ਪੰਜਾਬ

punjab

ETV Bharat / science-and-technology

Itel S23 Plus ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ

Itel S23 Plus SmartPhone Launch: Itel ਨੇ ਆਪਣੇ ਨਵੇਂ ਸਮਾਰਟਫੋਨ Itel S23 Plus ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ AMOLED ਡਿਸਪਲੇ ਦਿੱਤੀ ਗਈ ਹੈ।

Itel S23 Plus
Itel S23 Plus

By ETV Bharat Punjabi Team

Published : Sep 12, 2023, 3:13 PM IST

ਹੈਦਰਾਬਾਦ: Itel ਨੇ Itel S23 Plus ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ 'ਚ ਕਨੈਕਟਿਵਿਟੀ ਲਈ 3.5mm ਆਡੀਓ ਜੈਕ, ਬਲੂਟੁੱਥ 5.0, 4G Lte, Nfc ਅਤੇ Wifi 5 ਵਰਗੇ ਆਪਸ਼ਨ ਦਿੱਤੇ ਗਏ ਹਨ। ਕੰਪਨੀ ਨੇ ਫਿਲਹਾਲ ਇਸ ਸਮਾਰਟਫੋਨ ਨੂੰ ਇਥੋਪੀਆ 'ਚ ਲਾਂਚ ਕੀਤਾ ਹੈ।

Itel S23 Plus ਸਮਾਰਟਫੋਨ ਦੇ ਫੀਚਰਸ:Itel S23 Plus ਸਮਾਰਟਫੋਨ 'ਚ 59 ਡਿਗਰੀ ਦੇ ਨਾਲ ਇੱਕ ਵੱਡਾ 6.78 ਇੰਚ ਦਾ ਫੁੱਲ HD ਪਲੱਸ AMOLED ਡਿਸਪਲੇ ਦਿੱਤੀ ਗਈ ਹੈ। ਫੋਨ 'ਚ 90 ਫੀਸਦੀ ਸਕ੍ਰੀਨ-ਟੂ-ਬਾਡੀ Ratio ਮਿਲਦਾ ਹੈ। ਡਿਸਪਲੇ 'ਚ 900nits ਦੀ ਪੀਕ ਬ੍ਰਾਈਟਨੈਸ ਮਿਲਦੀ ਹੈ। Itel S23 Plus ਸਮਾਰਟਫੋਨ ਦਾ ਪਿਛਲਾ ਡਿਜ਼ਾਈਨ ਆਈਫੋਨ ਵਰਗਾ ਹੈ। ਇਸ ਸਮਾਰਟਫੋਨ 'ਚ ਦੋ ਕੈਮਰੇ ਹਨ। ਜਿਸ ਵਿੱਚ ਇੱਕ 50 ਮੈਗਾਪਿਕਸਲ ਮੇਨ ਕੈਮਰਾ ਅਤੇ ਦੂਜਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ 'ਚ 8Gb ਰੈਮ ਅਤੇ 256GB ਸਟੋਰੇਜ ਦਿੱਤੀ ਹੈ। ਫੋਨ 'ਚ 8GB ਵਰਚੁਅਲ ਰੈਮ ਦਾ ਸਪੋਰਟ ਮਿਲਦਾ ਹੈ। Itel S23 Plus ਸਮਾਰਟਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ, ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Itel S23 Plus ਸਮਾਰਟਫੋਨ ਨੂੰ ਬਲੂ ਅਤੇ ਪਰਪਲ ਕਲਰ ਵਿੱਚ ਲਾਂਚ ਕੀਤਾ ਗਿਆ ਹੈ। ਫਿਲਹਾਲ ਇਸ ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

OnePlus 12R ਸਮਾਰਟਫੋਨ ਜਲਦ ਹੋਵੇਗਾ ਲਾਂਚ: OnePlus ਜਲਦ ਹੀ ਇੱਕ ਨਵਾਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਸ ਫੋਨ ਨੂੰ OnePlus 11R 5G ਦੇ ਅਪਗ੍ਰੇਡ ਦੇ ਤੌਰ 'ਤੇ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus 11R 5G ਸਮਾਰਟਫੋਨ ਨੂੰ ਇਸ ਸਾਲ ਫਰਵਰੀ ਮਹੀਨੇ 'ਚ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਕੰਪਨੀ OnePlus 12R ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਹੈ, ਪਰ ਇਸਦੇ ਫੀਚਰ ਲੀਕ ਹੋ ਗਏ ਹਨ। ਲੀਕਸ ਅਨੁਸਾਰ, OnePlus 12R ਸਮਾਰਟਫੋਨ ਐਂਡਰਾਈਡ 14 'ਤੇ ਆਧਾਰਿਤ OxygenOS 14 'ਤੇ ਚਲੇਗਾ ਅਤੇ ਇਸ 'ਚ 1.5K Resolution ਅਤੇ 120Hz ਰਿਫ੍ਰੈਸ਼ ਦਰ ਦੇ ਨਾਲ 6.7 ਇੰਚ AMOLED ਡਿਸਪਲੇ ਹੋਵੇਗਾ। ਇਹ ਸਮਾਰਟਫੋਨ ਸਨੈਪਡ੍ਰੈਗਨ 8 ਜੇਨ 2 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲਣ ਦੀ ਉਮੀਦ ਹੈ। ਜਿਸ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਸੈਂਸਰ ਅਤੇ 32 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਮਿਲੇਗਾ। ਸੈਲਫ਼ੀ ਅਤੇ ਵੀਡੀਓ ਕਾਲ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ 100 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details