ਹੈਦਰਾਬਾਦ: iQoo ਨੇ ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਹੋਏ ਆਪਣੇ ਸਮਾਰਟਫੋਨ iQoo Neo 7 ਦੀ ਕੀਮਤ 'ਚ ਕਟੋਤੀ ਕਰ ਦਿੱਤੀ ਹੈ। ਇਹ ਗੇਮਿੰਗ ਸਮਾਰਟਫੋਨ ਹੁਣ ਭਾਰਤ 'ਚ 3,000 ਰੁਪਏ ਤੱਕ ਸਸਤਾ ਹੋ ਗਿਆ ਹੈ। ਇਸ ਸਮਾਰਟਫੋਨ 'ਚ FHD+ਡਿਸਪਲੇ, 12GB ਰੈਮ ਅਤੇ 64MP ਕੈਮਰਾ ਮਿਲਦਾ ਹੈ।
iQoo Neo 7 ਦੀ ਨਵੀਂ ਕੀਮਤ:ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ iQoo Neo 7 ਨੂੰ 8GB+128Gb ਅਤੇ 12GB+256GB 'ਚ ਲਾਂਚ ਕੀਤਾ ਹੈ। ਇਨ੍ਹਾਂ ਦੀ ਅਸਲੀ ਕੀਮਤ 29,999 ਰੁਪਏ ਅਤੇ 33,999 ਰੁਪਏ ਹੈ। ਹੁਣ ਦੋਨਾਂ ਦੀ ਕੀਮਤ 'ਚ 3,000 ਰੁਪਏ ਤੱਕ ਦੀ ਕਟੋਤੀ ਕਰ ਦਿੱਤੀ ਹੈ। ਕੀਮਤ 'ਚ ਕਟੋਤੀ ਤੋਂ ਬਾਅਦ ਗ੍ਰਾਹਕ 8GB ਨੂੰ 27,999 ਰੁਪਏ ਅਤੇ 12GB ਨੂੰ 31,999 ਰੁਪਏ 'ਚ ਖਰੀਦ ਸਕਦੇ ਹਨ। iQoo Neo 7 ਸਮਾਰਟਫੋਨ ਨੂੰ ਦੋ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ।
iQoo Neo 7 'ਤੇ ਮਿਲ ਰਹੇ ਇਹ ਆਫ਼ਰਸ: iQoo Neo 7 ਸਮਾਰਟਫੋਨ ਦੀ ਕੀਮਤ 'ਚ ਕਟੋਤੀ ਹੋਣ ਦੇ ਨਾਲ-ਨਾਲ ਕੁਝ ਆਫ਼ਰਸ ਵੀ ਦਿੱਤੇ ਜਾ ਰਹੇ ਹਨ। iQoo.Com ਤੋਂ iQoo Neo 7 ਖਰੀਦਣ ਵਾਲੇ ਗ੍ਰਾਹਕਾਂ ਨੂੰ ICICI ਬੈਂਕ ਕਾਰਡ 'ਤੇ 1,000 ਰੁਪਏ ਦੀ ਛੋਟ ਮਿਲੇਗੀ। ਕੰਪਨੀ No-Cost EMI ਅਤੇ 15 ਦਿਨਾਂ ਦੀ ਰਿਪਲੇਸਮੈਂਟ ਪਾਲਿਸੀ ਵੀ ਆਫ਼ਰ ਕਰ ਰਹੀ ਹੈ।
iQoo Neo 7 ਦੇ ਫੀਚਰਸ: iQoo Neo 7 ਵਿੱਚ 6.78 ਇੰਚ FHD+ਸੈਮਸੰਗ E5 AMOLED ਸਕ੍ਰੀਨ ਹੈ। ਜਿਸ ਵਿੱਚ 120Hz ਰਿਫ੍ਰੇਸ਼ ਦਰ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ, ਜੋ ਆਕਟਾ ਕੋਰ ਸ਼ਕਤੀਸ਼ਾਲੀ ਮੀਡੀਆਟੇਕ Dimension 8200 SoC ਚਿਪਸੈੱਟ ਦੁਆਰਾ ਸੰਚਾਲਿਤ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ ਟ੍ਰਿਪਲ ਕੈਮਰਾ ਸੈਟਅੱਪ ਹੈ। ਜਿਸ ਵਿੱਚ OIS ਦੇ ਨਾਲ 64MP ਦਾ ਰਿਅਰ ਕੈਮਰਾ, 2MP ਡੈਪਥ ਅਤੇ 2MP ਮੈਕਰੋ ਕੈਮਰਾ ਸ਼ਾਮਲ ਹੈ। ਇਸ ਸਮਾਰਟਫੋਨ ਦੇ ਸਾਹਮਣੇ ਸੈਲਫੀ ਅਤੇ ਵੀਡੀਓ ਕਾਲ ਲਈ ਇੱਕ 16MP ਦਾ ਕੈਮਰਾ ਦਿੱਤਾ ਗਿਆ ਹੈ। iQoo Neo 7 ਵਿੱਚ 5,000mAh ਦੀ ਬੈਟਰੀ ਹੈ, ਜੋ 120 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।