ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਇਸ ਐਪ ਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਇਸ ਐਪ 'ਚ ਕੰਪਨੀ ਇੰਸਟਾਗ੍ਰਾਮ ਸਟੋਰੀ ਪੋਸਟ ਕਰਨ ਦੀ ਸੁਵਿਧਾ ਦਿੰਦੀ ਹੈ। ਇਸਦੀ ਮਦਦ ਨਾਲ ਯੂਜ਼ਰਸ ਆਪਣੀ ਤਸਵੀਰ ਅਤੇ ਵੀਡੀਓ 'ਤੇ ਕੋਈ ਗੀਤ ਲਗਾ ਕੇ ਸਟੋਰੀ ਪੋਸਟ ਕਰ ਸਕਦੇ ਹਨ। ਪਰ ਜੇਕਰ ਤੁਸੀਂ ਇਸ ਸਟੋਰੀ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ, ਤਾਂ ਇਹ ਸਟੋਰੀ ਬਿਨ੍ਹਾਂ ਆਡੀਓ ਦੇ ਸੇਵ ਹੁੰਦੀ ਹੈ। ਇਸ ਲਈ ਤੁਸੀਂ ਇੱਕ ਤਰੀਕੇ ਨੂੰ ਅਜ਼ਮਾ ਕੇ ਇੰਸਟਾਗ੍ਰਾਮ ਸਟੋਰੀ ਨੂੰ ਆਡੀਓ ਦੇ ਨਾਲ ਸੇਵ ਕਰ ਸਕੋਗੇ।
ETV Bharat / science-and-technology
ਆਡੀਓ ਦੇ ਨਾਲ ਨਹੀ ਹੋ ਰਹੀ ਹੈ ਇੰਸਟਾਗ੍ਰਾਮ ਸਟੋਰੀ ਡਾਊਨਲੋਡ, ਤਾਂ ਇੱਥੇ ਸਿੱਖੋ ਸਟੋਰੀ ਸੇਵ ਕਰਨ ਦਾ ਤਰੀਕਾ - ਆਡੀਓ ਦੇ ਨਾਲ ਇਸ ਤਰ੍ਹਾਂ ਸੇਵ ਕਰੋ ਇੰਸਟਾਗ੍ਰਾਮ ਸਟੋਰੀ
Instagram Update: ਇੰਸਟਾਗ੍ਰਾਮ ਯੂਜ਼ਰਸ ਨੂੰ ਇੰਸਟਾ 'ਤੇ ਸਟੋਰੀ ਪੋਸਟ ਕਰਨ ਦੀ ਸੁਵਿਧਾ ਮਿਲਦੀ ਹੈ, ਜੇਕਰ ਇਸ ਸਟੋਰੀ ਨੂੰ ਸੇਵ ਕਰਨ ਦੀ ਗੱਲ ਕੀਤੀ ਜਾਵੇ, ਤਾਂ ਇੰਸਟਾਗ੍ਰਾਮ ਸਟੋਰੀ ਆਡੀਓ ਦੇ ਬਿਨ੍ਹਾਂ ਡਾਊਨਲੋਡ ਹੁੰਦੀ ਹੈ। ਇਸ ਸਮੱਸਿਆਂ ਨੂੰ ਖਤਮ ਕਰਨ ਲਈ ਹੁਣ ਤੁਸੀਂ ਇੱਕ ਤਰੀਕੇ ਨੂੰ ਅਜ਼ਮਾ ਕੇ ਇੰਸਟਾਗ੍ਰਾਮ ਸਟੋਰੀ ਨੂੰ ਆਡੀਓ ਦੇ ਨਾਲ ਸੇਵ ਕਰ ਸਕੋਗੇ।
Published : Nov 27, 2023, 11:07 AM IST
ਆਡੀਓ ਦੇ ਨਾਲ ਇਸ ਤਰ੍ਹਾਂ ਸੇਵ ਕਰੋ ਇੰਸਟਾਗ੍ਰਾਮ ਸਟੋਰੀ:ਆਡੀਓ ਦੇ ਨਾਲ ਇੰਸਟਾਗ੍ਰਾਮ ਸਟੋਰੀ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਸਟੋਰੀ ਨੂੰ ਪਹਿਲਾ ਵਾਂਗ ਹੀ ਡਾਊਨਲੋਡ ਕਰਨਾ ਹੋਵੇਗਾ। ਹਾਲਾਂਕਿ, ਡਾਊਨਲੋਡ ਕਰਨ ਤੋਂ ਬਾਅਦ ਇਸ ਵੀਡੀਓ ਨੂੰ ਆਪਣੇ ਕਿਸੇ Contacts ਨੂੰ ਸ਼ੇਅਰ ਕਰਨ ਦੀ ਲੋੜ ਪਵੇਗੀ। ਅਜਿਹਾ ਕਰਨ ਤੋਂ ਬਾਅਦ ਇਸ ਵੀਡੀਓ ਨੂੰ ਤੁਸੀਂ ਆਪਣੀ ਗੈਲਰੀ 'ਚ ਸੇਵ ਕਰ ਸਕਦੇ ਹੋ। ਇੰਸਟਾਗ੍ਰਾਮ ਸਟੋਰੀ ਨੂੰ ਆਡੀਓ ਦੇ ਨਾਲ ਸੇਵ ਕਰਨ ਲਈ ਸਭ ਤੋਂ ਇੰਸਟਾਗ੍ਰਾਮ ਖੋਲ੍ਹੋ। ਹੁਣ ਸਟੋਰੀ ਨੂੰ ਕੰਪੋਜ਼ ਕਰਕੇ ਇਸ 'ਚ ਆਡੀਓ ਜੋੜੋ। ਫਿਰ ਟਾਪ ਰਾਈਟ ਕਾਰਨਰ 'ਤੇ ਤਿੰਨ ਡਾਟ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਨਜ਼ਰ ਆ ਰਹੇ ਸੇਵ ਆਪਸ਼ਨ 'ਤੇ ਕਲਿੱਕ ਕਰੋ। ਫਿਰ ਇੰਸਟਾਗ੍ਰਾਮ ਨੂੰ ਦੁਬਾਰਾ ਖੋਲ੍ਹੋ ਅਤੇ ਮੈਸੇਜ ਸੈਕਸ਼ਨ 'ਤੇ ਜਾਓ। ਕਿਸੇ ਚੈਟ 'ਤੇ ਜਾਣ ਤੋਂ ਬਾਅਦ ਕੈਮਰਾ ਆਈਕਨ 'ਤੇ ਕਲਿੱਕ ਕਰੋ। ਇੱਥੋ ਡਾਊਨਲੋਡ ਕੀਤੀ ਹੋਈ ਸਟੋਰੀ ਨੂੰ ਚੁਣੋ ਅਤੇ ਦੁਬਾਰਾ ਸਟੋਰੀ 'ਤੇ ਗੀਤ ਨੂੰ ਜੋੜੋ। ਇਸ ਤੋਂ ਬਾਅਦ ਖੱਬੇ ਪਾਸੇ ਨਜ਼ਰ ਆ ਰਹੇ Keep in chat ਆਪਸ਼ਨ ਨੂੰ ਚੁਣੋ ਅਤੇ Send ਦੇ ਆਪਸ਼ਨ ਦੇ ਕਲਿੱਕ ਕਰੋ। ਮੈਸੇਜ ਡਿਲੀਵਰ ਹੋ ਜਾਣ ਤੋਂ ਬਾਅਦ ਵੀਡੀਓ 'ਤੇ ਟੈਪ ਕਰਕੇ ਹੋਲਡ ਕਰਨਾ ਹੋਵੇਗਾ ਅਤੇ ਆਪਸ਼ਨ ਨਜ਼ਰ ਆਉਣ 'ਤੇ ਸੇਵ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤਰ੍ਹਾਂ ਤੁਹਾਡੀ ਵੀਡੀਓ ਗੈਲਰੀ 'ਚ ਸੇਵ ਹੋ ਜਾਵੇਗੀ।