ਪੰਜਾਬ

punjab

ETV Bharat / science-and-technology

Infinix Smart 8 HD ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ - Infinix Smart 8 HD ਦੀ ਪਹਿਲੀ ਸੇਲ

Infinix Smart 8 HD Launched: Infinix ਨੇ ਆਪਣੇ ਗ੍ਰਾਹਕਾਂ ਲਈ Infinix Smart 8 HD ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Infinix Smart 8 HD Launched
Infinix Smart 8 HD Launched

By ETV Bharat Tech Team

Published : Dec 9, 2023, 3:16 PM IST

ਹੈਦਰਾਬਾਦ:Infinix ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Infinix Smart 8 HD ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕੰਪਨੀ ਨੇ 5,000mAh ਦੀ ਬੈਟਰੀ ਦਿੱਤੀ ਹੈ ਅਤੇ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। Infinix Smart 8 HD ਸਮਾਰਟਫੋਨ ਨੂੰ 6,500 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ, ਪਰ ਫਿਲਹਾਲ ਤੁਸੀਂ ਇਸ ਫੋਨ ਨੂੰ 6,000 ਰੁਪਏ ਤੋਂ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਸ ਸਮਾਰਟਫੋਨ ਨੂੰ ਕ੍ਰਿਸਟਲ ਗ੍ਰੀਨ, ਚਮਕਦਾਰ ਗੋਲਡ ਅਤੇ ਟਿੰਬਰ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Infinix Smart 8 HD ਸਮਾਰਟਫੋਨ ਦੇ ਫੀਚਰਸ: Infinix Smart 8 HD ਸਮਾਰਟਫੋਨ 'ਚ 6.6 ਇੰਚ ਦੀ ਵੱਡੀ ਸਕ੍ਰੀਨ ਦਿੱਤੀ ਗਈ ਹੈ, ਜੋ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ UniSoC T606 ਚਿਪਸੈੱਟ ਦਿੱਤੀ ਗਈ ਹੈ। ਸੁਰੱਖਿਆ ਲਈ ਫੋਨ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ 3GB ਰੈਮ ਅਤੇ 64GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Infinix Smart 8 HD ਸਮਾਰਟਫੋਨ 'ਚ 13MP ਦਾ ਪ੍ਰਾਈਮਰੀ ਰਿਅਰ ਕੈਮਰਾ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫਓਨ 'ਚ 5,000mAh ਦੀ ਬੈਟਰੀ ਮਿਲਦੀ ਹੈ।

Infinix Smart 8 HD ਸਮਾਰਟਫੋਨ ਦੀ ਕੀਮਤ:Infinix Smart 8 HD ਸਮਾਰਟਫੋਨ ਦੇ 3GB ਰੈਮ ਅਤੇ 64GB ਸਟੋਰੇਜ ਵਾਲੇ ਮਾਡਲ ਦੀ ਕੀਮਤ 6,299 ਰੁਪਏ ਹੈ। ਇਸ ਸਮਾਰਟਫੋਨ ਨੂੰ ਫਲਿੱਪਕਾਰਟ ਅਤੇ ਆਫਲਾਈਨ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ ਤੁਸੀਂ ਲਾਂਚ ਆਫ਼ਰ ਦੇ ਤਹਿਤ 5,669 ਰੁਪਏ 'ਚ ਖਰੀਦ ਸਕੋਗੇ।

Infinix Smart 8 HD ਦੀ ਪਹਿਲੀ ਸੇਲ:Infinix Smart 8 HD ਸਮਾਰਟਫੋਨ ਦੀ ਪਹਿਲੀ ਸੇਲ 13 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਸਮਾਰਟਫੋਨ ਨੂੰ ਕ੍ਰਿਸਟਲ ਗ੍ਰੀਨ, ਚਮਕਦਾਰ ਗੋਲਡ ਅਤੇ ਟਿੰਬਰ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। Infinix Smart 8 HD ਸਮਾਰਟਫੋਨ ਨੂੰ Axis ਬੈਂਕ ਕ੍ਰੇਡਿਟ ਅਤੇ ਡੇਬਿਟ ਕਾਰਡ ਦੇ ਰਾਹੀ ਖਰੀਦਣ 'ਤੇ 10 ਫੀਸਦੀ ਤੱਕ ਦੀ ਛੋਟ ਮਿਲੇਗੀ। ਫਲਿੱਪਕਾਰਟ Axis ਬੈਂਕ ਕਾਰਡ ਦੇ ਨਾਲ ਇਸ ਫੋਨ 'ਤੇ 5 ਫੀਸਦੀ ਤੱਕ ਦਾ ਕੈਸ਼ਬੈਕ ਮਿਲ ਰਿਹਾ ਹੈ।

ABOUT THE AUTHOR

...view details