ਹੈਦਰਾਬਾਦ: ਫੋਟੋ ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਯੂਜ਼ਰਸ ਨੇ ਇਸ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸ ਬਾਰੇ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਟੋ ਸ਼ੇਅਰਿੰਗ, ਵੀਡੀਓ ਅਤੇ ਮਿਊਜ਼ਿਕ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਯੂਜ਼ਰਸ ਨੇ ਕਿਹਾ ਕਿ ਇੰਸਟਾਗ੍ਰਾਮ ਡਾਊਨ ਹੋਣ ਕਾਰਨ ਯੂਜ਼ਰਸ ਨੇ ਟਵਿਟਰ ਵੱਲ ਰੁਖ ਕੀਤਾ ਹੈ। DownDetector ਦੇ ਮੁਤਾਬਕ 56 ਫੀਸਦੀ ਇੰਸਟਾਗ੍ਰਾਮ ਯੂਜ਼ਰਸ ਨੂੰ ਅਕਾਊਂਟ ਚਲਾਉਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਇੰਸਟਾਗ੍ਰਾਮ ਠੱਪ ਹੋਣ ਕਾਰਨ ਇੰਨੇ ਯੂਜ਼ਰਸ ਹੋਏ ਪਰੇਸ਼ਾਨ: ਇੰਸਟਾਗ੍ਰਾਮ ਦੇ ਇਸ ਬੱਗ ਕਾਰਨ ਦੁਨੀਆ ਭਰ 'ਚ 1,80,000 ਯੂਜ਼ਰਸ ਦੇ ਅਕਾਊਂਟ ਪ੍ਰਭਾਵਿਤ ਹੋਏ ਹਨ। Downdetector.com ਦੀ ਰਿਪੋਰਟ ਹੈ ਕਿ ਅਮਰੀਕਾ ਵਿੱਚ ਸਿਰਫ਼ 100,000 ਯੂਜ਼ਰਸ, ਕੈਨੇਡਾ ਵਿੱਚ 24,000 ਅਤੇ ਯੂਕੇ ਵਿੱਚ 56,000 ਯੂਜ਼ਰਸ ਪ੍ਰਭਾਵਿਤ ਹੋਏ ਹਨ। ਇੰਸਟਾਗ੍ਰਾਮ ਭਾਰਤ 'ਚ ਵੀ ਕਥਿਤ ਤੌਰ 'ਤੇ ਡਾਊਨ ਹੈ। 23 ਫੀਸਦ ਯੂਜ਼ਰਸ ਨੂੰ ਇੰਸਟਾਗ੍ਰਾਮ ਲੌਗਇਨ ਕਰਨ ਵਿੱਚ ਮੁਸ਼ਕਲ ਆਈ ਹੈ। 21 ਫੀਸਦ ਯੂਜ਼ਰਸ ਨੇ ਸਰਵਰ ਡਾਊਨ ਦੀ ਸ਼ਿਕਾਇਤ ਕੀਤੀ। ਇੰਸਟਾਗ੍ਰਾਮ ਤੋਂ ਇਲਾਵਾ ਕਈ ਫੇਸਬੁੱਕ ਯੂਜ਼ਰਸ ਨੇ ਵੀ ਵਿਗਾੜ ਦੀ ਸ਼ਿਕਾਇਤ ਕੀਤੀ ਹੈ।