ਹੈਦਰਾਬਾਦ: ਦੇਸ਼ ਭਰ 'ਚ ਕਰੋੜਾਂ ਯੂਜ਼ਰਸ ਇੰਸਟਾਗ੍ਰਾਮ ਦਾ ਇਸਤੇਮਾਲ ਕਰਦੇ ਹਨ। ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਹੀ ਹੈ। ਹੁਣ ਮੈਟਾ ਇੰਸਟਾਗ੍ਰਾਮ 'ਚ ਕਈ ਸਾਰੇ ਨਵੇਂ ਫੀਚਰ ਲਿਆਉਣ ਵਾਲਾ ਹੈ। ਕੰਪਨੀ ਨੇ ਦੱਸਿਆ ਕਿ ਇਹ ਫੀਚਰ ਕ੍ਰਿਏਟਰਸ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਆਉਣ ਵਾਲੇ ਹਨ। ਸੈਸ਼ਨ 'ਚ ਕੰਪਨੀ ਨੇ ਕ੍ਰਿਏਟਰਸ ਨੂੰ ਨਵੇਂ ਫੀਚਰਸ ਬਾਰੇ ਦੱਸਿਆ ਕਿ ਕਿਵੇਂ ਯੂਜ਼ਰਸ ਇਸਦਾ ਇਸਤੇਮਾਲ ਕਰ ਸਕਦੇ ਹਨ। ਫਿਲਹਾਲ ਕੰਪਨੀ ਇਨ੍ਹਾਂ ਫੀਚਰਸ ਦੀ ਟੈਸਟਿੰਗ ਕਰ ਰਹੀ ਹੈ, ਜੋ ਜਲਦ ਹੀ ਸਾਰਿਆਂ ਨੂੰ ਮਿਲਣਗੇ। ਆਉਣ ਵਾਲੇ ਸਮੇਂ 'ਚ ਤੁਹਾਨੂੰ ਐਪ 'ਚ Birthday, ਆਡੀਓ ਨੋਟ, ਸੈਲਫ਼ੀ ਵੀਡੀਓ ਨੋਟ ਅਤੇ ਸਟੋਰੀ ਲਈ ਮਲਟੀ ਲਿਸਟ ਫੀਚਰ ਮਿਲੇਗਾ।
ਇੰਸਟਾਗ੍ਰਾਮ 'ਤੇ ਮਿਲਣਗੇ ਇਹ ਫੀਚਰਸ:
Birthday ਫੀਚਰ: ਇੰਸਟਾਗ੍ਰਾਮ ਦੇ ਰਾਹੀ ਕਈ ਲੋਕ ਆਪਣੇ ਕਰੀਬੀਆਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹਨ। ਜਲਦ ਕੰਪਨੀ ਇਸ ਲਈ 'Birthday' ਨਾਮ ਦਾ ਫੀਚਰ ਲੈ ਕੇ ਆ ਰਹੀ ਹੈ। ਇਸ ਰਾਹੀ ਯੂਜ਼ਰਸ ਆਪਣੇ Birthday Celebration ਨੂੰ ਆਸਾਨੀ ਨਾਲ ਆਪਣੇ ਕਰੀਬੀਆਂ ਦੇ ਨਾਲ ਸ਼ੇਅਰ ਕਰ ਸਕਣਗੇ।