ਹੈਦਰਾਬਾਦ: Infinix ਕੰਪਨੀ ਭਾਰਤੀ ਬਾਜ਼ਾਰ 'ਚ Infinix Zero 5G ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਸਮਾਰਟਫੋਲ ਕੱਲ ਲਾਂਚ ਹੋਵੇਗਾ। ਲਾਂਚ ਹੋਣ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਫੀਚਰਸ ਅਤੇ ਕੀਮਤ ਦਾ ਖੁਲਾਸਾ ਹੋ ਗਿਆ ਹੈ।
ETV Bharat / science-and-technology
Infinix Zero 5G ਸਮਾਰਟਫੋਨ ਜਲਦ ਹੋਵਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ - Infinix
New Smartphone Launched: Infinix ਕੰਪਨੀ ਜਲਦ Infinix Zero 5G ਸਮਾਰਟਫੋਨ ਪੇਸ਼ ਕਰੇਗੀ ਅਤੇ ਇਸਦੀ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ।
Published : Sep 1, 2023, 1:40 PM IST
Infinix Zero 5G ਸਮਾਰਟਫੋਨ ਦੀ ਕੀਮਤ: ਏਸ਼ੀਆ ਕੱਪ ਨਾਲ ਜੁੜੇ ਇੱਕ ਇਵੈਂਟ ਦੌਰਾਨ Disney+Hotstar 'ਤੇ Infinix Zero 30 5G ਦਾ ਇੱਕ Commercial ਪਲੇ ਹੋਇਆ। ਜਿਸ ਵਿੱਚ ਇਸ ਫੋਨ ਦੀ ਕੀਮਤ ਲੀਕ ਹੋ ਗਈ ਹੈ। ਇਸ ਫੋਨ ਨੂੰ ਭਾਰਤ 'ਚ 21,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆਂ ਜਾ ਸਕੇਗਾ। ਇਸ ਤੋਂ ਇਲਾਵਾ ਇੱਕ ਸੋਸ਼ਲ ਮੀਡੀਆ ਪੋਸਟ 'ਤੋ ਪਤਾ ਲੱਗਿਆ ਹੈ ਕਿ ਇਹ ਫੋਨ 23,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕੇਗਾ।
Infinix Zero 30 5G ਸਮਾਰਟਫੋਨ ਦੇ ਫੀਚਰਸ: ਲੀਕਸ ਦੀ ਮੰਨੀਏ, ਤਾਂ Infinix Zero 5G ਸਮਾਰਟਫੋਨ ਨੂੰ 12GB ਰੈਮ ਅਤੇ 256GB UFS 3.1 ਸਟੋਰੇਜ ਵਿੱਚ ਖਰੀਦਣ ਦਾ ਵਿਕਲਪ ਮਿਲ ਰਿਹਾ ਹੈ। ਵਧੀਆਂ ਪ੍ਰਦਰਸ਼ਨ ਲਈ ਇਸ ਫੋਨ 'ਚ ਕੰਪਨੀ MediaTek Dimensity 8020 ਪ੍ਰੋਸੈਸਰ ਮਿਲ ਸਕਦਾ ਹੈ। ਡਿਵਾਈਸ ਦੀ 5000mAh ਵਾਲੀ ਬੈਟਰੀ ਨੂੰ 68W ਫਾਸਟ ਚਾਰਜਿੰਗ ਦਾ ਸਪੋਰਟ ਮਿਲਣ ਦੀ ਉਮੀਦ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਸੈਲਫ਼ੀ ਕੈਮਰਾ ਮਿਲੇਗਾ, ਜੋ 60Fps 4K ਵੀਡੀਓਜ਼ ਰਿਕਾਰਡ ਕਰ ਸਕੇਗਾ। ਇਸ ਤੋਂ ਇਲਾਵਾ ਫੋਨ ਦੇ ਬੈਕ ਪੈਨਲ 'ਤੇ 108MP ਵਾਲਾ ਪ੍ਰਾਈਮਰੀ ਕੈਮਰਾ, 13MP ਅਲਟ੍ਰਾ ਵਾਈਡ ਲੈਂਸ ਅਤੇ ਤੀਜਾ AI ਲੈਂਸ ਮੋਡਿਊਲ ਮਿਲੇਗਾ। ਇਸਦੇ ਨਾਲ ਹੀ ਇਸ ਵਿੱਚ LED ਫਲੈਸ਼ ਵੀ ਦਿੱਤਾ ਗਿਆ ਹੈ। Infinix Zero 5G ਸਮਾਰਟਫੋਨ 'ਚ 6.78 ਇੰਚ AMOLED ਸਕ੍ਰੀਨ ਫੁੱਲ HD+ Resolution ਮਿਲੇਗੀ। ਇਸ ਡਿਸਪਲੇ 'ਚ 950nits ਪੀਕ ਬ੍ਰਾਈਟਨੈਸ ਦੇ ਨਾਲ 144Hz ਰਿਫ੍ਰੈਸ਼ ਦਰ ਦਾ ਸਪੋਰਟ ਮਿਲੇਗਾ। ਇਸ ਫੋਨ ਨੂੰ 2 ਕਲਰ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ।