ਹੈਦਰਾਬਾਦ:ਮੈਟਾ ਨੇ ਇੰਸਟਾਗ੍ਰਾਮ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਣਾਈ ਰੱਖਣ ਲਈ 'Activity Off' ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਤੋਂ ਬਾਅਦ ਹੁਣ ਇੰਸਟਾਗ੍ਰਾਮ ਯੂਜ਼ਰਸ ਕਿਸੇ ਦੂਜੀ ਵੈੱਬਸਾਈਟ ਜਾਂ ਐਪ ਵੱਲੋਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਨੂੰ ਲੈਣ ਦੇ ਪ੍ਰੋਸੈਸ ਨੂੰ ਬਲਾਕ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀਆਂ ਇਸ ਜਾਣਕਾਰੀ ਦਾ ਇਸਤੇਮਾਲ ਯੂਜ਼ਰਸ ਦੀ ਜ਼ਰੂਰਤ ਦੇ ਵਿਗਿਆਪਨ ਅਤੇ ਜਾਣਕਾਰੀ ਦੇਣ ਲਈ ਕਰਦੀਆਂ ਹਨ।
ETV Bharat / science-and-technology
Instagram ਨੇ ਯੂਜ਼ਰਸ ਲਈ ਪੇਸ਼ ਕੀਤਾ 'Activity Off' ਫੀਚਰ, ਮਿਲੇਗੀ ਇਹ ਸੁਵਿਧਾ - ਮੈਟਾ ਨੇ ਇਸ ਲਈ ਲਿਆਂਦਾ Activity Off ਫੀਚਰ
Instagram Activity Off Feature: ਮੈਟਾ ਨੇ ਇੰਸਟਾਗ੍ਰਾਮ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਣਾਈ ਰੱਖਣ ਲਈ 'Activity Off' ਫੀਚਰ ਲਾਂਚ ਕੀਤਾ ਹੈ।
![Instagram ਨੇ ਯੂਜ਼ਰਸ ਲਈ ਪੇਸ਼ ਕੀਤਾ 'Activity Off' ਫੀਚਰ, ਮਿਲੇਗੀ ਇਹ ਸੁਵਿਧਾ Instagram Activity Off Feature](https://etvbharatimages.akamaized.net/etvbharat/prod-images/20-10-2023/1200-675-19814805-thumbnail-16x9-insta.jpg)
Published : Oct 20, 2023, 2:44 PM IST
Activity Off ਫੀਚਰ 'ਚ ਮਿਲੇਗੀ ਇਹ ਸੁਵਿਧਾ: ਅਜੇ ਤੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬਿਨ੍ਹਾਂ ਯੂਜ਼ਰਸ ਦੀ ਜਾਣਕਾਰੀ ਦੇ ਡਾਟਾ ਲੈ ਲਿਆ ਜਾਂਦਾ ਸੀ, ਪਰ ਮੈਟਾ ਦੇ ਇੰਸਟਾਗ੍ਰਾਮ ਲਈ ਲਿਆਂਦੇ ਗਏ 'Activity Off' ਫੀਚਰ ਦੇ ਆਉਣ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਸ ਦੀ ਜੇਕਰ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੈ, ਤਾਂ ਇਸ ਲਈ ਪਹਿਲਾ ਯੂਜ਼ਰ ਨੂੰ ਪਰਮਿਸ਼ਨ ਲੈਣੀ ਹੋਵੇਗੀ। ਯੂਜ਼ਰਸ ਚਾਹੇ ਤਾਂ ਡਾਟਾ ਲੈਣ ਵਾਲੇ ਐਪਸ ਅਤੇ ਵੈੱਬਸਾਈਟ ਨੂੰ ਬਲਾਕ ਵੀ ਕਰ ਸਕਦੇ ਹਨ।
ਮੈਟਾ ਨੇ ਇਸ ਲਈ ਲਿਆਂਦਾ 'Activity Off' ਫੀਚਰ: 2021 'ਚ ਮੈਟਾ ਨੇ ਨਵੀਂ ਪ੍ਰਾਈਵੇਸੀ ਪਾਲੀਸੀ ਪੇਸ਼ ਕੀਤੀ ਸੀ ਅਤੇ ਯੂਜ਼ਰਸ ਤੋਂ ਇਸ ਲਈ ਆਗਿਆ ਵੀ ਮੰਗੀ ਸੀ। ਨਵੀਂ ਪ੍ਰਾਈਵੇਸੀ ਪਾਲੀਸੀ ਦੇ ਤਹਿਤ ਵਸਟਐਪ ਦਾ ਡਾਟਾ ਫੇਸਬੁੱਕ, ਇੰਸਟਾਗ੍ਰਾਮ ਅਤੇ ਪਾਰਟਨਰ ਕੰਪਨੀਆਂ ਦੇ ਨਾਲ ਸ਼ੇਅਰ ਕੀਤਾ ਜਾ ਸਕਦਾ ਸੀ। ਇਸ ਡਾਟਾ ਦਾ ਇਸਤੇਮਾਲ ਯੂਜ਼ਰਸ ਨੂੰ ਵਿਅਕਤੀਗਤ ਵਿਗਿਆਪਨ ਦਿਖਾਉਣ ਲਈ ਕੀਤਾ ਜਾਂਦਾ ਸੀ। ਹਾਲਾਂਕਿ, ਇਸ ਤੋਂ ਬਾਅਦ ਮੈਟਾ ਨੂੰ ਕਈ ਦੇਸ਼ਾਂ 'ਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ। ਹੁਣ ਕੰਪਨੀ ਨੇ ਇਸ ਲਈ ਯੂਜ਼ਰਸ ਨੂੰ ਕੰਟਰੋਲ ਦੇ ਦਿੱਤਾ ਹੈ। ਜੇਕਰ ਯੂਜ਼ਰਸ ਮੈਟਾ ਨੂੰ ਆਪਣੇ ਡਾਟਾ ਦਾ ਐਕਸੈਸ ਨਹੀਂ ਦੇਣਾ ਚਾਹੁੰਦੇ, ਤਾਂ ਉਹ ਡਾਟਾ ਨੂੰ ਹਟਾ ਸਕਦੇ ਹਨ ਅਤੇ ਆਪਣੀ ਸਪੈਸ਼ਲ ਐਕਟੀਵਿਟੀ ਨੂੰ ਵੀ Disconnect ਕਰ ਸਕਦੇ ਹਨ।