ਹੈਦਰਾਬਾਦ: ਬੀਤੇ ਦਿਨ Infinix Zero 30 5G ਲਾਂਚ ਹੋਇਆ ਸੀ। ਇਸ ਫੋਨ ਨੂੰ 2 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ ਅਤੇ ਅੱਜ ਦੁਪਹਿਰ ਨੂੰ ਇਸਦੀ ਸੇਲ ਫਲਿੱਪਕਾਰਟ 'ਤੇ ਸ਼ੁਰੂ ਹੋ ਰਹੀ ਹੈ। ਇਹ ਫੋਨ 108MP ਕੈਮਰਾ ਸੈਟਅੱਪ ਅਤੇ 50MP ਸੈਲਫ਼ੀ ਕੈਮਰਾ ਵਰਗੇ ਫੀਚਰਸ ਦੇ ਨਾਲ ਆਇਆ ਹੈ।
Infinix Zero 30 5G ਦੀ ਕੀਮਤ: Infinix Zero 30 5G ਨੂੰ 25 ਹਜ਼ਾਰ ਰੁਪਏ ਤੋਂ ਘਟ ਕੀਮਤ 'ਤੇ ਲਿਸਟ ਕੀਤਾ ਗਿਆ ਹੈ ਅਤੇ ਇਸ 'ਤੇ ਬੈਂਕ ਆਫ਼ਰਸ ਦਾ ਫਾਇਦਾ ਵੀ ਮਿਲ ਰਿਹਾ ਹੈ। ਇਸਨੂੰ 8Gb ਰੈਮ ਅਤੇ 12GB ਰੈਮ 'ਚ ਪੇਸ਼ ਕੀਤਾ ਗਿਆ ਹੈ ਅਤੇ 256GB ਸਟੋਰੇਜ ਦੇ ਨਾਲ ਆਉਦਾ ਹੈ।
Infinix Zero 30 5G 'ਤੇ ਮਿਲ ਰਿਹਾ ਡਿਸਕਾਊਂਟ: Infinix Zero 30 5G ਦੇ 8GB ਰੈਮ ਵਾਲੇ ਸਮਾਰਟਫੋਨ ਦੀ ਕੀਮਤ ਫਲਿੱਪਕਾਰਟ 'ਤੇ 23,999 ਰੁਪਏ ਹੈ ਅਤੇ 12GB 24,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਫੋਨ ਖਰੀਦਣ ਲਈ Axis Bank ਡੇਬਿਟ ਅਤੇ ਕ੍ਰੇਡਿਟ ਕਾਰਡ ਨਾਲ ਭੁਗਤਾਨ ਕਰਨ ਵਾਲਿਆ ਨੂੰ 2000 ਰੁਪਏ ਦੀ ਛੋਟ ਮਿਲੇਗੀ। ਜਿਸ ਤੋਂ ਬਾਅਦ ਇਸਨੂੰ 21,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆਂ ਜਾ ਸਕਦਾ ਹੈ। Flipkart Axis Bank Card ਤੋਂ ਭੁਗਤਾਨ ਕਰਨ 'ਤੇ 5 ਫੀਸਦੀ ਕੈਸ਼ਬੈਕ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਫੋਨ ਨੂੰ ਗੋਲਡਨ ਅਤੇ ਰੋਮ ਗ੍ਰੀਨ ਕਲਰ ਆਪਸ਼ਨ 'ਚ ਉਪਲਬਧ ਕੀਤਾ ਗਿਆ ਹੈ।
Infinix Zero 30 5G ਦੇ ਫੀਚਰਸ: Infinix Zero 30 5G ਵਿੱਚ ਕੰਪਨੀ ਨੇ 6.78 ਇੰਚ ਦਾ ਫੁੱਲ HD+AMOLED ਡਿਸਪਲੇ ਦਿੱਤਾ ਗਿਆ ਹੈ, ਜੋ 144Hz ਰਿਫ੍ਰੇਸ਼ ਦਰ ਨੂੰ ਸਪੋਰਟ ਕਰਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 50MP ਦਾ ਸੈਲਫ਼ੀ ਕੈਮਰਾ ਵੀਡੀਓ ਕਾਲਿੰਗ ਲਈ ਦਿੱਤਾ ਗਿਆ ਹੈ। ਜਿਸ ਨਾਲ 60Fps 'ਤੇ 4K ਵੀਡੀਓਜ਼ ਵੀ ਰਿਕਾਰਡ ਕੀਤੇ ਜਾ ਸਕਣਗੇ। ਵਧੀਆਂ ਪ੍ਰਦਰਸ਼ਨ ਲਈ MediaTek Dimensity 8020 ਪ੍ਰੋਸੈਸਰ ਮਿਲਦਾ ਹੈ ਅਤੇ ਯੂਜ਼ਰਸ ਇਸਦੀ 12gb ਰੈਮ ਨੂੰ Memfusion ਫੀਚਰ ਦੇ ਨਾਲ 21GB ਤੱਕ ਵਧਾ ਸਕਦੇ ਹਨ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ 108MP ਮੇਨ ਕੈਮਰਾ ਲੇਂਸ ਦੇ ਨਾਲ 13MP ਅਲਟ੍ਰਾ ਵਾਈਡ ਸੈਂਸਰ ਅਤੇ ਤੀਜਾ 2MP ਸੈਂਸਰ ਦਿੱਤਾ ਗਿਆ ਹੈ। ਕੈਮਰੇ 'ਚ ਫਿਲਮ ਮੋਡ, ਦੋਹਰਾ ਵੀਡੀਓ ਰਿਕਾਰਡ ਅਤੇ ਦੋਹਰਾ LED ਫਲੈਸ਼ ਦੇ ਨਾਲ ਸੂਪਰ ਨਾਈਟ ਮੋਡ ਵਰਗੇ ਫੀਚਰਸ ਮਿਲਦੇ ਹਨ। ਇਸਦੇ ਨਾਲ ਹੀ ਇਸ ਵਿੱਚ ਆਟੋ ਫੋਕਸ ਆਈ-ਟ੍ਰੈਕਿੰਗ ਫੀਚਰ ਸ਼ਾਮਲ ਕੀਤਾ ਗਿਆ ਹੈ। Infinix Zero 30 5G ਦੀ 5,000mAh ਬੈਟਰੀ ਨੂੰ 68W ਚਾਰਜਿੰਗ ਸਪੋਰਟ ਦਿੱਤਾ ਗਿਆ ਹੈ।