ਹੈਦਰਾਬਾਦ:ਗ੍ਰਾਹਕ ਲੰਬੇ ਸਮੇਂ ਤੋਂ ਆਈਫੋਨ 15 ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਸੀ। ਅੱਜ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਐਪਲ ਨੇ ਆਈਫੋਨ 15 ਸੀਰੀਜ਼ ਨੂੰ 12 ਸਤੰਬਰ ਨੂੰ ਲਾਂਚ ਕੀਤਾ ਸੀ ਅਤੇ ਅੱਜ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਆਈਫੋਨ 15 ਸੀਰੀਜ਼ ਦੀ ਪਹਿਲੀ ਸੇਲ 'ਚ ਤੁਸੀਂ ਆਈਫੋਨ ਨੂੰ ਸ਼ਾਨਦਾਰ ਆਫ਼ਰਸ ਦੇ ਨਾਲ ਖਰੀਦ ਸਕਦੇ ਹੋ।
ETV Bharat / science-and-technology
IPhone 15 Series ਦੀ ਸੇਲ ਹੋਈ ਸ਼ੁਰੂ, ਮਿਲ ਰਿਹਾ ਭਾਰੀ ਡਿਸਕਾਊਂਟ
Apple iPhone 15 Series First Sale Today: ਐਪਲ ਦੇ ਆਈਫੋਨ 15 ਸੀਰੀਜ਼ ਦੀ ਸੇਲ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਨਵੇਂ ਆਈਫੋਨ 15 ਸੀਰੀਜ਼ ਨੂੰ ਤੁਸੀਂ ਐਮਾਜ਼ਾਨ, ਫਲਿੱਪਕਾਰਟ ਅਤੇ ਐਪਲ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹੋ। ਇਸਦੇ ਨਾਲ ਹੀ ਫੋਨ ਦੀ ਖਰੀਦਦਾਰੀ 'ਤੇ ਡਿਸਕਾਊਂਟ ਦਾ ਫਾਇਦਾ ਵੀ ਲਿਆ ਜਾ ਸਕਦਾ ਹੈ।
Published : Sep 22, 2023, 10:08 AM IST
ਇਸ ਤਰ੍ਹਾਂ ਕਰੋ ਆਈਫੋਨ 15 ਸੀਰੀਜ਼ ਦੀ ਖਰੀਦਦਾਰੀ:ਆਈਫੋਨ 15 ਸੀਰੀਜ਼ ਦੀ ਆਨਲਾਈਨ ਖਰੀਦਦਾਰੀ ਤੁਸੀਂ ਐਪਲ ਦੀ ਵੈੱਬਸਾਈਟ ਤੋਂ ਕਰ ਸਕਦੇ ਹੋ। ਹਾਲਾਂਕਿ ਖਰੀਦਦਾਰੀ ਲਈ ਇਹ ਫੋਨ ਸਾਰੇ ਆਨਲਾਈਨ ਸ਼ਾਪਿੰਗ ਪਲੇਟਫਾਰਮਾਂ 'ਤੇ ਮੌਜ਼ੂਦ ਹਨ। ਨਵੇਂ ਆਈਫੋਨ ਨੂੰ ਤੁਸੀਂ ਫਲਿੱਪਕਾਰਟ, ਐਮਾਜ਼ਾਨ, ਕ੍ਰੋਮਾ ਅਤੇ reliance ਸਟੋਰਾਂ ਤੋਂ ਖਰੀਦ ਸਕਦੇ ਹੋ।
ਆਈਫੋਨ 15 ਸੀਰੀਜ਼ 'ਤੇ ਮਿਲ ਰਿਹਾ ਡਿਸਕਾਊਂਟ: ਆਈਫੋਨ 15 ਸੀਰੀਜ਼ 'ਚ ਆਈਫ਼ੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਮਾਡਲ ਸ਼ਾਮਲ ਹਨ। ਆਈਫੋਨ 15 ਸੀਰੀਜ਼ ਦੀ ਕੀਮਤ ਭਾਰਤ 'ਚ 79,900 ਰੁਪਏ ਤੋਂ ਸ਼ੁਰੂ ਹੋ ਕੇ 1,99,900 ਰੁਪਏ ਤੱਕ ਜਾਂਦੀ ਹੈ। ਆਈਫੋਨ 15 ਸੀਰੀਜ਼ ਦੀ ਪਹਿਲੀ ਸੇਲ 'ਚ ਤੁਸੀਂ ਫੋਨ ਨੂੰ ਅਲੱਗ-ਅਲੱਗ ਆਫ਼ਰਸ ਦੇ ਨਾਲ 48,900 ਰੁਪਏ 'ਚ ਖਰੀਦ ਸਕਦੇ ਹੋ। ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ ਆਈਫੋਨ ਨੂੰ 71900 ਰੁਪਏ 'ਚ ਤੁਸੀਂ ਖਰੀਦ ਸਕਦੇ ਹੋ। ਫੋਨ ਦੀ ਖਰੀਦਦਾਰੀ HDFC ਬੈਂਕ ਕਾਰਡ ਤੋਂ ਕਰਨ 'ਤੇ 5000 ਰੁਪਏ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਫਲਿੱਪਕਾਰਟ 'ਤੇ 3000 ਰੁਪਏ ਦਾ ਵਾਧੂ ਐਕਸਚੇਜ਼ ਆਫ਼ਰ ਮਿਲ ਰਿਹਾ ਹੈ। ਜੇਕਰ ਤੁਸੀਂ ਆਈਫੋਨ 15 ਸੀਰੀਜ਼ ਨੂੰ ਐਮਾਜ਼ਾਨ ਤੋਂ ਖਰੀਦਦੇ ਹੋ, ਤਾਂ 37500 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਡਿਸਕਾਊਂਟ ਪਾ ਸਕਦੇ ਹੋ।