦਿੱਲੀ, ਮੁੰਬਈ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ, ਬੈਂਗਲੁਰੂ, ਚੇਨਈ ਅਤੇ ਪੂਣੇ 'ਚ ਲਾਈਵ ਕਰ ਦਿੱਤੀ ਹੈ। ਕੰਪਨੀ ਨੇ ਏਅਰ ਫਾਈਬਰ ਅਤੇ ਏਅਰ ਫਾਈਬਰ ਮੈਕਸ ਨਾਮ ਦੇ ਦੋ ਪਲੈਨ ਬਾਜ਼ਾਰ 'ਚ ਪੇਸ਼ ਕੀਤੇ ਹਨ। ਏਅਰ ਫਾਈਬਰ 'ਚ ਗ੍ਰਾਹਕਾਂ ਨੂੰ ਦੋ ਤਰ੍ਹਾਂ ਦੀ ਸਪੀਡ ਦੇ ਪਲੈਨ ਮਿਲਣਗੇ। ਇਸ 'ਚ 30 Mbps ਅਤੇ 100 Mbps ਦੀ ਸਪੀਡ ਸ਼ਾਮਲ ਹੈ। ਕੰਪਨੀ ਨੇ 30 Mbps ਪਲੈਨ ਦੀ ਕੀਮਤ 599 ਰੁਪਏ ਰੱਖੀ ਹੈ ਅਤੇ 100 mbps ਦੇ ਪਲੈਨ ਦੀ ਕੀਮਤ 899 ਰੁਪਏ ਰੱਖੀ ਗਈ ਹੈ। ਦੋਨੋ ਹੀ ਪਲੈਨਸ 'ਚ ਗ੍ਰਾਹਕਾਂ ਨੂੰ 550 ਤੋਂ ਜ਼ਿਆਦਾ ਡਿਜੀਟਲ ਚੈਨਲ ਅਤੇ 14 ਐਂਟਰਟੇਨਮੈਂਟ ਐਪ ਮਿਲਣਗੇ। ਏਅਰ ਫਾਈਬਰ ਪਲੈਨ ਦੇ ਤਹਿਤ ਕੰਪਨੀ ਨੇ 100 Mbps ਸਪੀਡ ਵਾਲਾ 1199 ਰੁਪਏ ਦਾ ਪਲੈਨ ਵੀ ਪੇਸ਼ ਕੀਤਾ ਹੈ।
Jio AirFiber ਦੀ ਖਾਸ ਗੱਲ: Jio AirFiber ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸਦਾ ਕਿਸੇ ਵੀ ਜਗ੍ਹਾਂ ਇਸਤੇਮਾਲ ਕਰ ਸਕਦੇ ਹੋ, ਕਿਉਕਿ ਇਹ ਪੋਰਟੇਬਲ ਡਿਵਾਈਸ ਨਾਲ ਚਲਣ ਵਾਲਾ ਏਅਰ ਫਾਈਬਰ ਇੰਟਰਨੈੱਟ ਹੈ। ਹਾਲਾਂਕਿ Jio AirFiber ਦਾ ਇਸਤੇਮਾਲ ਕਰਨ ਲਈ ਉਸ ਜਗ੍ਹਾਂ 5G ਕਨੈਕਟੀਵਿਟੀ ਹੋਣੀ ਚਾਹੀਦੀ ਹੈ।