ਹੈਦਰਾਬਾਦ:IPhone 15 ਸੀਰੀਜ਼ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। IPhone 15 ਸੀਰੀਜ਼ ਨੂੰ ਲਾਂਚ ਹੋਣ 'ਚ ਸਿਰਫ਼ ਛੇ ਦਿਨ ਰਹਿ ਗਏ ਹਨ। ਰਿਪੋਰਟਸ ਦੀ ਮੰਨੀਏ, ਤਾਂ ਇਸਦੀ ਸੇਲ 22 ਸਤੰਬਰ ਨੂੰ ਸ਼ੁਰੂ ਹੋ ਸਕਦੀ ਹੈ। ਇਸ ਵਾਰ ਨਵੀਂ ਸੀਰੀਜ਼ ਕਈ ਬਦਲਾਵਾਂ ਦੇ ਨਾਲ ਲਾਂਚ ਹੋ ਸਕਦੀ ਹੈ। ਜਿਸ ਕਰਕੇ ਇਸਦੀ ਕੀਮਤ 'ਚ ਵਾਧਾ ਵੀ ਦੇਖਿਆ ਜਾ ਸਕਦਾ ਹੈ। Digitimes ਦੀ ਇੱਕ ਰਿਪੋਰਟ ਅਨੁਸਾਰ, IPhone 15 Pro ਅਤੇ Pro Max ਦੀ ਕੀਮਤ ਪੁਰਾਣੇ ਮਾਡਲਸ ਨਾਲੋਂ ਜ਼ਿਆਦਾ ਹੋਵੇਗੀ।
IPhone 15 Pro ਅਤੇ Pro Max 'ਚ ਹੋ ਸਕਦੈ ਬਦਲਾਅ: Digitimes ਦੀ ਰਿਪੋਰਟ ਅਨੁਸਾਰ, ਹਾਇਰ ਮਾਡਲ ਟਾਈਟੇਨੀਅਮ ਫਰੇਮ ਅਤੇ ਪੈਰੀਸਕੋਪ ਕੈਮਰੇ ਕਰਕੇ IPhone 15 Pro ਅਤੇ Pro Max ਮਹਿੰਗੇ ਹੋ ਸਕਦੇ ਹਨ। ਜਦਕਿ IPhone 15 ਅਤੇ 15 ਪਲੱਸ ਦੀ ਕੀਮਤ IPhone 14 ਅਤੇ IPhone 14 ਪਲੱਸ ਦੀ ਤਰ੍ਹਾਂ ਹੀ ਹੋਵੇਗੀ। ਪਰ IPhone 15 Pro ਅਤੇ Pro Max ਵਿੱਚ ਵੱਡਾ ਬਦਲਾਅ ਹੋ ਸਕਦਾ ਹੈ।
IPhone 15 Pro ਅਤੇ Pro Max ਦੀ ਕੀਮਤ: ਰਿਪੋਰਟਸ ਅਨੁਸਾਰ, IPhone 15 Pro ਦੀ ਕੀਮਤ 91,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ ਅਤੇ IPhone 15 Pro Max ਦੀ ਕੀਮਤ 1,08,000 ਰੁਪਏ ਹੋ ਸਕਦੀ ਹੈ।
IPhone 15 ਸੀਰੀਜ਼ ਦੇ ਫੀਚਰਸ:ਆਈਫੋਨ 15 ਸੀਰੀਜ਼ ਵਿੱਚ ਕੰਪਨੀ ਚਾਰ ਸਮਾਰਟਫੋਨ ਲਿਆ ਸਕਦੀ ਹੈ। ਇਸ ਵਿੱਚ ਆਈਫੋਨ 15, 15 ਪ੍ਰੋ, 15 ਪਲੱਸ ਅਤੇ 15 ਅਲਟ੍ਰਾ ਸ਼ਾਮਲ ਹੋ ਸਕਦੇ ਹਨ। ਲੀਕ ਅਨੁਸਾਰ, ਆਈਫੋਨ 15 ਅਤੇ 15 ਪ੍ਰੋ ਵਿੱਚ 6.1 ਇੰਚ ਦਾ OLED ਡਿਸਪਲੇ ਮਿਲੇਗਾ। ਦੂਜੇ ਪਾਸੇ 15 ਪਲੱਸ ਅਤੇ 15 ਅਲਟ੍ਰਾ ਵਿੱਚ 6.7 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ। ਐਪਲ ਆਈਫੋਨ ਸੀਰੀਜ਼ 'ਚ ਇਹ ਫੋਨ A17 ਬਾਇਓਨਿਕ ਚਿੱਪਸੈੱਟ ਦੇ ਨਾਲ ਆ ਸਕਦੇ ਹਨ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਆਈਫੋਨ 15 ਸੀਰੀਜ਼ 'ਚ 48 ਮੈਗਾਪਿਕਸਲ ਦਾ ਕੈਮਰਾ ਸੈਟਅੱਪ ਮਿਲੇਗਾ। ਟਿਪਸਟਰ ਆਈਸ ਯੂਨਿਵਰਸ ਅਨੁਸਾਰ, ਆਈਫੋਨ 15 ਅਲਟ੍ਰਾ ਵਿੱਚ ਤੁਹਾਨੂੰ Sony IMX903 ਸੈਂਸਰ ਮਿਲ ਸਕਦਾ ਹੈ। ਇਸਦੇ ਨਾਲ ਹੀ ਆਈਫੋਨ 15 ਅਲਟ੍ਰਾ 'ਚ ਵੱਡਾ ਡਿਸਪਲੇ ਅਤੇ 10X ਪੈਰੀਸਕੋਪ ਲੈਂਸ ਮਿਲ ਸਕਦਾ ਹੈ। ਫਾਸਟ ਚਾਰਜਿੰਗ ਲਈ ਇਸ 'ਚ USB ਟਾਈਪ ਸੀ ਮਿਲੇਗਾ। ਆਈਫੋਨ 15 ਪ੍ਰੋ ਨੂੰ ਕੰਪਨੀ ਗ੍ਰੇ ਅਤੇ ਬਲੂ ਕਲਰ ਆਪਸ਼ਨ 'ਚ ਲਿਆ ਸਕਦੀ ਹੈ। ਦੂਜੇ ਪਾਸੇ ਆਈਫੋਨ 15 ਅਤੇ 15 ਪਲੱਸ ਲਾਈਟ ਗ੍ਰੀਨ ਕਲਰ 'ਚ ਪੇਸ਼ ਕੀਤੇ ਜਾਣਗੇ।