ਹੈਦਰਾਬਾਦ:ਆਈਫੋਨ 15 ਦੇ ਲਾਂਚ ਹੋਣ ਤੋਂ ਪਹਿਲਾ ਹੀ ਆਈਫੋਨ 13 ਦੀ ਕੀਮਤ 'ਚ ਕਟੌਤੀ ਹੋ ਗਈ ਹੈ। ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਆਈਫੋਨ 13 ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਦੱਸ ਦਈਏ ਕਿ ਆਈਫੋਨ 15 ਸੀਰੀਜ਼ 12 ਸਤੰਬਰ ਨੂੰ ਲਾਂਚ ਹੋਵੇਗੀ। ਜਿਸ ਕਰਕੇ ਆਈਫੋਨ 13 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ।
ਫਲਿੱਪਕਾਰਟ ਅਤੇ ਐਮਾਜ਼ਾਨ 'ਤੇ ਆਈਫੋਨ 13 ਮਿਲ ਰਿਹਾ ਸਸਤੇ 'ਚ: ਆਈਫੋਨ 13 ਵਰਤਮਾਨ 'ਚ ਐਮਾਜ਼ਾਨ ਅਤੇ ਫਲਿੱਪਕਾਰਟ 'ਤੇ 58,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਿਸਟਿਡ ਹੈ। ਗ੍ਰਾਹਕਾਂ ਨੂੰ ਬਿਨ੍ਹਾਂ ਕਿਸੇ ਬੈਂਕ ਆਫ਼ਰ ਦੇ ਇਸ ਕੀਮਤ 'ਤੇ ਆਈਫੋਨ 13 ਮਿਲ ਰਿਹਾ ਹੈ।
ਆਈਫੋਨ 13 'ਤੇ ਛੋਟ: ਫਲਿੱਪਕਾਰਟ HDFC ਬੈਂਕ ਕ੍ਰੇਡਿਟ ਕਾਰਡ ਨਾਲ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਨੂੰ 2000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਜਿਸ ਨਾਲ ਆਈਫੋਨ 13 ਦੀ ਕੀਮਤ 56,999 ਰੁਪਏ ਰਹਿ ਜਾਵੇਗੀ। ਐਮਾਜ਼ਾਨ 'ਤੇ ਕੋਈ ਬੈਂਕ ਆਫ਼ਰ ਨਹੀਂ ਹੈ, ਪਰ ਦੋਨੋ ਪਲੇਟਫਾਰਮ ਐਕਸਚੇਜ਼ ਆਫ਼ਰ ਦੇ ਰਹੇ ਹਨ। ਇਸ ਲਈ ਲੋਕ ਆਪਣਾ ਪੁਰਾਣਾ ਫੋਨ ਐਕਸਚੇਜ਼ ਕਰਕੇ ਆਈਫੋਨ 13 ਨੂੰ ਹੋਰ ਵੀ ਘਟ ਕੀਮਤ 'ਚ ਖਰੀਦ ਸਕਦੇ ਹਨ। ਫਲਿੱਪਕਾਰਟ 50 ਹਜ਼ਾਰ ਰੁਪਏ ਤੱਕ ਦਾ ਐਕਸਚੇਜ਼ ਬੋਨਸ ਅਤੇ ਐਮਾਜ਼ਾਨ 31850 ਰੁਪਏ ਤੱਕ ਦਾ ਬੋਨਸ ਆਫ਼ਰ ਕਰ ਰਿਹਾ ਹੈ।
IPhone 13 ਦੇ ਫੀਚਰਸ:ਆਈਫੋਨ 13 ਵਿੱਚ ਫੁੱਲ HD ਪਲੱਸ Resolution ਦੇ ਨਾਲ 6.1 ਇੰਚ ਦਾ ਸੂਪਰ ਰੇਟਿਨਾ XDR OLED ਡਿਸਪਲੇ ਹੈ। ਡਿਸਪਲੇ ਦੀ ਪ੍ਰੋਟੈਕਸ਼ਨ ਲਈ ਇਸ ਵਿੱਚ ceramic shield glass ਲੱਗਿਆ ਹੈ। ਫੋਟੋਗ੍ਰਾਫੀ ਲਈ ਫੋਨ 'ਚ ਦੋ ਰਿਅਰ ਕੈਮਰੇ ਹਨ। ਜਿਸ ਨਾਲ 12 ਮੈਗਾਪਿਕਸਲ ਮੇਨ ਲੈਂਸ ਅਤੇ 12 ਮੈਗਾਪਿਕਸਲ ਅਲਟ੍ਰਾ ਵਾਈਡ ਲੈਂਸ ਸ਼ਾਮਲ ਹੈ। ਰਿਅਰ ਕੈਮਰਾ OIS ਸਪੋਰਟ ਦੇ ਨਾਲ ਆਉਦਾ ਹੈ ਅਤੇ ਇਸ ਵਿੱਚ 4K ਵੀਡੀਓ ਰਿਕਾਰਡਿੰਗ ਸਪੋਰਟ ਹੈ।