ਹੈਦਰਾਬਾਦ:ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਯੂਜ਼ਰਸ ਲਈ ਇੱਕ AI Powered ਟੂਲ ਸਟੋਰੀ ਸੈਕਸ਼ਨ ਦੇ ਅੰਦਰ ਲਾਂਚ ਕੀਤਾ ਹੈ। ਇਸ ਟੂਲ ਰਾਹੀ ਤੁਹਾਨੂੰ ਕਿਸੇ ਵੀ ਫੋਟੋ ਜਾਂ ਵੀਡੀਓ ਤੋਂ ਸਟਿੱਕਰ ਬਣਾਉਣ ਦੀ ਸੁਵਿਧਾ ਮਿਲੇਗੀ। ਜਿਸ ਤਰ੍ਹਾਂ ਤੁਸੀਂ ਆਈਫੋਨ 'ਚ ਕਿਸੇ ਫੋਟੋ ਨੂੰ ਬੈਕਗ੍ਰਾਊਂਡ ਤੋਂ ਅਲੱਗ ਕਰਕੇ ਉਸਦਾ ਸਟਿੱਕਰ ਬਣਾ ਸਕਦੇ ਹੋ, ਉਸੇ ਤਰ੍ਹਾਂ ਦਾ ਆਪਸ਼ਨ ਹੁਣ ਕੰਪਨੀ ਨੇ ਇੰਸਟਾਗ੍ਰਾਮ ਯੂਜ਼ਰਸ ਨੂੰ ਦਿੱਤਾ ਹੈ। ਇਸ ਲਈ ਤੁਹਾਨੂੰ Create ਦੇ ਆਪਸ਼ਨ 'ਤੇ ਕਲਿੱਕ ਕਰਨਾ ਹੈ।
ETV Bharat / science-and-technology
Instagram ਨੇ ਯੂਜ਼ਰਸ ਲਈ ਲਾਂਚ ਕੀਤਾ AI Powered ਟੂਲ, ਕਿਸੇ ਫੋਟੋ ਜਾਂ ਵੀਡੀਓ ਤੋਂ ਸਟਿੱਕਰ ਬਣਾਉਣ ਦੀ ਮਿਲੇਗੀ ਸੁਵਿਧਾ
Instagram AI sticker: ਇੰਸਟਾਗ੍ਰਾਮ ਨੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦਾ ਨਾਮ AI Powered ਟੂਲ ਹੈ। ਇਸ ਤਰ੍ਹਾਂ ਦਾ ਫੀਚਰ ਆਈਫੋਨ ਯੂਜ਼ਰਸ ਨੂੰ ਪਹਿਲਾ ਤੋਂ ਹੀ ਮਿਲਦਾ ਹੈ।
Published : Nov 17, 2023, 10:26 AM IST
ਇੰਸਟਾਗ੍ਰਾਮ 'ਚ ਮਿਲ ਰਿਹਾ AI Powerd ਟੂਲ: ਇੱਕ ਬਲਾਗ ਪੋਸਟ ਅਨੁਸਾਰ, AI ਸਟਿੱਕਰ ਜਨਰੇਟ ਕਰਨ ਲਈ ਯੂਜ਼ਰਸ ਨੂੰ ਆਪਣੇ ਕੈਮਰਾ ਰੋਲ ਜਾਂ ਪਲੇਟਫਾਰਮ ਤੋਂ ਮੀਡੀਆ 'ਚੋ ਵੀਡੀਓ ਅਤੇ ਫੋਟੋ ਦਾ ਇਸਤੇਮਾਲ ਕਰਕੇ ਸਟਿੱਕਰ ਬਣਾਉਣ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਸਟਿੱਕਰ ਨੂੰ ਮੋੜਨਾ ਚਾਹੁੰਦੇ ਹੋ ਜਾਂ AI ਤੁਹਾਨੂੰ ਉਹ ਨਤੀਜੇ ਨਹੀਂ ਦਿੰਦਾ ਹੈ ਜਿਸਦੀ ਤੁਸੀਂ ਉਮੀਦ ਕਰਦੇ ਹੋ, ਤਾਂ Create ਆਪਸ਼ਨ ਤੁਹਾਨੂੰ ਫੋਟੋਆਂ ਅਤੇ ਵੀਡੀਓਜ਼ ਤੋਂ ਸਟਿੱਕਰਾਂ ਨੂੰ ਹੱਥੀਂ ਚੁਣਨ ਦਾ ਆਪਸ਼ਨ ਦਿੰਦਾ ਹੈ। ਸਟਿੱਕਰ ਨੂੰ ਚੁਣਨ ਤੋਂ ਬਾਅਦ ਤੁਹਾਨੂੰ ਯੂਜ਼ ਸਟਿੱਕਰ ਦੇ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ 'ਚ ਪਹਿਲਾ ਤੋਂ ਹੀ ਟੈਕਸਟ ਬੇਸਡ ਸਟਿੱਕਰ ਦਾ ਆਪਸ਼ਨ ਮਿਲਦਾ ਹੈ ਜਿਵੇ ਕਿ ਹੈਪੀ ਬਰਥਡੇ ਆਦਿ। ਜਦਕਿ ਨਵੇਂ AI Powered ਟੂਲ ਫੀਚਰ ਦੀ ਮਦਦ ਨਾਲ ਤੁਸੀਂ ਫੋਟੋ ਅਤੇ ਵੀਡੀਓ ਤੋਂ ਸਟਿੱਕਰ ਜਨਰੇਟ ਕਰ ਸਕੋਗੇ।
ਇੰਸਟਾਗ੍ਰਾਮ ਯੂਜ਼ਰਸ Close Friends ਨਾਲ ਸ਼ੇਅਰ ਕਰ ਸਕਣਗੇ ਪੋਸਟਾਂ ਅਤੇ ਰੀਲਾਂ:ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਹੀ ਇੱਕ ਹੋਰ ਨਵਾਂ ਅਪਡੇਟ ਮਿਲਣ ਜਾ ਰਿਹਾ ਹੈ। ਮੈਟਾ ਦੇ ਸੀਈਓ ਮਾਰਕ ਨੇ ਆਪਣੇ ਇੰਸਟਾਗ੍ਰਾਮ ਚੈਨਲ 'ਚ ਇੱਕ ਨਵੇਂ ਅਪਡੇਟ ਬਾਰੇ ਦੱਸਿਆ ਹੈ। ਉਨ੍ਹਾਂ ਨੇ ਦੱਸਿਆਂ ਕਿ ਹੁਣ ਇੰਸਟਾਗ੍ਰਾਮ ਯੂਜ਼ਰਸ ਆਪਣੀ ਪੋਸਟ ਅਤੇ ਰੀਲਾਂ ਨੂੰ Close Friends ਦੇ ਨਾਲ ਸ਼ੇਅਰ ਕਰ ਸਕਣਗੇ। ਵਰਤਮਾਨ ਸਮੇਂ 'ਚ ਤੁਸੀਂ ਸਿਰਫ਼ ਆਪਣੀ ਸਟੋਰੀ ਨੂੰ Close Friends ਦੇ ਨਾਲ ਸ਼ੇਅਰ ਕਰ ਸਕਦੇ ਸੀ ਪਰ ਹੁਣ ਜਲਦ ਹੀ ਪੋਸਟ ਅਤੇ ਰੀਲਾਂ ਵੀ ਤੁਸੀਂ ਆਪਣੇ Close Friends ਦੇ ਨਾਲ ਸ਼ੇਅਰ ਕਰ ਸਕੋਗੇ। ਇਸ ਲਈ ਤੁਹਾਨੂੰ ਰੀਲ ਜਾਂ ਪੋਸਟ ਦੌਰਾਨ Audience ਆਪਸ਼ਨ 'ਚ ਜਾਣਾ ਹੋਵੇਗਾ। ਕੰਪਨੀ ਨੇ ਇਹ ਅਪਡੇਟ ਜਾਰੀ ਕਰ ਦਿੱਤਾ ਹੈ ਅਤੇ ਹੌਲੀ-ਹੌਲੀ ਇਹ ਫੀਚਰ ਸਾਰਿਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।