ਹੈਦਰਾਬਾਦ: ਭਾਰਤ 'ਚ ਕੱਲ੍ਹ iQOO 12 5G ਸਮਾਰਟਫੋਨ ਲਾਂਚ ਹੋਣ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਕਈ ਫੀਚਰਸ ਸਾਹਮਣੇ ਆ ਚੁੱਕੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 5G ਸਮਾਰਟਫੋਨ ਪਹਿਲਾ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਕੱਲ੍ਹ ਭਾਰਤ 'ਚ ਵੀ ਲਾਂਚ ਕਰ ਦਿੱਤਾ ਜਾਵੇਗਾ।
iQOO 12 5G ਸਮਾਰਟਫੋਨ ਲਾਂਚ ਹੋਣ ਦਾ ਸਮੇਂ: iQOO 12 5G ਸਮਾਰਟਫੋਨ ਕੱਲ੍ਹ ਸ਼ਾਮ 5:00 ਵਜੇ ਲਾਂਚ ਹੋਵੇਗਾ। ਇਸ ਫੋਨ ਦੀ ਪ੍ਰੀ-ਬੁੱਕਿਗ ਹੁਣ ਬੰਦ ਹੋ ਚੁੱਕੀ ਹੈ।
iQOO 12 ਸਮਾਰਟਫੋਨ ਦੀ ਕੀਮਤ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਕੱਲ੍ਹ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਭਾਰਤ 'ਚ ਇਸ ਸਮਾਰਟਫੋਨ ਨੂੰ 53 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਬੈਂਕ ਆਫ਼ਰਸ ਦੇ ਨਾਲ ਫੋਨ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਸਕਦਾ ਹੈ।
iQOO 12 5G ਸਮਾਰਟਫੋਨ ਦੇ ਫੀਚਰਸ: IQOO 12 ਭਾਰਤ ਦਾ ਪਹਿਲਾ ਫਲੈਗਸ਼ਿਪ ਫੋਨ ਹੀ, ਜਿਸ 'ਚ ਟ੍ਰਿਪਲ ਕੈਮਰਾ ਸੈਟਅੱਪ ਹੋਵੇਗਾ। IQOO 12 ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ 1.5K OLED ਡਿਸਪਲੇ ਮਿਲ ਸਕਦੀ ਹੈ, ਜੋ 144Hz ਦੇ ਰਿਫ੍ਰੈਸ਼ ਦਰ ਅਤੇ 300nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 SOC ਚਿਪਸੈੱਟ ਦਾ ਸਪੋਰਟ ਮਿਲੇਗਾ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਜਾਵੇਗਾ, ਜਿਨ੍ਹਾਂ 'ਚ 50MP ਦਾ ਮੇਨ ਕੈਮਰਾ, 50MP ਦਾ ਅਲਟ੍ਰਾਵਾਈਡ ਕੈਮਰਾ ਅਤੇ 64MP ਦਾ ਟੈਲੀਫੋਟੋ ਕੈਮਰਾ ਸ਼ਾਮਲ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 120 ਵਾਟ ਦੇ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰੇਗੀ।
iQOO 12 ਸਮਾਰਟਫੋਨ ਦੀ ਸੇਲ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਸਮਾਰਟਫੋਨ ਕੱਲ੍ਹ ਲਾਂਚ ਹੋਵੇਗਾ ਅਤੇ ਇਸਦੀ ਸੇਲ 14 ਦਸੰਬਰ ਨੂੰ ਹੋਣ ਜਾ ਰਹੀ ਹੈ। ਜਿਹੜੇ ਯੂਜ਼ਰਸ ਕੋਲ Priority Pass ਹੋਵੇਗਾ, ਉਹ ਲੋਕ 13 ਦਸੰਬਰ ਨੂੰ ਹੀ iQOO 12 ਸਮਾਰਟਫੋਨ ਖਰੀਦ ਸਕਣਗੇ।