ਹੈਦਰਾਬਾਦ:ਭਾਰਤ 'ਚ ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਇੰਸਟਾਗ੍ਰਾਮ 'ਚ ਵਟਸਐਪ ਵਰਗਾ ਇੱਕ ਫੀਚਰ ਯੂਜ਼ਰਸ ਨੂੰ ਦੇਣ ਵਾਲੀ ਹੈ। ਮੈਟਾ ਇੰਸਟਾਗ੍ਰਾਮ 'ਚ Read Receipts ਫੀਚਰ ਲੈ ਕੇ ਆਉਣ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਮੈਸੇਜਾਂ ਨੂੰ ਪ੍ਰਾਈਵੇਟਲੀ ਪੜ੍ਹ ਸਕਦੇ ਹੋ।
ਇੰਸਟਾਗ੍ਰਾਮ 'ਚ ਮਿਲੇਗਾ Read Receipts ਫੀਚਰ: Adam Mosseri ਨੇ ਇਸ ਫੀਚਰ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿੱਤੀ ਹੈ। Adam Mosseri ਨੇ ਦੱਸਿਆਂ ਕਿ ਉਹ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੇ ਹਨ, ਜਿਸ ਨਾਲ ਯੂਜ਼ਰਸ Read Receipts ਦੇ ਆਪਸ਼ਨ ਨੂੰ ਬੰਦ ਕਰ ਸਕਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤੁਸੀਂ ਜਿਹੜੇ ਲੋਕਾਂ ਦੇ ਮੈਸੇਜ ਪੜ੍ਹਨਾਂ ਚਾਹੁੰਦੇ ਹੋ, ਉਨ੍ਹਾਂ ਨੂੰ ਵੀ ਚੁਣ ਸਕਦੇ ਹੋ।
ਕੀ ਹੈ Read Receipts ਫੀਚਰ?: ਜਦੋ ਤੁਸੀਂ ਕਿਸੇ ਨੂੰ ਮੈਸੇਜ ਕਰਦੇ ਹੋ, ਇਹ ਫੀਚਰ ਉਸ ਸਮੇਂ ਕੰਮ ਕਰਦਾ ਹੈ। ਜਦੋ ਮੈਸੇਜ ਭੇਜਿਆ ਜਾਂਦਾ ਹੈ, ਤਾਂ Read Receipts ਜਨਰੇਟ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਤਿ ਤੁਹਾਨੂੰ ਮੈਸੇਜ ਮਿਲ ਗਿਆ ਹੈ। ਇਹ ਫੀਚਰ ਵਟਸਐਪ 'ਚ ਬਲੂ ਟਿੱਕ ਵਾਂਗ ਹੀ ਕੰਮ ਕਰਦਾ ਹੈ। ਜੇਕਰ ਤੁਸੀਂ ਕਿਸੇ ਦੇ ਮੈਸੇਜ ਦਾ ਜਲਦੀ ਰਿਪਲਾਈ ਨਹੀਂ ਕਰਨਾ ਚਾਹੁੰਦੇ, ਤਾਂ ਇਹ ਫੀਚਰ ਤੁਹਾਡੇ ਕੰਮ ਆ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਮੈਸੇਜ ਭੇਜਣ ਵਾਲੇ ਯੂਜ਼ਰਸ ਨੂੰ ਪਤਾ ਨਹੀਂ ਚਲੇਗਾ ਕਿ ਤੁਸੀਂ ਉਸਦੇ ਮੈਸੇਜ ਦੇਖ ਲਏ ਹਨ ਜਾਂ ਨਹੀ। ਹਾਲਾਂਕਿ ਨਵਾਂ ਫੀਚਰ ਕਿਸ ਤਰ੍ਹਾਂ ਕੰਮ ਕਰਦਾ ਹੈ, ਇਸ ਬਾਰੇ ਅਜੇ ਜ਼ਿਆਦਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇੰਸਟਾਗ੍ਰਾਮ ਰੀਲ 'ਚ ਜੋੜ ਸਕੋਗੇ Lyrics: ਇਸਦੇ ਨਾਲ ਹੀ ਇੰਸਟਾਗ੍ਰਾਮ ਰੀਲਸ ਬਣਾਉਣ ਵਾਲੇ ਯੂਜ਼ਰਸ ਲਈ ਵੀ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸਦੀ ਜਾਣਕਾਰੀ ਕੰਪਨੀ ਦੇ ਸੀਈਓ ਨੇ ਆਪਣੇ ਇੰਸਟਾਗ੍ਰਾਮ ਚੈਨਲ ਰਾਹੀ ਦਿੱਤੀ ਸੀ। ਜਲਦ ਹੀ ਇੰਸਟਾਗ੍ਰਾਮ ਕ੍ਰਿਏਟਰਸ ਰੀਲ ਪੋਸਟ ਕਰਦੇ ਸਮੇਂ ਉਸ 'ਚ lyrics ਐਡ ਕਰ ਸਕਣਗੇ। ਵਰਤਮਾਨ ਸਮੇਂ 'ਚ ਇੰਸਟਾਗ੍ਰਾਮ ਰੀਲਸ 'ਚ ਅਜਿਹਾ ਕੋਈ ਆਪਸ਼ਨ ਨਹੀਂ ਮਿਲਦਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਮੁਸ਼ਕਿਲ ਗੀਤ ਲੋਕਾਂ ਨੂੰ ਯਾਦ ਨਹੀਂ ਹੁੰਦੇ ਅਤੇ ਉਹ ਸਹੀ ਤਰੀਕੇ ਨਾਲ ਉਸ ਗੀਤ ਦੇ Lyrics ਨਹੀਂ ਸਮਝ ਪਾਉਦੇ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਕੰਪਨੀ Lyrics ਨੂੰ ਰੀਲ 'ਚ ਜੋੜਨ ਦਾ ਆਪਸ਼ਨ ਲੈ ਕੇ ਆ ਰਹੀ ਹੈ। ਇਸ ਆਪਸ਼ਨ ਦੇ ਆਉਣ ਤੋਂ ਬਾਅਦ ਕ੍ਰਿਏਟਰਸ ਰੀਲ ਨੂੰ ਐਡਿਟ ਕਰਦੇ ਸਮੇਂ ਉਸ 'ਚ Lyrics ਜੋੜ ਸਕਣਗੇ।