ਹੈਦਰਾਬਾਦ: Itel ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Itel A70 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 6,500 ਰੁਪਏ ਤੋਂ ਘਟ ਰੱਖੀ ਗਈ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ। Itel A70 ਦੀ ਪਹਿਲੀ ਸੇਲ 5 ਜਨਵਰੀ ਨੂੰ 12 ਵਜੇ ਸ਼ੁਰੂ ਹੋ ਰਹੀ ਹੈ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ।
Itel A70 ਦੀ ਕੀਮਤ: Itel A70 ਦੇ 4GB+64GB ਮਾਡਲ ਦੀ ਕੀਮਤ 6,299 ਰੁਪਏ ਹੈ ਅਤੇ 4GB+128GB ਦੀ ਕੀਮਤ 6,799 ਰੁਪਏ ਅਤੇ 4GB+256GB ਸਟੋਰੇਜ ਦੀ ਕੀਮਤ 7,299 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ 5 ਜਨਵਰੀ ਦੇ ਦਿਨ ਦੁਪਹਿਰ 12 ਵਜੇ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। Itel A70 ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ।
Itel A70 ਦੇ ਫੀਚਰਸ: Itel A70 ਸਮਾਰਟਫੋਨ 'ਚ 6.6 ਇੰਚ ਦੀ LCD ਡਿਸਪਲੇ ਮਿਲਦੀ ਹੈ, ਜੋ ਕਿ 720x1612 Resolution, 500nits ਬ੍ਰਾਈਟਨੈੱਸ 120 ਟਚ ਸੈਪਲਿੰਗ ਦਰ ਅਤੇ Dynamic Bar ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ UniSoC T603 ਚਿਪਸੈੱਟ ਦਿੱਤੀ ਗਈ ਹੈ, ਜਿਸਨੂੰ PowerVR GE8322 GPU, 4GB ਰੈਮ, 8GB ਰੈਮ ਅਤੇ 256GB ਤੱਕ ਦੀ ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਸਿੰਗਲ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 13MP ਪ੍ਰਾਈਮਰੀ ਕੈਮਰਾ, AI ਲੈਂਸ ਅਤੇ LED ਫਲੈਸ਼ ਦੀ ਸੁਵਿਧਾ ਮਿਲਦੀ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ USB ਟਾਈਪ-C ਚਾਰਜਿੰਗ ਪੋਰਟ ਦੇ ਨਾਲ 5,000mAh ਦੀ ਬੈਟਰੀ ਮਿਲਦੀ ਹੈ।
Samsung Galaxy S24 ਦੀ ਲਾਂਚ ਡੇਟ: ਇਸ ਤੋਂ ਇਲਾਵਾ, Samsung ਆਪਣੀ ਨਵੀਂ ਸੀਰੀਜ਼ Samsung Galaxy S24 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ 17 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ ਅਤੇ ਅੱਜ Samsung Galaxy S24 ਸੀਰੀਜ਼ ਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਗਈ ਹੈ। ਕੰਪਨੀ Galaxy Unpacked 2024 ਇਵੈਂਟ 'ਚ ਇਸ ਸੀਰੀਜ਼ ਨੂੰ ਪੇਸ਼ ਕਰਨ ਵਾਲੀ ਹੈ। ਇਸ ਸੀਰੀਜ਼ 'ਚ ਨਵੇਂ AI-Powered ਫੀਚਰਸ ਹੋਣ ਦੀ ਗੱਲ ਕਹੀ ਜਾ ਰਹੀ ਹੈ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 Ultra ਸਮਾਰਟਫੋਨ ਸ਼ਾਮਲ ਹੋਣਗੇ।