ਹੈਦਰਾਬਾਦ: iQOO ਆਪਣੇ ਭਾਰਤੀ ਗ੍ਰਾਹਕਾਂ ਲਈ iQOO Neo 9 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ X 'ਤੇ ਫੋਨ ਦਾ ਡਿਜ਼ਾਈਨ ਟੀਜ਼ ਕਰ ਦਿੱਤਾ ਹੈ, ਜਿਸ 'ਚ ਫੋਨ ਦੋਹਰੇ ਕਲਰ ਸ਼ੇਡ 'ਚ ਨਜ਼ਰ ਆ ਰਿਹਾ ਹੈ। ਲਾਂਚ ਤੋਂ ਪਹਿਲਾ ਮੋਬਾਈਲ ਫੋਨ ਦੇ ਫੀਚਰਸ ਅਤੇ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ। ਹਾਲਾਂਕਿ, ਕੰਪਨੀ ਵੱਲੋ ਅਜੇ iQOO Neo 9 Pro ਸਮਾਰਟਫੋਨ ਬਾਰੇ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ iQOO ਨੇ iQOO Neo 9 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਸੀ ਅਤੇ ਹੁਣ ਇਸ ਸੀਰੀਜ਼ ਦੇ ਇੱਕ ਸਮਾਰਟਫੋਨ iQOO Neo 9 ਪ੍ਰੋ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਪਰ ਸੰਕੇਤ ਦਿੱਤੇ ਗਏ ਹਨ ਕਿ ਇਹ ਸਮਾਰਟਫੋਨ ਫਰਵਰੀ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ।
ETV Bharat / science-and-technology
iQOO Neo 9 Pro ਸਮਾਰਟਫੋਨ ਜਲਦ ਹੋਵੇਗਾ ਭਾਰਤ 'ਚ ਲਾਂਚ, ਕੀਮਤ ਅਤੇ ਫੀਚਰਸ ਦਾ ਹੋਇਆ ਖੁਲਾਸਾ - iQOO Neo 9 Pro ਲਾਂਚ ਮਿਤੀ
iQOO Neo 9 Pro Launch date: iQOO ਭਾਰਤ 'ਚ ਆਪਣੇ ਨਵੇਂ ਸਮਾਰਟਫੋਨ iQOO Neo 9 Pro ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਸਮਾਰਟਫੋਨ ਦੇ ਫੀਚਰਸ ਅਤੇ ਕੀਮਤ ਬਾਰੇ ਖੁਲਾਸਾ ਹੋ ਗਿਆ ਹੈ।
Published : Jan 5, 2024, 9:55 AM IST
iQOO Neo 9 Pro ਸਮਾਰਟਫੋਨ ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਟਿਪਸਟਰ ਅਭਿਸ਼ੇਕ ਯਾਦਵ ਅਨੁਸਾਰ, iQOO Neo 9 Pro ਸਮਾਰਟਫੋਨ 'ਚ 6.78 ਇੰਚ ਦੀ 1.5K 8T LTPO OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1400nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਚ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ ਕੰਪਨੀ LPDDR5x ਰੈਮ ਅਤੇ UFS 4.0 ਸਟੋਰੇਜ ਦੇ ਨਾਲ ਪੇਸ਼ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP ਦਾ Sony IMX920 OIS ਸੈਂਸਰ ਅਤੇ 8MP ਦਾ ਅਲਟ੍ਰਾਵਾਈਡ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। iQOO Neo 9 Pro ਸਮਾਰਟਫੋਨ 'ਚ 5,160mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
iQOO Neo 9 Pro ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਟਿਪਸਟਰ ਯੋਗੇਸ਼ ਬਰਾੜ ਅਨੁਸਾਰ, ਇਸ ਫੋਨ ਦੀ ਕੀਮਤ ਭਾਰਤ 'ਚ 40,000 ਰੁਪਏ ਦੇ ਕਰੀਬ ਹੋ ਸਕਦੀ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਸਮਾਰਚਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।