ਹੈਦਰਾਬਾਦ: iQOO ਅੱਜ ਆਪਣੀ ਨਵੀਂ ਸੀਰੀਜ਼ iQOO 12 ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ 'ਚ iQOO ਅਤੇ iQOO Pro ਸਮਾਰਟਫੋਨ ਸ਼ਾਮਲ ਹੈ। iQOO ਦੇ ਆਉਣ ਵਾਲੇ ਸਮਾਰਟਫੋਨ ਪਹਿਲੇ ਅਜਿਹੇ ਸਮਾਰਟਫੋਨ ਹੋਣਗੇ, ਜਿਨ੍ਹਾਂ ਨੂੰ ਕੁਆਲਕਾਮ ਦੇ ਨਵੇਂ ਫਲੈਗਸ਼ਿਪ ਚਿੱਪਸੈੱਟ ਦੇ ਨਾਲ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਸੀਰੀਜ਼ ਚੀਨ 'ਚ ਲਾਂਚ ਹੋ ਰਹੀ ਹੈ। ਚੀਨ 'ਚ ਇਸ ਫੋਨ ਦੀ ਲਾਂਚਿੰਗ ਸ਼ਾਮ 7 ਵਜੇ ਹੋ ਰਹੀ ਹੈ ਜਦਕਿ ਭਾਰਤ 'ਚ ਇਸ ਸੀਰੀਜ਼ ਦੀ ਲਾਂਚਿੰਗ 4:30 ਵਜੇ ਹੋਵੇਗੀ।
ETV Bharat / science-and-technology
iQOO 12 ਸੀਰੀਜ਼ ਅੱਜ ਹੋਣ ਜਾ ਰਹੀ ਲਾਂਚ, ਜਾਣੋ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ - iQOO 12 ਸੀਰੀਜ਼ ਦੇ ਫੀਚਰਸ
iQOO 12 series Launch Today: iQOO ਅੱਜ ਆਪਣੀ ਨਵੀਂ ਸੀਰੀਜ਼ iQOO 12 ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ iQOO ਅਤੇ iQOO Pro ਸਮਾਰਟਫੋਨ ਸ਼ਾਮਲ ਹੈ।
Published : Nov 7, 2023, 2:11 PM IST
iQOO 12 ਸੀਰੀਜ਼ ਦੀ ਕੀਮਤ: iQOO 12 ਸੀਰੀਜ਼ ਦੀ ਲਾਂਚਿੰਗ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਕਈ ਟੀਜ਼ਰ ਸਾਹਮਣੇ ਆ ਚੁੱਕੇ ਹਨ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦਾ ਖੁਲਾਸਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ iQOO 12 ਸੀਰੀਜ਼ ਚੀਨ 'ਚ 50,038 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤੀ ਜਾ ਸਕਦੀ ਹੈ। ਇਸ ਫੋਨ ਦੀ ਪਹਿਲੀ ਸੇਲ ਦਾ ਐਲਾਨ 14 ਨਵੰਬਰ ਨੂੰ ਕੀਤਾ ਜਾ ਸਕਦਾ ਹੈ।
iQOO 12 ਸੀਰੀਜ਼ ਦੇ ਫੀਚਰਸ: iQOO 12 ਸੀਰੀਜ਼ 'ਚ 6.78 ਇੰਚ ਦੀ OLED ਡਿਸਪਲੇ 1.5K Resolution ਦੇ ਨਾਲ ਦਿੱਤੀ ਗਈ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਅਤੇ 3000nits ਪੀਕ ਬ੍ਰਾਈਟਨੈਸ ਨੂੰ ਸਪੋਰਟ ਕਰਦੀ ਹੈ। ਇਸ ਸੀਰੀਜ਼ 'ਚ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਮਿਲ ਸਕਦੀ ਹੈ। ਇਸਦੇ ਨਾਲ ਹੀ iQOO 12 ਸੀਰੀਜ਼ Hi-Res Audio ਅਤੇ Hi-Res Audio Wireless ਸਪੋਰਟ ਦੇ ਨਾਲ ਲਿਆਂਦੀ ਜਾ ਰਹੀ ਹੈ। iQOO 12 ਨੂੰ IP64 ਅਤੇ iQOO 12 Pro ਨੂੰ IP68 ਦੇ ਨਾਲ ਦੇਖੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। IQOO 12 ਸੀਰੀਜ਼ ਭਾਰਤ 'ਚ ਐਮਾਜ਼ਾਨ ਤੋਂ ਖਰੀਦਣ ਲਈ ਉਪਲਬਧ ਹੋਵੇਗੀ। ਕੰਪਨੀ ਦੁਆਰਾ ਸ਼ੇਅਰ ਕੀਤੇ ਗਏ ਟੀਜ਼ਰ ਅਨੁਸਾਰ, ਇਸ ਸਮਾਰਟਫੋਨ 'ਚ ਰਿਅਰ ਫੇਸਿੰਗ ਵੱਡਾ ਮੋਡਿਊਲ ਕੈਮਰਾ ਮਿਲਣ ਦਾ ਖੁਲਾਸਾ ਹੋਇਆ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ। ਇਸ 'ਚ 50MP ਪ੍ਰਾਈਮਰੀ ਸੈਂਸਰ, 50MP ਅਲਟ੍ਰਾਵਾਈਡ ਲੈਂਸ ਅਤੇ 64MP ਟੈਲੀਫੋਟੋ ਲੈਂਸ ਸ਼ਾਮਲ ਹੋ ਸਕਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ 120 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਚੀਨ 'ਚ ਇਸ ਸਮਾਰਟਫੋਨ ਨੂੰ ਬਲੈਕ, ਰੈਡ ਅਤੇ ਵਾਈਟ ਕਲਰ ਆਪਸ਼ਨਾਂ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ।