ਬੈਂਗਲੁਰੂ: ਇਸਰੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਸਦੇ ਪਹਿਲੇ ਸੂਰਜੀ ਮਿਸ਼ਨ ਆਦਿਤਿਆ L1 ਨੇ ਟ੍ਰਾਂਸ-ਲੈਗਰੇਂਜੀਅਨ ਪੁਆਇੰਟ 1 ਸੰਮਿਲਨ 'ਤੇ ਇੱਕ ਵਾਰ ਫਿਰ ਤੋਂ ਸਫ਼ਲਤਾਪੂਰਵਕ ਆਪਣਾ ਚੱਕਰ ਬਦਲ ਲਿਆ ਹੈ। ਪੁਲਾੜ ਯਾਨ ਹੁਣ ਇੱਕ ਟ੍ਰੈਜੈਕਟਰੀ 'ਤੇ ਹੈ, ਜੋ ਇਸਨੂੰ ਸੂਰਜ-ਧਰਤੀ L1 ਬਿੰਦੂ 'ਤੇ ਲੈ ਜਾਵੇਗਾ।
ETV Bharat / science-and-technology
ISRO Aditya L1 Update: ਆਦਿਤਿਆ L1 ਨੇ ਟ੍ਰਾਂਸ-ਲੈਗਰੇਂਜੀਅਨ ਪੁਆਇੰਟ 1 ਸੰਮਿਲਨ 'ਤੇ ਸਫਲਤਾਪੂਰਵਕ ਔਰਬਿਟ ਬਦਲਿਆ - ਟ੍ਰਾਂਸ ਲੈਗਰੇਂਜੀਅਨ ਪੁਆਇੰਟ 1 ਸੰਮਿਲਨ
ਇਸਰੋ ਨੇ ਆਪਣੇ ਪਹਿਲੇ ਸੂਰਜੀ ਮਿਸ਼ਨ ਆਦਿਤਿਆ L1 'ਤੇ ਟ੍ਰਾਂਸ-ਲੈਗਰੇਂਜੀਅਨ ਪੁਆਇੰਟ 1 ਸੰਮਿਲਨ ਦੇ ਸਫ਼ਲ ਔਰਬਿਟ ਪਰਿਵਰਤਣ ਦਾ ਐਲਾਨ ਕੀਤਾ ਹੈ। ਇਸਰੋ ਨੇ ਕਿਹਾ ਕਿ ਆਦਿਤਿਆ L1 ਹੁਣ ਇੱਕ ਟ੍ਰੈਜੈਕਟਰੀ 'ਤੇ ਹੈ, ਜੋ ਉਸਨੂੰ ਸੂਰਜ-ਧਰਤੀ L1 ਬਿੰਦੂ ਤੱਕ ਲੈ ਜਾਵੇਗਾ।
Published : Sep 19, 2023, 10:46 AM IST
ਇਸਰੋ ਨੇ ਇਹ ਵੀ ਦੱਸਿਆ ਕਿ ਲਗਾਤਾਰ ਪੰਜਵੀ ਵਾਰ ਹੈ ਕਿ ਇਸਰੋ ਨੇ ਕਿਸੇ ਚੀਜ਼ ਨੂੰ ਪੁਲਾੜ 'ਚ ਜਗ੍ਹਾ ਦੇ ਵੱਲ ਸਫ਼ਤਾਪੂਰਵਕ ਟ੍ਰਾਂਸਫਰ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸਰੋ ਨੇ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਆਦਿਤਿਆ L1 ਮਿਸ਼ਨ ਸੂਰਜ-ਧਰਤੀ L1 ਬਿੰਦੂ ਦੇ ਵੱਲ ਰਵਾਨਾ ਹੋ ਗਿਆ ਹੈ। ਟ੍ਰਾਂਸ-ਲੈਗਰੇਂਜੀਅਨ ਪੁਆਇੰਟ 1 ਸੰਮਿਲਨ ਨੇ ਸਫ਼ਲਤਾਪੂਰਵਕ ਚੱਕਰ ਬਦਲ ਲਿਆ ਹੈ। ਪੁਲਾੜ ਯਾਨ ਹੁਣ ਇੱਕ ਟ੍ਰੈਜੈਕਟਰੀ 'ਤੇ ਹੈ, ਜੋ ਸੂਰਜ-ਧਰਤੀ L1 ਬਿੰਦੂ 'ਤੇ ਲੈ ਜਾਵੇਗਾ। ਇਸਨੂੰ ਲਗਭਗ 110 ਦਿਨਾਂ ਬਾਅਦ ਇੱਕ ਪ੍ਰਕਿਰੀਆ ਦੇ ਰਾਹੀ L1 ਦੇ ਆਲੇ-ਦੁਆਲੇ ਦੇ ਚੱਕਰ 'ਚ ਸਥਾਪਿਤ ਕੀਤਾ ਜਾਵੇਗਾ। ਇਹ ਲਗਾਤਾਰ ਪੰਜਵੀ ਵਾਰ ਹੈ, ਜਦੋ ਇਸਰੋ ਨੇ ਕਿਸੇ ਚੀਜ਼ ਨੂੰ ਕਿਸੇ ਹੋਰ ਪੁਲਾੜ ਵਿੱਚ ਜਗ੍ਹਾਂ ਵੱਲ ਸਫ਼ਲਤਾਪੂਰਵਕ ਰਵਾਨਾ ਕੀਤਾ।
- Realme Narzo 60x 5G ਦੀ ਅੱਜ ਇਸ ਸਮੇਂ ਸ਼ੁਰੂ ਹੋਵੇਗੀ ਸੇਲ, ਸਮਾਰਟਫੋਨ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦਣ ਦਾ ਮਿਲ ਰਿਹਾ ਮੌਕਾ
- Tecno Phantom V Flip ਸਮਾਰਟਫੋਨ ਦੀ ਲਾਂਚਿੰਗ ਡੇਟ ਦਾ ਹੋਇਆ ਖੁਲਾਸਾ, ਮਿਲਣਗੇ ਸ਼ਾਨਦਾਰ ਫੀਚਰਸ
- IIT Jodhpur Developed Peptide: IIT ਜੋਧਪੁਰ ਦੇ ਵਿਗਿਆਨੀਆਂ ਦੀ ਖੋਜ, ਸੱਪ ਦਾ ਜ਼ਹਿਰ ਠੀਕ ਕਰੇਗਾ ਜ਼ਖਮ, ਇਨਫੈਕਸ਼ਨ ਵੀ ਰਹੇਗਾ ਦੂਰ
ਇਸਰੋ ਨੇ ਕਿਹਾ ਕਿ ਆਦਿਤਿਆ-ਐਲ1 ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰੇਗਾ। ਇਹ ਨਾ ਤਾਂ ਸੂਰਜ 'ਤੇ ਉਤਰੇਗਾ ਅਤੇ ਨਾ ਹੀ ਸੂਰਜ ਦੇ ਨੇੜੇ ਆਵੇਗਾ। ਲਾਂਚ ਦੇ ਤੁਰੰਤ ਬਾਅਦ ਇਸਰੋ ਨੇ ਕਿਹਾ ਸੀ ਕਿ ਆਦਿਤਿਆ-ਐਲ1 ਦੇ ਲਗਭਗ 127 ਦਿਨਾਂ ਬਾਅਦ ਐਲ1 ਬਿੰਦੂ 'ਤੇ ਨਿਰਧਾਰਤ ਔਰਬਿਟ ਤੱਕ ਪਹੁੰਚਣ ਦੀ ਉਮੀਦ ਹੈ। ਇਸਰੋ ਦੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C57) ਨੇ 2 ਸਤੰਬਰ ਨੂੰ ਸਤੀਸ਼ ਧਵਨ ਸਪੇਸ ਸੈਂਟਰ (SDSC), ਸ਼੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਆਦਿਤਿਆ-L1 ਪੁਲਾੜ ਯਾਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਉਸ ਦਿਨ 63 ਮਿੰਟ ਅਤੇ 20 ਸਕਿੰਟ ਦੀ ਉਡਾਣ ਦੀ ਮਿਆਦ ਦੇ ਬਾਅਦ ਆਦਿਤਿਆ-ਐਲ1 ਪੁਲਾੜ ਯਾਨ ਨੂੰ ਧਰਤੀ ਦੇ ਦੁਆਲੇ 235x19500 ਕਿਲੋਮੀਟਰ ਅੰਡਾਕਾਰ ਔਰਬਿਟ ਵਿੱਚ ਸਫਲਤਾਪੂਰਵਕ ਰੱਖਿਆ ਗਿਆ ਸੀ। ਇਸਰੋ ਦੇ ਅਨੁਸਾਰ, ਇੱਕ ਉਪਗ੍ਰਹਿ L1 ਬਿੰਦੂ ਦੇ ਦੁਆਲੇ ਇੱਕ ਹਾਲੋ ਔਰਬਿਟ ਵਿੱਚ ਰੱਖਿਆ ਗਿਆ ਪੁਲਾੜ ਯਾਨ ਦਾ ਨਿਰੀਖਣ ਕਰ ਸਕਦਾ ਹੈ। ਇਹ ਅਸਲ ਸਮੇਂ ਵਿੱਚ ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ 'ਤੇ ਇਸ ਦੇ ਪ੍ਰਭਾਵ ਦਾ ਅਧਿਐਨ ਕਰਨ ਦਾ ਮੌਕਾ ਪ੍ਰਦਾਨ ਕਰੇਗਾ।