ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme 12 Pro ਅਤੇ Realme 12 Pro ਪਲੱਸ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਕੁਝ ਦਿਨ ਪਹਿਲਾ X 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਕੰਪਨੀ ਨੇ ਲਿਖਿਆ ਸੀ ਕਿ "ਨੋ ਫਲੈਗਸ਼ਿੱਪ।" ਇਸ ਰਾਹੀ ਕੰਪਨੀ ਨੇ ਸੰਕੇਤ ਦਿੱਤਾ ਸੀ ਕਿ ਉਹ ਆਪਣੇ ਆਉਣ ਵਾਲੇ ਸਮਾਰਟਫੋਨ 'ਚ ਪੈਰੀਸਕੋਪ ਲੈਂਸ ਦੇਵੇਗੀ। Realme ਇਸ ਮਹੀਨੇ ਦੇ ਅੰਤ 'ਚ Realme 12 Pro ਅਤੇ Realme 12 Pro ਪਲੱਸ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਇਸ ਦੌਰਾਨ, ਹੁਣ ਕੰਪਨੀ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਗਿਆ ਹੈ ਕਿ 200MP ਕੈਮਰੇ ਵਾਲੇ ਫੋਨ 'ਚ ਪੈਰੀਸਕੋਪ ਲੈਂਸ ਦਾ ਇੰਤਜ਼ਾਰ ਹੈ।
ETV Bharat / science-and-technology
Realme 12 Pro ਅਤੇ Realme 12 Pro ਪਲੱਸ ਸਮਾਰਟਫੋਨ ਜਲਦ ਹੋਵੇਗਾ ਲਾਂਚ, ਫੀਚਰਸ ਹੋਏ ਲੀਕ - Realme 12 Pro Launch Date
Realme 12 Pro Plus: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 12 Pro ਅਤੇ Realme 12 Pro ਪਲੱਸ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਜਨਵਰੀ ਦੇ ਅੰਤ 'ਚ ਲਾਂਚ ਕੀਤਾ ਜਾ ਸਕਦਾ ਹੈ।
Published : Jan 4, 2024, 10:29 AM IST
|Updated : Jan 4, 2024, 10:57 AM IST
Realme 12 Pro ਅਤੇ Realme 12 Pro ਪਲੱਸ ਸਮਾਰਟਫੋਨ ਦੀ ਜਾਣਕਾਰੀ ਲੀਕ: Realme 12 Pro ਅਤੇ Realme 12 Pro ਪਲੱਸ ਸਮਾਰਟਫੋਨ ਨੂੰ ਲੈ ਕੇ ਕੁਝ ਜਾਣਕਾਰੀ ਲੀਕ ਹੋਈ ਹੈ। ਲੀਕ 'ਚ ਕਿਹਾ ਗਿਆ ਹੈ ਕਿ Realme 12 Pro ਪਲੱਸ 'ਚ ਕੰਪਨੀ ਸਨੈਪਡ੍ਰੈਗਨ 7th ਜੇਨ 2 SoC ਚਿਪਸੈੱਟ ਦੇ ਸਕਦੀ ਹੈ। X 'ਤੇ ਇੱਕ ਟਿਪਸਟਰ ਇਸ਼ਾਨ ਅਗਰਵਾਲ ਨੇ Realme 12 Pro ਅਤੇ Realme 12 Pro ਪਲੱਸ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਰਾਹੀ ਸਮਾਰਟਫੋਨ ਦੇ ਡਿਜ਼ਾਈਨ ਬਾਰੇ ਪਤਾ ਲੱਗ ਰਿਹਾ ਹੈ। ਕੰਪਨੀ ਨਵੇਂ ਸਮਾਰਟਫੋਨ ਨੂੰ ਪੁਰਾਣੇ ਡਿਜ਼ਾਈਨ ਦੇ ਨਾਲ ਹੀ ਲਾਂਚ ਕਰ ਸਕਦੀ ਹੈ। ਲੀਕ ਹੋਈਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ Realme 12 Pro ਅਤੇ Realme 12 Pro ਪਲੱਸ 'ਚ ਕੰਪਨੀ 20X ਜ਼ੂਮ ਫੀਚਰ ਦੇ ਸਕਦੀ ਹੈ।
Redmi Note 13 ਸੀਰੀਜ਼ ਦੀ ਲਾਂਚ ਡੇਟ:ਇਸ ਤੋਂ ਇਲਾਵਾ,Redmi ਆਪਣੇ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਅੱਜ ਭਾਰਤ 'ਚ ਲਾਂਚ ਕੀਤਾ ਜਾਵੇਗਾ। Redmi Note 13 ਸੀਰੀਜ਼ 'ਚ Redmi Note 13 5G, Redmi Note 13 ਪ੍ਰੋ ਅਤੇ Redmi Note 13 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹੋਣਗੇ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਸੀਰੀਜ਼ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 2400x1080 ਪਿਕਸਲ, 120Hz ਰਿਫ੍ਰੈਸ਼ ਦਰ ਅਤੇ 240Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6080 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ 8GB ਤੱਕ LPDDR4X ਰੈਮ ਅਤੇ 256GB ਤੱਕ UFS 2.2 ਦੀ ਸਟੋਰੇਜ ਦੇ ਨਾਲ ਜੋੜਿਆ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਦੇ ਵੈਨਿਲਾ ਮਾਡਲ 'ਚ 100MP ਦਾ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ, ਪ੍ਰੋ ਮਾਡਲ 'ਚ OIS ਦੇ ਨਾਲ 200MP ਸੈਮਸੰਗ ISOCELL HP3 ਪ੍ਰਾਈਮਰੀ ਟ੍ਰਿਪਲ ਰਿਅਰ ਕੈਮਰਾ ਮਿਲ ਸਕਦਾ ਹੈ।