ਹੈਦਰਾਬਾਦ: ਹਰ ਪਾਸੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਚਰਚਾ ਚਲ ਰਹੀ ਹੈ ਅਤੇ ਯੂਜ਼ਰਸ ਨੂੰ ਮਸ਼ਹੂਰ ਚੈਟਿੰਗ ਪਲੇਟਫਾਰਮ ਸਨੈਪਚੈਟ 'ਚ AI ਬੋਟਸ ਨਾਲ ਚੈਟਿੰਗ ਕਰਨ ਦਾ ਵਿਕਲਪ ਦਿੱਤਾ ਗਿਆ ਹੈ। ਹੁਣ ਮੈਟਾ ਦੀ ਮਲਕੀਅਤ ਵਾਲੀ ਫੋਟੋ-ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ਵੀ ਆਪਣੇ ਯੂਜ਼ਰਸ ਨੂੰ ਅਜਿਹਾ ਹੀ ਫੀਚਰ ਦੇਣ ਜਾ ਰਿਹਾ ਹੈ। ਇੰਸਟਾਗ੍ਰਾਮ ਇੱਕ ਚੈਟਬੋਟ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਦੀ ਵਜ੍ਹਾ ਨਾਲ AI ਟੂਲ ਨਾ ਸਿਰਫ ਯੂਜ਼ਰਸ ਲਈ ਮੈਸੇਜ ਲਿਖੇਗਾ ਸਗੋਂ ਕਈ ਸਵਾਲਾਂ ਦੇ ਜਵਾਬ ਵੀ ਦੇਵੇਗਾ।
ਯੂਜ਼ਰਸ ਗੱਲ ਕਰਨ ਲਈ AI ਦੀਆਂ ਮਲਟੀਪਲ ਸ਼ਖਸੀਅਤਾਂ ਵਿੱਚੋਂ ਇੱਕ ਨੂੰ ਚੁਣ ਸਕਣਗੇ:ਇੰਸਟਾਗ੍ਰਾਮ ਦੇ ਨਵੇਂ AI ਚੈਟਬੋਟਸ ਨਾਲ ਜੁੜੀਆਂ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਯੂਜ਼ਰਸ ਨੂੰ ਇੰਸਟਾਗ੍ਰਾਮ ਚੈਟਬੋਟ ਦੀਆਂ ਮਲਟੀਪਲ ਸ਼ਖਸੀਅਤਾਂ ਵਿੱਚੋਂ ਚੁਣਨ ਦਾ ਵਿਕਲਪ ਮਿਲੇਗਾ ਅਤੇ ਉਹ ਗੱਲ ਕਰਨ ਲਈ ਕੁੱਲ 30 ਵੱਖ-ਵੱਖ AI ਸ਼ਖਸੀਅਤਾਂ ਵਿੱਚੋਂ ਇੱਕ ਦੀ ਚੋਣ ਕਰ ਸਕਣਗੇ। ਪ੍ਰਸਿੱਧ ਡਿਵੈਲਪਰ ਅਤੇ ਟਿਪਸਟਰ ਅਲੇਸੈਂਡਰੋ ਪਲੂਜ਼ੀ ਨੇ Instagram ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਅਤੇ ਉਹ ਕਿਵੇਂ ਕੰਮ ਕਰਨਗੀਆਂ ਨੂੰ ਪ੍ਰਗਟ ਕਰਨ ਲਈ ਆਪਣੇ ਅਕਾਊਟ ਦਾ ਸਹਾਰਾ ਲਿਆ। ਉਨ੍ਹਾਂ ਦੱਸਿਆ ਕਿ ਇਹ ਚੈਟਬੋਟਸ ਸਵਾਲਾਂ ਦੇ ਜਵਾਬ ਦੇਣਗੇ ਅਤੇ ਯੂਜ਼ਰਸ ਨੂੰ ਜ਼ਰੂਰੀ ਸਲਾਹ ਦੇਣਗੇ।