ਹੈਦਰਾਬਾਦ:Infinix ਆਪਣੇ ਯੂਜ਼ਰਸ ਲਈ Infinix Smart 8 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 8 ਦਸੰਬਰ ਨੂੰ ਲਾਂਚ ਹੋਵੇਗੀ। ਕੰਪਨੀ ਨੇ ਨਵਾਂ ਟੀਜ਼ਰ ਸ਼ੇਅਰ ਕਰਕੇ Infinix Smart 8 ਸੀਰੀਜ਼ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Infinix Smart 8 ਸੀਰੀਜ਼ ਨੂੰ ਨਾਈਜੀਰੀਆ 'ਚ ਲਾਂਚ ਕਰ ਦਿੱਤਾ ਗਿਆ ਹੈ ਅਤੇ ਹੁਣ ਜਲਦ ਹੀ ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਸ਼ੇਅਰ ਕੀਤਾ Infinix Smart 8 ਸੀਰੀਜ਼ ਦਾ ਟੀਜ਼ਰ: ਕੰਪਨੀ ਨੇ Infinix Smart 8 ਸੀਰੀਜ਼ ਦਾ ਟੀਜ਼ਰ ਸ਼ੇਅਰ (Infinix Smart 8 Series Launch ) ਕਰ ਦਿੱਤਾ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ Infinix Smart 8 ਸੀਰੀਜ਼ 'ਚ ਕਿੰਨੇ ਸਮਾਰਟਫੋਨ ਸ਼ਾਮਲ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ 'ਚ Infinix Smart 8 HD ਅਤੇ Infinix Smart 8 ਸਮਾਰਟਫੋਨ ਸ਼ਾਮਲ ਹੋ ਸਕਦਾ ਹੈ।
Infinix Smart 8 ਸੀਰੀਜ਼ ਦੇ ਫੀਚਰਸ: Infinix Smart 8 ਸੀਰੀਜ਼ 'ਚ 6.6 ਇੰਚ ਦੀ LCD HD PL ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰ ਸਕਦੀ ਹੈ। ਇਸ ਸੀਰੀਜ਼ 'ਚ ਇੱਕ ਪਾਸੇ ਫੇਸਿੰਗ ਫਿੰਗਰਪ੍ਰਿੰਟ ਸਕੈਨਰ, UFS 2.2 ਸਟੋਰੇਜ ਅਤੇ ਇੱਕ USB-C ਪੋਰਟ ਦੀ ਸੁਵਿਧਾ ਮਿਲਣ ਦੀ ਉਮੀਦ ਹੈ। ਇਸ ਸੀਰਜ਼ ਦੇ ਕੁਝ ਫੀਚਰਸ ਅਜੇ ਸਾਹਮਣੇ ਨਹੀ ਆਏ ਹਨ।
ਮਿਲੀ ਜਾਣਕਾਰੀ ਅਨੁਸਾਰ Infinix Smart 8 ਸੀਰੀਜ਼ ਨੂੰ ਕ੍ਰਿਸਟਲ ਗ੍ਰੀਨ, ਗੋਲਡ, ਟਿੰਬਰ ਬਲੈਕ ਅਤੇ ਗਲੈਕਸੀ ਵ੍ਹਾਈਟ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਦੇ ਕੈਮਰੇ ਨੂੰ ਲੈ ਕੇ ਵੀ ਕੁੱਝ ਫੀਚਰਸ ਸਾਹਮਣੇ ਆਏ ਹਨ। ਇਸ ਸੀਰੀਜ਼ 'ਚ 8MP ਦਾ ਫਰੰਟ ਕੈਮਰਾ ਅਤੇ ਪਿੱਛਲੇ ਪਾਸੇ 13MP ਅਤੇ AI ਲੈਂਸ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਮਿਲ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Unisoc T606 ਚਿਪਸੈੱਟ ਮਿਲ ਸਕਦੀ ਹੈ। ਇਸ ਸੀਰੀਜ਼ 'ਚ 3GB/4GB ਰੈਮ ਅਤੇ 64GB/128GB ਸਟੋਰੇਜ ਮਿਲ ਸਕਦੀ ਹੈ। Infinix Smart 8 ਸੀਰੀਜ਼ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।