ਪੰਜਾਬ

punjab

ETV Bharat / science-and-technology

JBL ਨੇ ਭਾਰਤ 'ਚ ਲਾਂਚ ਕੀਤਾ ਨਵਾਂ ਸਪੀਕਰ ਫਲਿੱਪ 6, ਜਾਣੋ ਕੀਮਤ - JBL FLIP 6 LAUNCHED

JBL ਨੇ ਬੁੱਧਵਾਰ ਨੂੰ ਭਾਰਤ 'ਚ ਨਵੇਂ ਫੀਚਰਸ ਦੇ ਨਾਲ ਆਪਣਾ ਨਵਾਂ ਪੋਰਟੇਬਲ ਸਪੀਕਰ JBL Flip 6 ਲਾਂਚ ਕੀਤਾ ਹੈ। ਕੰਪਨੀ ਨੇ ਕਿਹਾ ਕਿ ਬਾਸ ਤੋਂ ਲੈ ਕੇ ਮਿਡਸ ਅਤੇ ਹਾਈਜ਼ ਤੱਕ, ਇਹ ਪੂਰੀ ਵਿਸਤਾਰ ਨਾਲ ਸੰਗੀਤ ਪ੍ਰਦਾਨ ਕਰਦੀ ਹੈ।

JBL ਨੇ ਭਾਰਤ 'ਚ ਲਾਂਚ ਕੀਤਾ ਨਵਾਂ ਸਪੀਕਰ ਫਲਿੱਪ 6, ਜਾਣੋ ਕੀਮਤ
JBL ਨੇ ਭਾਰਤ 'ਚ ਲਾਂਚ ਕੀਤਾ ਨਵਾਂ ਸਪੀਕਰ ਫਲਿੱਪ 6, ਜਾਣੋ ਕੀਮਤ

By

Published : Mar 31, 2022, 4:43 PM IST

ਬੈਂਗਲੁਰੂ: ਆਡੀਓ ਉਪਕਰਨ ਨਿਰਮਾਤਾ JBL ਨੇ ਬੁੱਧਵਾਰ ਨੂੰ ਭਾਰਤ 'ਚ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਆਪਣਾ ਨਵਾਂ ਪੋਰਟੇਬਲ ਸਪੀਕਰ JBL ਫਲਿੱਪ 6 ਲਾਂਚ ਕੀਤਾ ਹੈ। ਇਹ ਸਪੀਕਰ ਔਸ਼ੀਅਨ ਬਲੂ, ਮਿਡਨਾਈਟ ਬਲੈਕ ਅਤੇ ਸਕੁਐਡ ਕਲਰਸ ਵਿੱਚ ਔਫਲਾਈਨ ਅਤੇ ਔਨਲਾਈਨ ਸਟੋਰਾਂ ਵਿੱਚ ਉਪਲਬਧ ਹੋਵੇਗਾ।

ਵਿਕਰਮ ਖੇਰ, ਲਾਈਫਸਟਾਈਲ ਵਾਈਸ ਪ੍ਰੈਜ਼ੀਡੈਂਟ, ਹਰਮਨ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ “JBL ਫਲਿੱਪ 6 ਇੱਕ ਬੋਲਡ ਨਵਾਂ ਲੋਗੋ ਡਿਜ਼ਾਈਨ ਪੇਸ਼ ਕਰਦਾ ਹੈ। ਇਹ ਪਹਿਲਾਂ ਲਾਂਚ ਕੀਤੇ ਗਏ ਪੋਰਟੇਬਲ ਸਪੀਕਰਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ ਅਤੇ ਨਵੀਨਤਮ JBL ਸਾਊਂਡ ਤਕਨਾਲੋਜੀ ਨਾਲ ਲੈਸ ਹੈ।

JBL ਫਲਿੱਪ 6 ਨੂੰ ਦੋਹਰੇ ਪੈਸਿਵ ਰੇਡੀਏਟਰਾਂ, ਇੱਕ ਸ਼ਕਤੀਸ਼ਾਲੀ ਰੇਸਟ੍ਰੈਕ-ਆਕਾਰ ਵਾਲਾ ਵੂਫਰ ਅਤੇ ਇੱਕ ਵੱਖਰਾ ਟਵੀਟਰ ਦੇ ਨਾਲ ਇੱਕ ਬਿਲਕੁਲ ਨਵੀਂ ਆਡੀਓ ਸੰਰਚਨਾ ਮਿਲਦੀ ਹੈ।

ਕੰਪਨੀ ਨੇ ਕਿਹਾ ਕਿ ਬਾਸ ਤੋਂ ਲੈ ਕੇ ਮਿਡਸ ਅਤੇ ਹਾਈਜ਼ ਤੱਕ, ਇਹ ਪੂਰੀ ਵਿਸਤਾਰ ਨਾਲ ਸੰਗੀਤ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਇਹ ਸਪੀਕਰ ਰੀਸਾਈਕਲੇਬਲ ਪੇਪਰ ਬਾਕਸ 'ਚ ਆਉਂਦਾ ਹੈ, ਜਿਸ 'ਚ 90 ਫੀਸਦੀ ਰੀਸਾਈਕਲ ਹੋਣ ਯੋਗ ਪਲਾਸਟਿਕ ਹੈਂਗਟੈਗ ਹੁੰਦੇ ਹਨ। ਕੰਪਨੀ ਨੇ ਇਸ ਸਪੀਕਰ ਨੂੰ 14,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਹੈ।

ਇਹ ਵੀ ਪੜ੍ਹੋ:ਹੁਣ ਇੰਸਟਾਗ੍ਰਾਮ 'ਤੇ ਇਮੇਜ ਅਤੇ ਵਾਇਸ ਮੈਸੇਜ ਤੋਂ ਡੀਜੀਏ ਸਟੋਰੀ ਦਾ ਜਵਾਬ

ABOUT THE AUTHOR

...view details