ਹੈਦਰਾਬਾਦ:ਐਪਲ ਨੇ ਆਈਫੋਨ 15 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਸ਼ਾਮਲ ਹੈ। ਅੱਜ ਕੰਪਨੀ ਆਪਣੇ ਗ੍ਰਾਹਕਾਂ ਲਈ ਦੋ ਨਵੇਂ ਆਈਫੋਨਾਂ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਰਹੀ ਹੈ।
ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੀ ਕੀਮਤ: ਲਾਂਚ ਦੇ ਕੁਝ ਸਮੇਂ ਅੰਦਰ ਹੀ ਕੰਪਨੀ ਨੇ ਆਈਫੋਨ 15 ਸੀਰੀਜ਼ ਦੀ ਭਾਰਤੀ ਕੀਮਤ ਦਾ ਖੁਲਾਸਾ ਕਰ ਦਿੱਤਾ ਸੀ। ਆਈਫੋਨ 15 ਪ੍ਰੋ ਦੇ 128GB ਮਾਡਲ ਦੀ ਕੀਮਤ 1,34,900 ਰੁਪਏ, 256GB ਦੀ ਕੀਮਤ 1,44,900 ਰੁਪਏ, 512GB ਦੀ ਕੀਮਤ 1,64,900 ਰੁਪਏ ਅਤੇ 1TB ਦੀ ਕੀਮਤ 1,84,900 ਰੁਪਏ ਤੈਅ ਕੀਤੀ ਗਈ ਹੈ। ਜਦਕਿ ਆਈਫੋਨ 15 ਪ੍ਰੋ ਮੈਕਸ ਦੇ 256GB ਦੀ ਕੀਮਤ 1,59,900 ਰੁਪਏ, 512GB ਦੀ ਕੀਮਤ 1,79,900 ਰੁਪਏ ਅਤੇ 1TB ਦੀ ਕੀਮਤ 1,99,900 ਰੁਪਏ ਹੋਵੇਗੀ।
ਕਦੋ ਸ਼ੁਰੂ ਹੋਵੇਗੀ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੀ ਪ੍ਰੀ-ਬੁਕਿੰਗ: ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੀ ਪ੍ਰੀ-ਬੁਕਿੰਗ ਅੱਜ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਆਈਫੋਨ 15 ਸੀਰੀਜ਼ ਨੂੰ 22 ਸਤੰਬਰ ਦੇ ਦਿਨ ਤੁਸੀਂ ਸੇਲ 'ਚ ਦੇਖ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਈਫੋਨ 15 ਸੀਰੀਜ਼ ਦੇ ਲਾਂਚ ਦੇ ਨਾਲ ਹੀ ਕੰਪਨੀ ਕੁਝ ਪੁਰਾਣੇ ਆਈਫੋਨਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ 'ਚ ਆਈਫੋਨ 12, ਆਈਫੋਨ 13 ਮਿਨੀ, ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਸ਼ਾਮਲ ਹੈ।
ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੇ ਫੀਚਰਸ: ਆਈਫੋਨ 15 ਪ੍ਰੋ 'ਚ 6.1 ਇੰਚ ਦੀ HDR ਡਿਸਪਲੇ ਅਤੇ ਆਈਫੋਨ 15 ਪ੍ਰੋ Max 'ਚ 6.7 ਇੰਚ ਦੀ ਡਿਸਪਲੇ ਮਿਲੇਗੀ। ਇਸਦੇ ਨਾਲ ਹੀ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੀ ਬੈਟਰੀ 100 ਫੀਸਦੀ ਰੀਸਾਈਕਲ ਮੈਟੀਰੀਅਲ ਨਾਲ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈਫੋਨ 15 ਪ੍ਰੋ ਅਤੇ 15 ਪ੍ਰੋ Max 'ਚ A17 ਪ੍ਰੋ ਚਿਪਸੈਟ ਵੀ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦਾ ਨਵਾਂ A17 ਚਿੱਪਸੈਟ ਦੁਨੀਆਂ ਦਾ ਸਭ ਤੋਂ ਤੇਜ਼ ਚਿਪਸੈਟ ਹੈ। ਆਈਫੋਨ 15 ਪ੍ਰੋ ਅਤੇ 15 ਪ੍ਰੋ Max ਬਲੈਕ, ਟਾਈਟੇਨੀਅਮ, ਬਲੂ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ ਅਤੇ ਕੁਦਰਤੀ ਟਾਈਟੇਨੀਅਮ ਕਲਰ ਆਪਸ਼ਨਾਂ 'ਚ ਉਪਲਬਧ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸਦੇ ਰਿਅਰ ਪੈਨਲ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 48MP ਦਾ ਮੇਨ ਪੋਰਟਰੇਟ ਕੈਮਰਾ ਮਿਲੇਗਾ, ਜੋ ਨਾਈਟ ਮੋਡ 'ਚ ਵਧੀਆਂ ਫੋਟੋ ਕਲਿੱਕ ਕਰਦਾ ਹੈ। 24MP ਦਾ ਨਵਾਂ ਫੋਟੋਨਿਕ ਕੈਮਰਾ ਮਿਲੇਗਾ ਅਤੇ ਇਸਦੇ ਹੀ ਨਾਲ 12MP ਦਾ ਟੈਲੀਫੋਟੋ ਕੈਮਰਾ ਮਿਲੇਗਾ।