ਹੈਦਰਾਬਾਦ:ਇੰਸਟਾਗ੍ਰਾਮ ਵਿੱਚ ਇੱਕ ਸਟੋਰੀ ਫੀਚਰ ਉਪਲਬਧ ਹੈ, ਜਿੱਥੇ ਲੋਕ ਤਸਵੀਰਾਂ ਜਾਂ ਵੀਡੀਓਜ਼ ਨੂੰ ਸਟੋਰੀ 'ਚ ਅਪਲੋਡ ਕਰਦੇ ਹਨ। ਜਿਸ ਤਰ੍ਹਾਂ ਵਟਸਐਪ ਦਾ ਸਟੇਟਸ ਫੀਚਰ ਕੰਮ ਕਰਦਾ ਹੈ, ਉਸੇ ਤਰ੍ਹਾਂ ਹੀ ਇੰਸਟਾਗ੍ਰਮ ਦਾ ਸਟੋਰੀ ਫੀਚਰ ਵੀ ਕੰਮ ਕਰਦਾ ਹੈ। ਹੁਣ ਕੰਪਨੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਨਵਾਂ ਫੀਚਰ ਜੋੜਨ ਜਾ ਰਹੀ ਹੈ। ਜੇਕਰ ਤੁਸੀਂ ਆਪਣੇ ਦੋਸਤਾਂ ਨਾਲ ਕੋਈ ਗਰੁੱਪ ਫੋਟੋ ਸਟੋਰੀ 'ਚ ਅਪਲੋਡ ਕਰਦੇ ਹੋ, ਤਾਂ ਇਸ ਫੀਚਰ ਦੀ ਮਦਦ ਨਾਲ ਤੁਹਨੂੰ ਫੋਟੋ 'ਚ ਮੌਜ਼ੂਦ ਲੋਕਾਂ ਨੂੰ ਟੈਗ ਕਰਨ 'ਚ ਆਸਾਨੀ ਹੋਵੇਗੀ। ਵਰਤਮਾਨ ਵਿੱਚ ਤੁਸੀਂ ਜ਼ਿਆਦਾ ਵਿਅਕਤੀਆਂ ਨੂੰ ਟੈਗ ਕਰਨ ਲਈ ਸਾਰਿਆਂ ਨੂੰ ਅਲੱਗ-ਅਲੱਗ ਮੈਂਸ਼ਨ ਕਰਦੇ ਹੋ, ਪਰ ਇਸ ਫੀਚਰ ਦੇ ਆਉਣ ਨਾਲ ਅਜਿਹਾ ਨਹੀਂ ਹੋਵੇਗਾ।
ਇੰਸਟਾਗ੍ਰਾਮ ਦਾ Group Mention Feature: ਇੰਸਟਾਗ੍ਰਾਮ ਦੇ ਹੈੱਡ Adam Mosseri ਨੇ ਆਪਣੇ ਚੈਨਲ 'ਚ ਨਵੇਂ ਫੀਚਰ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, "ਅਸੀ ਇੱਕ Group Mention Feature 'ਤੇ ਕੰਮ ਕਰ ਰਹੇ ਹਾਂ, ਜਿਸਦੀ ਮਦਦ ਨਾਲ ਤੁਸੀਂ ਇੱਕ ਹੀ ਮੈਂਸ਼ਨ ਰਾਹੀ ਅਲੱਗ-ਅਲੱਗ ਲੋਕਾਂ ਨੂੰ ਟੈਗ ਕਰ ਸਕਦੇ ਹੋ ਅਤੇ ਇਸ ਫੋਟੋ ਨੂੰ ਗਰੁੱਪ 'ਚ ਮੌਜ਼ੂਦ ਲੋਕ ਆਸਾਨੀ ਨਾਲ ਆਪਣੀ ਸਟੋਰੀ 'ਤੇ ਸ਼ੇਅਰ ਅਤੇ ਹੋਰਨਾਂ ਲੋਕਾਂ ਨੂੰ ਟੈਗ ਕਰ ਸਕਦੇ ਹਨ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਲੋਕਾਂ ਨੂੰ ਅਲੱਗ ਟੈਗਿੰਗ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।