ਹੈਦਰਾਬਾਦ: Itel ਜਲਦ ਹੀ itel S23+ ਸਮਾਰਟਫੋਨ ਲਾਂਚ ਕਰੇਗਾ। ਟਿਪਸਟਰ ਇਸ਼ਾਨ ਅਗਰਵਾਲ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ ਅਤੇ ਹੁਣ ਕੰਪਨੀ ਨੇ ਵੀ itel S23+ ਸਮਾਰਟਫੋਨ ਦੀ ਕੀਮਤ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਫੋਨ ਦੀ ਕੀਮਤ 15 ਹਜ਼ਾਰ ਰੁਪਏ ਤੋਂ ਘਟ ਰੱਖੀ ਜਾਵੇਗੀ।
ETV Bharat / science-and-technology
Itel S23+ ਸਮਾਰਟਫੋਨ ਘਟ ਕੀਮਤ 'ਚ ਜਲਦ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਫੀਚਰਸ - Itel S23 Plus launch date
itel S23+ Price: Itel ਭਾਰਤੀ ਬਾਜ਼ਾਰ 'ਚ ਜਲਦ ਹੀ itel S23+ ਸਮਾਰਟਫੋਨ ਪੇਸ਼ ਕਰਨ ਵਾਲਾ ਹੈ। ਇਸ ਫੋਨ ਨੂੰ 15 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਜਾਵੇਗਾ।
Published : Sep 20, 2023, 12:56 PM IST
itel S23+ ਸਮਾਰਟਫੋਨ ਦੀ ਭਾਰਤ 'ਚ ਕੀਮਤ: ਅਫਰੀਕਾ 'ਚ ਕੰਪਨੀ ਨੇ itel S23+ ਸਮਾਰਟਫੋਨ ਦੀ ਕੀਮਤ 10 ਹਜ਼ਾਰ ਰੁਪਏ ਦੇ ਕਰੀਬ ਰੱਖੀ ਹੈ। ਇਸ ਡਿਵਾਈਸ ਨੂੰ ਲੇਕ ਸਿਆਨ ਅਤੇ ਐਲੀਮੈਂਟਲ ਬਲੂ 'ਚ ਪੇਸ਼ ਕੀਤਾ ਗਿਆ ਹੈ। ਭਾਰਤ 'ਚ ਇਸ ਡਿਵਾਈਸ ਦੀ ਕੀਮਤ 12 ਹਜ਼ਾਰ ਰੁਪਏ ਦੇ ਆਲੇ ਦੁਆਲੇ ਰੱਖੀ ਗਈ ਹੈ ਅਤੇ ਇਸ ਸਮਾਰਟਫੋਨ 'ਤੇ ਡਿਸਕਾਊਂਟ ਵੀ ਮਿਲ ਸਕਦੇ ਹਨ।
itel S23+ ਸਮਾਰਟਫੋਨ ਦੇ ਫੀਚਰਸ: itel S23+ ਸਮਾਰਟਫੋਨ 6.78 ਇੰਚ ਦੇ AMOLED ਡਿਸਪਲੇ ਦੇ ਨਾਲ ਮਿਲਦਾ ਹੈ। ਇਸ ਡਿਸਪਲੇ 'ਚ ਫੁੱਲ HD+ Resolution ਦੇ ਨਾਲ 99 ਫੀਸਦੀ DCI-P3 ਕਲਰ ਗੋਮੇਟ, 500nits ਦੀ ਪੀਕ ਬ੍ਰਾਈਟਨੈਸ ਅਤੇ ਗੋਰਿਲਾ ਗਲਾਸ 5 ਦੀ ਸੁਰੱਖਿਆ ਮਿਲਦੀ ਹੈ। ਇਸ ਤੋਂ ਇਲਾਵਾ ਇਹ ਅੰਡਰ ਡਿਸਪਲੇ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਆਉਣ ਵਾਲਾ ਬ੍ਰੈਂਡ ਦਾ ਸਮਾਰਟਫੋਨ ਹੋਵੇਗਾ। ਫੋਨ 'ਚ Unisoc T616 ਚਿਪਸੈੱਟ ਦੇ ਨਾਲ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਮਿਲ ਸਕਦੀ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਬੈਕ ਪੈਨਲ 'ਤੇ 50MP ਪ੍ਰਾਈਮਰੀ ਸੈਂਸਰ ਦੇ ਇਲਾਵਾ ਇੱਕ ਸਹਾਇਕ ਕੈਮਰਾ ਅਤੇ LED ਫਲੈਸ਼ ਵੀ ਦਿੱਤਾ ਗਿਆ ਹੈ।