ਪੰਜਾਬ

punjab

ETV Bharat / science-and-technology

iQOO 12 5G ਹੋਇਆ ਲਾਂਚ, ਜਾਣੋ ਕਦੋ ਸ਼ੁਰੂ ਹੋਵੇਗੀ ਇਸ ਸਮਾਰਟਫੋਨ ਦੀ ਸੇਲ

iQOO 12 5G Launched in India: iQOO ਨੇ ਆਪਣੇ ਗ੍ਰਾਹਕਾਂ ਲਈ iQOO 12 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

iQOO 12 5G Launched in India
iQOO 12 5G Launched in India

By ETV Bharat Features Team

Published : Dec 13, 2023, 9:36 AM IST

ਹੈਦਰਾਬਾਦ: iQOO ਨੇ ਭਾਰਤੀ ਗ੍ਰਾਹਕਾਂ ਲਈ iQOO 12 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। iQOO ਨੇ 12GB ਵਾਲੇ ਮਾਡਲ ਨੂੰ 52,999 ਰੁਪਏ ਅਤੇ 16GB ਵਾਲੇ ਮਾਡਲ ਨੂੰ 57,999 ਰੁਪਏ 'ਚ ਪੇਸ਼ ਕੀਤਾ ਹੈ। HDFC ਬੈਂਕ, ICICI ਬੈਂਕ ਡੇਬਿਟ ਅਤੇ ਕ੍ਰੇਡਿਟ ਕਾਰਡ ਰਾਹੀ ਖਰੀਦਦਾਰੀ ਕਰਨ 'ਤੇ ਗ੍ਰਾਹਕਾਂ ਨੂੰ 3,000 ਰੁਪਏ ਤੱਕ ਦੀ ਛੋਟ ਵੀ ਮਿਲ ਰਹੀ ਹੈ।

iQOO 12 5G ਸਮਾਰਟਫੋਨ ਦੀ ਕੀਮਤ: iQOO ਨੇ iQOO 12 5G ਸਮਾਰਟਫੋਨ ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਹੈ। ਭਾਰਤ 'ਚ ਇਹ ਸਮਾਰਟਫੋਨ 12GB ਰੈਮ+256GB ਸਟੋਰੇਜ ਅਤੇ 16GB ਰੈਮ+512GB ਸਟੋਰੇਜ 'ਚ ਉਪਲਬਧ ਹੈ। iQOO ਨੇ 12GB ਅਤੇ 16GB ਵਾਲੇ ਦੋਨੋ ਮਾਡਲਾਂ ਦੀ ਕੀਮਤ 52,999 ਰੁਪਏ ਅਤੇ 57,999 ਰੁਪਏ ਰੱਖੀ ਹੈ।

iQOO 12 5G ਸਮਾਰਟਫੋਨ 'ਤੇ ਮਿਲਣਗੇ ਆਫ਼ਰਸ:HDFC ਬੈਂਕ ਅਤੇ ICICI ਬੈਂਕ ਡੇਬਿਟ ਅਤੇ ਕ੍ਰੇਡਿਟ ਕਾਰਡ ਨਾਲ ਫੋਨ ਦੀ ਖਰੀਦਦਾਰੀ ਕਰਨ 'ਤੇ ਗ੍ਰਾਹਕਾਂ ਨੂੰ 3,000 ਰੁਪਏ ਤੱਕ ਦੀ ਛੋਟ ਮਿਲੇਗੀ, ਜਿਸ ਤੋਂ ਬਾਅਦ ਤੁਸੀਂ iQOO 12 5G ਦੇ 12GB ਰੈਮ ਵਾਲੇ ਮਾਡਲ ਨੂੰ 49,999 ਰੁਪਏ ਅਤੇ 16GB ਰੈਮ ਵਾਲੇ ਮਾਡਲ ਨੂੰ 54,999 ਰੁਪਏ 'ਚ ਖਰੀਦ ਸਕੋਗੇ। ਕੰਪਨੀ iQOO ਯੂਜ਼ਰਸ ਨੂੰ 3,000 ਰੁਪਏ ਅਤੇ 5,000 ਰੁਪਏ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ।

iQOO 12 5G ਸਮਾਰਟਫੋਨ ਦੀ ਸੇਲ: iQOO ਨੇ ਇਸ ਸਮਾਰਟਫੋਨ ਲਈ ਪ੍ਰੀ-ਆਰਡਰ ਪਹਿਲਾ ਤੋਂ ਹੀ ਸ਼ੁਰੂ ਕਰ ਦਿੱਤੇ ਹਨ। ਕੰਪਨੀ ਨੇ ਪ੍ਰੀ-ਆਰਡਰ ਗ੍ਰਾਹਕਾਂ ਲਈ Priority ਪਾਸ ਦਾ ਐਲਾਨ ਕੀਤਾ ਸੀ। ਇਸ ਸਮਾਰਟਫੋਨ ਦੀ ਸੇਲ ਭਾਰਤ 'ਚ Priority ਪਾਸ ਵਾਲੇ ਗ੍ਰਾਹਕਾਂ ਲਈ 13 ਦਸੰਬਰ ਅਤੇ ਹੋਰਨਾਂ ਗ੍ਰਾਹਕਾਂ ਲਈ 14 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਸਮਾਰਟਫੋਨ 'ਤੇ ਕੰਪਨੀ 6 ਮਹੀਨੇ ਦੀ ਵਾਰੰਟੀ ਅਤੇ 9 ਮਹੀਨੇ ਦੀ No-Cost EMI ਵੀ ਆਫ਼ਰ ਕਰ ਰਹੀ ਹੈ।

iQOO 12 5G ਦੇ ਫੀਚਰਸ:iQOO 12 5G ਸਮਾਰਟਫੋਨ 'ਚ 6.78 ਇੰਚ 1.5K LTPO AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 2800x1260 ਪਿਕਸਲ Resolution, HDR10+, 144Hz ਰਿਫ੍ਰੈਸ਼ ਦਰ, 1400nits ਬ੍ਰਾਈਟਨੈੱਸ, 3000nits ਪੀਕ ਬ੍ਰਾਈਟਨੈੱਸ, 2160Hz PWM ਡਿੰਮਿਗ ਵਰਗੇ ਫੀਚਰਸ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 16GB ਰੈਮ ਅਤੇ 512GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP Omnivision OV50H ਪ੍ਰਾਈਮਰੀ ਸੈਂਸਰ, f/2.0 ਅਪਰਚਰ ਦੇ ਨਾਲ 50MP ਅਲਟ੍ਰਾ ਵਾਈਡ ਐਂਗਲ ਸੈਮਸੰਗ JN1 ਸੈਂਸਰ ਅਤੇ f/2.57 ਅਪਰਚਰ ਦੇ ਨਾਲ 64MP 3x ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। iQOO 12 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details