ਪੰਜਾਬ

punjab

ETV Bharat / science-and-technology

Instagram ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਗਰੁੱਪ ਬਣਾ ਕੇ ਇਕੱਠਿਆਂ ਲੋਕਾਂ ਨੂੰ ਸ਼ੇਅਰ ਕਰ ਸਕੋਗੇ ਇੰਸਟਾ ਸਟੋਰੀ - instagram web

Instagram Stories New Feature: ਇੰਸਟਾਗ੍ਰਾਮ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਐਪ ਦੇ ਚੈਨਲ ਰਾਹੀ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਛੋਟੇ ਗਰੁੱਪਾਂ 'ਚ ਇੰਸਟਾ ਸਟੋਰੀ ਨੂੰ ਸ਼ੇਅਰ ਕਰ ਸਕੋਗੇ ਅਤੇ ਤੁਹਾਡੀ ਸਟੋਰੀ ਨੂੰ ਕੌਣ ਦੇਖ ਸਕਦਾ ਹੈ, ਇਸ 'ਤੇ ਵੀ ਤੁਹਾਡਾ ਕੰਟਰੋਲ ਹੋਵੇਗਾ। ਫਿਲਹਾਲ ਇਹ ਫੀਚਰ ਸਾਰਿਆਂ ਲਈ ਉਪਲਬਧ ਨਹੀਂ ਹੈ।

Instagram Stories New Feature
Instagram Stories New Feature

By ETV Bharat Punjabi Team

Published : Oct 7, 2023, 9:29 AM IST

ਹੈਦਰਾਬਾਦ:ਦੇਸ਼ ਭਰ 'ਚ ਕਰੋੜਾ ਯੂਜ਼ਰਸ ਇੰਸਟਾਗ੍ਰਾਮ ਦਾ ਇਸਤੇਮਾਲ ਕਰਦੇ ਹਨ। ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਕਈ ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਵਾਰ 'ਚ ਕਈ ਲੋਕਾਂ ਨੂੰ ਸਟੋਰੀ ਸ਼ੇਅਰ ਕਰ ਸਕਦੇ ਹੋ। ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਗਰੁੱਪ ਬਣਾ ਸਕੋਗੇ। ਇਸ ਗਰੁੱਪ 'ਚ ਤੁਸੀਂ ਉਨ੍ਹਾਂ ਲੋਕਾਂ ਨੂੰ ਜੋੜ ਸਕਦੇ ਹੋ, ਜਿਨ੍ਹਾਂ ਲੋਕਾਂ ਨਾਲ ਤੁਸੀਂ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ। ਫਿਲਹਾਲ ਇਹ ਫੀਚਰ ਸਾਰਿਆਂ ਲਈ ਉਪਲਬਧ ਨਹੀਂ ਹੈ।

ਇਕੱਠਿਆ ਕਈ ਲੋਕਾਂ ਨੂੰ ਸ਼ੇਅਰ ਕਰ ਸਕੋਗੇ ਇੰਸਟਾ ਸਟੋਰੀ: ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਐਪ ਦੇ ਚੈਨਲ ਰਾਹੀ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਨਵਾਂ ਫੀਚਰ ਤੁਹਾਨੂੰ ਇੱਕ ਗਰੁੱਪ ਬਣਾ ਕੇ ਇਕੱਠਿਆ ਕਈ ਲੋਕਾਂ ਨੂੰ ਇੰਸਟਾ ਸਟੋਰੀ ਸ਼ੇਅਰ ਕਰਨ ਦੀ ਆਗਿਆ ਦਿੰਦਾ ਹੈ। ਇਸਦੇ ਨਾਲ ਹੀ ਤੁਹਾਡੀ ਸਟੋਰੀ ਨੂੰ ਕੌਣ ਦੇਖ ਸਕਦਾ ਹੈ, ਇਸ 'ਤੇ ਵੀ ਤੁਹਾਡਾ ਕੰਟਰੋਲ ਹੋਵੇਗਾ। ਜਦੋ ਤੁਸੀਂ ਸਟੋਰੀ ਪੋਸਟ ਕਰੋਗੇ ਅਤੇ ਸ਼ੇਅਰ ਦਾ ਆਪਸ਼ਨ ਚੁਣੋਗੇ, ਤਾਂ ਤੁਹਾਨੂੰ ਇੱਕ ਆਪਸ਼ਨ ਨਜ਼ਰ ਆਵੇਗਾ। ਕਰੀਬੀ ਦੋਸਤਾਂ ਸਮੇਤ ਤੁਹਾਡੇ ਸਾਰੇ ਦੋਸਤਾਂ ਦੀ ਲਿਸਟ ਥੱਲੇ ਦਿਖਾਈ ਦੇਵੇਗੀ। ਤੁਸੀਂ ਇਸ ਲਿਸਟ ਰਾਹੀ ਹੀ ਇੱਕ ਗਰੁੱਪ ਬਣਾ ਸਕਦੇ ਹੋ ਅਤੇ ਉਸ ਗਰੁੱਪ ਦੇ ਲੋਕਾਂ ਨੂੰ ਆਪਣੀ ਇੰਸਟਾ ਸਟੋਰੀ ਸ਼ੇਅਰ ਕਰ ਸਕਦੇ ਹੋ।

ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਸ ਨੂੰ ਦੇਣੇ ਹੋਣਗੇ ਪੈਸੇ: ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ। ਕੁਝ ਦਿਨ ਪਹਿਲਾ ਹੀ ਇਸਨੂੰ ਲੈ ਕੇ ਖਬਰ ਸਾਹਮਣੇ ਆਈ ਸੀ ਕਿ ਜਲਦ ਹੀਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਲਈ ਯੂਰਪੀ ਯੂਜ਼ਰਸ ਨੂੰ ਹਰ ਮਹੀਨੇ ਮੇਟਾ ਨੂੰ 1,665 ਰੁਪਏ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਕੰਪਨੀ ਨੇ ਯੂਰਪੀ ਯੂਜ਼ਰਸ ਲਈ ਇੱਕ ਨਵਾਂ ਪਲੈਨ ਤਿਆਰ ਕੀਤਾ ਹੈ। ਇਸ ਪਲੈਨ ਦੇ ਤਹਿਤ ਲੋਕਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਚ ADS ਨਜ਼ਰ ਨਹੀਂ ਆਉਣਗੀਆਂ। ਇਸ ਪਲੈਨ ਨੂੰ ADS ਫ੍ਰੀ ਸਬਸਕ੍ਰਿਪਸ਼ਨ ਪਲੈਨ ਵੀ ਕਿਹਾ ਜਾ ਸਕਦਾ ਹੈ। ਜੇਕਰ ਤੁਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਚਲਾਉਣ ਦੌਰਾਨ ਆ ਰਹੀਆਂ ADS ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਇਸ ਪਲੈਨ ਨੂੰ ਲੈ ਸਕਦੇ ਹੋ। WSJ ਦੀ ਰਿਪੋਰਟ ਅਨੁਸਾਰ, ਕੰਪਨੀ ਨੇ ਨਵਾਂ ਪਲੈਨ ਆਈਰਲੈਂਡ, ਬ੍ਰਸੇਲਜ਼ ਵਿੱਚ ਡਿਜੀਟਲ ਮੁਕਾਬਲੇ ਦੇ ਰੈਗੂਲੇਟਰਾਂ ਦੇ ਨਾਲ-ਨਾਲ EU ਗੋਪਨੀਯਤਾ ਰੈਗੂਲੇਟਰਾਂ ਨਾਲ ਵੀ ਸਾਂਝਾ ਕੀਤਾ ਹੈ।

ABOUT THE AUTHOR

...view details