ਹੈਦਰਾਬਾਦ: IPhone 15 ਸੀਰੀਜ਼ ਅਗਲੇ ਮਹੀਨੇ ਲਾਂਚ ਹੋ ਸਕਦੀ ਹੈ। ਇਸਦੇ ਲਾਂਚ ਹੋਣ ਤੋਂ ਪਹਿਲਾ ਹੀ IPhone 14 ਸਸਤਾ ਹੋ ਗਿਆ ਹੈ। ਦਰਅਸਲ, IPhone 14 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। IPhone 14 ਹੁਣ 17 ਹਜ਼ਾਰ ਰੁਪਏ ਤੱਕ ਦੀ ਕੀਮਤ 'ਚ ਮਿਲ ਰਿਹਾ ਹੈ।
IPhone 14 ਦੀ ਕੀਮਤ 'ਚ ਕਟੌਤੀ: IPhone 15 ਦੇ ਲਾਂਚ ਹੋਣ ਤੋਂ ਪਹਿਲਾ IPhone 14 ਫਲਿੱਪਕਾਰਟ 'ਤੇ ਭਾਰੀ ਛੋਟ ਨਾਲ ਮਿਲ ਰਿਹਾ ਹੈ। ਫਲਿੱਪਕਾਰਟ 'ਤੇ IPhone 14 ਦਾ 128GB ਸਟੋਰੇਜ 67,999 ਰੁਪਏ 'ਚ ਮਿਲ ਰਿਹਾ ਹੈ। ਇਸਦੀ ਅਸਲੀ ਕੀਮਤ 79,900 ਰੁਪਏ ਹੈ। ਹਾਲਾਂਕਿ ਗ੍ਰਾਹਕ HDFC ਬੈਂਕ ਕ੍ਰੇਡਿਟ ਕਾਰਡ ਦੇ ਨਾਲ ਕੀਮਤ ਨੂੰ 4,000 ਰੁਪਏ ਤੱਕ ਹੋਰ ਘਟ ਕਰ ਸਕਦੇ ਹਨ। ਜਿਸ ਨਾਲ ਫੋਨ ਦੀ ਕੀਮਤ 63,999 ਰੁਪਏ ਰਹਿ ਜਾਵੇਗੀ।
IPhone 14 ਦੇ ਇਸ ਮਾਡਲ 'ਤੇ ਮਿਲ ਰਹੀ 17 ਹਜ਼ਾਰ ਰੁਪਏ ਦੀ ਛੋਟ:ਫਲਿੱਪਕਾਰਟ 'ਤੇ IPhone 14 ਦੇ 128GB ਮਾਡਲ 'ਤੇ ਸਭ ਤੋਂ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਹੈ। ਇਹ ਫੋਨ 12,901 ਰੁਪਏ ਦੇ ਫਲੈਟ ਡਿਸਕਾਊਂਟ 'ਤੇ ਮਿਲ ਰਿਹਾ ਹੈ। 4000 ਰੁਪਏ ਦੇ ਬੈਂਕ ਆਫ਼ਰ ਤੋਂ ਬਾਅਦ ਇਸਦੀ ਕੀਮਤ 62,999 ਰੁਪਏ ਰਹਿ ਜਾਵੇਗੀ। ਇੰਨਾਂ ਹੀ ਨਹੀਂ ਫੋਨ ਦੀ ਕੀਮਤ ਹੋਰ ਘਟ ਕਰਨ ਲਈ ਤੁਸੀਂ ਐਕਸਚੇਜ਼ ਬੋਨਸ ਦਾ ਲਾਭ ਵੀ ਲੈ ਸਕਦੇ ਹੋ। ਦੱਸ ਦਈਏ ਕਿ ਫਲਿੱਪਕਾਰਟ ਫੋਨ 'ਤੇ 61,000 ਰੁਪਏ ਤੱਕ ਦਾ ਐਕਸਚੇਜ਼ ਬੋਨਸ ਦੇ ਰਿਹਾ ਹੈ। ਇਸਦੇ ਨਾਲ ਹੀ ਇਹ ਆਫ਼ਰ IPhone 14 ਦੇ 256GB ਸਟੋਰੇਜ 'ਤੇ ਵੀ ਲਾਗੂ ਹੈ।
IPhone 14 ਦੇ ਫੀਚਰਸ: IPhone 14 IPhone 13 ਵਰਗਾ ਨਜ਼ਰ ਆਉਦਾ ਹੈ। ਹਾਲਾਂਕਿ ਕੰਪਨੀ ਨੇ ਨਵੇਂ ਮਾਡਲ ਨੂੰ ਪਹਿਲਾ ਨਾਲੋ ਬਿਹਤਰ ਕੈਮਰਾ Quality ਨਾਲ ਲਾਂਚ ਕੀਤਾ ਹੈ। IPhone 14 5G ਨੂੰ ਸਪੋਰਟ ਕਰਦਾ ਹੈ। ਇਸ ਵਿੱਚ 6.1 ਇੰਚ OLED ਡਿਸਪਲੇ ਹੈ। IPhone 14 'ਚ ਸੈਲਫ਼ੀ ਕੈਮਰਾ ਅਤੇ ਫੇਸ ਆਈਡੀ ਰੱਖਣ ਲਈ ਨੌਚ ਦਿੱਤਾ ਗਿਆ ਹੈ। IPhone 14 ਵਿੱਚ ਪਿਛਲੇ ਪਾਸੇ ਦੋ ਮੈਗਾਪਿਕਸਲ ਕੈਮਰੇ ਸ਼ਾਮਲ ਹਨ।
IPhone 15 ਦੀ ਲਾਂਚ ਡੇਟ ਅਤੇ ਫੀਚਰਸ:Apple IPhone 15 ਅਗਲੇ ਮਹੀਨੇ ਲਾਂਚ ਹੋਣ ਵਾਲਾ ਹੈ। ਐਪਲ ਨੇ ਅਜੇ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ। ਪਰ ਕਿਹਾ ਜਾ ਰਿਹਾ ਹੈ ਕਿ IPhone 15 ਸਤੰਬਰ ਦੇ ਦੂਜੇ ਹਫ਼ਤੇ ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੇ IPhone 15 ਨੂੰ ਭਾਰਤ ਦੇ ਰੈਗੂਲੇਟਰੀ ਡੇਟਾਬੇਸ 'ਚ ਦੇਖਿਆ ਗਿਆ ਹੈ। ਐਪਲ ਨੇ ਆਉਣ ਵਾਲੇ ਆਈਫੋਨ ਦੇ ਅਧਿਕਾਰਿਤ ਲਾਂਚ ਡੇਟ ਦਾ ਅਜੇ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਰਿਪੋਰਟ ਅਨੁਸਾਰ, ਆਈਫੋਨ 15 ਦੀ ਲਾਂਚਿੰਗ 12 ਜਾਂ 13 ਸਤੰਬਰ ਨੂੰ ਹੋ ਸਕਦੀ ਹੈ। ਇਸ ਇਵੈਂਟ 'ਚ ਐਪਲ ਵਾਚ ਅਤੇ ਏਅਰਪੌਡਜ਼ ਵੀ ਲਾਂਚ ਹੋਣ ਦੀ ਉਮੀਦ ਹੈ। ਆਈਫੋਨ 15 'ਚ ਨਵਾਂ A17 ਬਾਇਓਨਿਕ ਚਿੱਪ ਮਿਲਣ ਦੀ ਉਮੀਦ ਹੈ। ਟਿਪਸਟਰ UnKnown21 ਨੇ ਖੁਲਾਸਾ ਕੀਤਾ ਹੈ ਕਿ IPhone 15 ਵਿੱਚ 6GB ਅਤੇ 8GB ਤੱਕ ਦੀ ਰੈਮ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੁਰਾਣੇ ਚਿੱਪ ਦੀ ਤੁਲਨਾ ਵਿੱਚ A17 ਬਾਇਓਨਿਕ SoC ਵਿੱਚ GPU ਨਾਲ ਜੁੜੇ ਸੁਧਾਰ ਕੀਤੇ ਗਏ ਹਨ। ਜੇਕਰ ਇਸਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਆਈਫੋਨ 15 ਦੀ ਕੀਮਤ 1,39,900 ਰੁਪਏ ਹੋ ਸਕਦੀ ਹੈ।