ਹੈਦਰਾਬਾਦ:Meta ਨੇ Instagram ਲਈ ਗਲੋਬਲੀ ਚੈਨਲ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਯਾਨੀ ਹੁਣ ਕੋਈ ਵੀ ਆਪਣੇ ਪਸੰਦੀਦਾ ਕ੍ਰਿਏਟਰਸ ਦੇ ਚੈਨਲ ਨਾਲ ਜੁੜ ਕੇ ਇਸ ਫੀਚਰ ਰਾਹੀਂ ਰੋਜ਼ਾਨਾ ਅਪਡੇਟ ਪ੍ਰਾਪਤ ਕਰ ਸਕਦਾ ਹੈ। ਮੇਟਾ ਨੇ ਫਰਵਰੀ 'ਚ ਕੁਝ ਚੁਣੇ ਹੋਏ ਯੂਜ਼ਰਸ ਲਈ ਚੈਨਲ ਫੀਚਰ ਨੂੰ ਲਾਈਵ ਕਰ ਦਿੱਤਾ ਸੀ, ਜਿਸ ਰਾਹੀਂ ਉਹ ਆਪਣੇ ਫਾਲੋਅਰਸ ਨੂੰ ਵੀਡੀਓ, ਫੋਟੋਆਂ ਅਤੇ ਨਵੇਂ ਅਪਡੇਟ ਭੇਜ ਸਕਦੇ ਸਨ। ਹੁਣ ਇਹ ਫੀਚਰ ਹਰ ਕਿਸੇ ਲਈ ਲਾਈਵ ਹੈ ਅਤੇ ਕ੍ਰਿਏਟਰਸ ਪ੍ਰਸਾਰਣ ਚੈਨਲਾਂ ਨੂੰ ਜਨਤਕ ਇੱਕ-ਤੋਂ-ਅਨੇਕ ਮੈਸੇਜਿੰਗ ਟੂਲ ਵਜੋਂ ਵਰਤਣ ਦੇ ਯੋਗ ਹੋਣਗੇ।
ਚੈਨਲ ਫੀਚਰ ਦੀ ਮਦਦ ਨਾਲ ਕਰ ਸਕੋਗੇ ਇਹ ਕੰਮ: ਚੈਨਲ ਫੀਚਰ ਦੀ ਮਦਦ ਨਾਲ ਕ੍ਰਿਏਟਰਸ ਆਪਣੇ ਸਾਰੇ ਫਾਲੋਅਰਸ ਨੂੰ ਸੱਦਾ ਦੇਣ ਦੇ ਨਾਲ-ਨਾਲ ਟੈਕਸਟ, ਇਮੇਜ਼ ਅਤੇ ਵੀਡੀਓ ਅਪਡੇਟਸ ਨੂੰ ਸਾਂਝਾ ਕਰਨ ਦੇ ਯੋਗ ਹੋਣਗੇ। ਇੰਨਾ ਹੀ ਨਹੀਂ, ਕ੍ਰਿਏਟਰ ਫਾਲੋਅਰਸ ਤੋਂ ਫੀਡਬੈਕ ਲੈਣ ਲਈ ਚੈਨਲ ਅਤੇ ਪੋਲ ਸਵਾਲਾਂ ਵਿੱਚ ਵੌਇਸ ਨੋਟ ਵੀ ਬਣਾ ਸਕਦੇ ਹਨ। ਚੈਨਲ ਫੀਚਰ ਵਿੱਚ ਸਿਰਫ਼ ਕ੍ਰਿਏਟਰਸ ਹੀ ਪੋਸਟ ਕਰ ਸਕਦੇ ਹਨ ਅਤੇ ਬਾਕੀ ਸਾਰੇ ਸਿਰਫ਼ ਮੈਸੇਜ਼ਾਂ ਨੂੰ ਦੇਖ ਸਕਣਗੇ ਅਤੇ ਪੋਲ ਸਵਾਲਾਂ 'ਤੇ ਆਪਣੀਆ ਪ੍ਰਤੀਕਿਰਿਆਵਾਂ ਦਰਜ ਕਰ ਸਕਣਗੇ।