ਬੈਂਗਲੁਰੂ: ਇਸਰੋ ਦਾ 2022 ਦਾ ਪਹਿਲਾ ਮਿਸ਼ਨ 14 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਧਰਤੀ ਨਿਰੀਖਣ ਸੈਟੇਲਾਈਟ EOS-04 ਨੂੰ PSLV-C52 'ਤੇ ਲਾਂਚ ਕੀਤਾ ਜਾਵੇਗਾ। ਇਸ ਦੇ ਲਈ PSLV C52 ਦੀ ਕਾਊਂਟਡਾਊਨ ਐਤਵਾਰ ਤੜਕੇ ਸ਼ੁਰੂ ਹੋ ਗਈ।
ਪੁਲਾੜ ਏਜੰਸੀ- ਇਸਰੋ ਨੇ ਇਕ ਬਿਆਨ 'ਚ ਕਿਹਾ, 25 ਘੰਟਿਆਂ ਦਾ ਕਾਊਂਟਡਾਊਨ ਐਤਵਾਰ ਤੜਕੇ ਸ਼ੁਰੂ ਹੋ ਗਿਆ। ਇਸ ਤੋਂ ਬਾਅਦ 2022 ਦਾ ਪਹਿਲਾ ਪੋਲਰ ਸੈਟੇਲਾਈਟ ਲਾਂਚ ਕੀਤਾ ਜਾਵੇਗਾ। ਇਸਰੋ ਨੇ ਦੱਸਿਆ ਕਿ PSLV C52 ਵਿੱਚ ਦੋ ਛੋਟੇ ਉਪਗ੍ਰਹਿ ਵੀ ਲਿਜਾਏ ਜਾਣਗੇ।