ਪੰਜਾਬ

punjab

ETV Bharat / science-and-technology

Indian Solar Mission: ISRO ਦੇ ਸੂਰਜੀ ਮਿਸ਼ਨ ਦੀ ਉਲਟੀ ਗਿਣਤੀ ਇਸ ਦਿਨ ਤੋਂ ਹੋਵੇਗੀ ਸ਼ੁਰੂ

Isro Chairman S Somnath ਨੇ ਕਿਹਾ ਕਿ ਏਜੰਸੀ ਸੂਰਜੀ ਮਿਸ਼ਨ Aditya L1 ਦੇ ਦੋ ਸਤੰਬਰ ਨੂੰ ਹੋਣ ਵਾਲੇ ਲਾਂਚ ਦੀ ਤਿਆਰੀ ਕਰ ਰਹੀ ਹੈ। Aditya L1 ਨੂੰ PSLV C57 ਰਾਕੇਟ ਰਾਹੀ ਲਾਂਚ ਕੀਤਾ ਜਾਵੇਗਾ। ਸੂਰਜੀ ਮਿਸ਼ਨ ਦੀ ਉਲਟੀ ਗਿਣਤੀ ਕੱਲ ਸ਼ੁਰੂ ਹੋਵੇਗੀ।

Indian Solar Mission
Indian Solar Mission

By ETV Bharat Punjabi Team

Published : Sep 1, 2023, 11:11 AM IST

ਚੇਨਈ: Isro Chairman S Somnath ਨੇ ਕਿਹਾ ਕਿ ਪੁਲਾੜ ਏਜੰਸੀ ਦੇਸ਼ ਦੇ ਸੂਰਜੀ ਮਿਸ਼ਨ Aditya L1 ਦੇ ਦੋ ਸਤੰਬਰ ਨੂੰ ਹਣ ਵਾਲੇ ਲਾਂਚ ਦੀ ਤਿਆਰੀ ਕਰ ਰਹੀ ਹੈ ਅਤੇ ਇਸਦੇ ਲਾਂਚ ਦੀ ਉਲਟੀ ਗਿਣਤੀ ਕੱਲ ਤੋਂ ਸ਼ੁਰੂ ਹੋਵੇਗੀ। ISRO ਨੇ ਬੁੱਧਵਾਰ ਨੂੰ ਕਿਹਾ ਕਿ ਰਾਕੇਟ ਦੀ ਅੰਦਰੂਨੀ ਜਾਂਚ ਪੂਰੀ ਹੋ ਚੁੱਕੀ ਹੈ। ਇਸਰੋ ਦੇ ਇੱਕ ਅਧਿਕਾਰੀ ਨੇ ਕਿਹਾ," Aditya L1 ਰਾਸ਼ਟਰੀ ਸੰਸਥਾਵਾਂ ਦੀ ਭਾਗੀਦਾਰੀ ਨਾਲ ਪੂਰੀ ਤਰ੍ਹਾਂ ਸਵਦੇਸ਼ੀ ਯਤਨ ਹੈ।"

ਸੂਰਜੀ ਮਿਸ਼ਨ ਦੇ ਲਾਂਚ ਦਾ ਸਮਾਂ ਅਤੇ ਜਗ੍ਹਾਂ: ਇਸ ਮਿਸ਼ਨ ਨੂੰ ਦੋ ਸਤੰਬਰ ਨੂੰ 11:50 ਵਜੇ ਸ਼੍ਰੀਹਰਿਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ। Aditya L1 ਪੁਲਾੜ ਯਾਨ ਨੂੰ ਸੂਰਜ ਦੇ L1 'ਤੇ ਵਾਯੂਮੰਡਲ ਦੇ ਰਿਮੋਟ ਨਿਰੀਖਣ ਅਤੇ ਸੂਰਜੀ ਹਵਾ ਦਾ ਯਥਾਰਥਵਾਦੀ ਅਧਿਐਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਧਰਤੀ ਤੋਂ 15 ਲੱਖ ਕਿੱਲੋਮੀਟਰ ਦੂਰ ਹੈ। ਇਹ ਸੂਰਜ ਦੇ ਅਧਿਐਨ ਲਈ ਭਾਰਤ ਦਾ ਪਹਿਲਾ ਮਿਸ਼ਨ ਹੈ, ਜਿਸਨੂੰ ਇਸਰੋ ਅਜਿਹੇ ਸਮੇਂ 'ਚ ਪੂਰਾ ਕਰਨ ਜਾ ਰਿਹਾ ਹੈ ਜਦੋ ਹਾਲ ਹੀ ਵਿੱਚ ਇਸਨੇ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਚੰਦਰਯਾਨ ਦੀ ਸਫ਼ਲ ਸੌਫ਼ਟ ਲੈਂਡਿੰਗ ਕਰਕੇ ਇਤਿਹਾਸ ਰਚਿਆ।

Aditya L1 ਮਿਸ਼ਨ ਦਾ ਮਕਸਦ:ਇਸਰੋ Chairman S Somnath ਨੇ ਮੀਡੀਆ ਨੂੰ ਕਿਹਾ," ਅਸੀ ਲਾਂਚ ਦੀ ਤਿਆਰੀ ਕਰ ਰਹੇ ਹਾਂ। ਰਾਕੇਟ ਅਤੇ ਸੈਟਾਲਾਈਟ ਤਿਆਰ ਹਨ। ਅਸੀ ਲਾਂਚ ਲਈ ਅਭਿਆਸ ਪੂਰਾ ਕਰ ਲਿਆ ਹੈ। ਇਸਦੇ ਲਾਂਚ ਦੀ ਉਲਟੀ ਗਿਣਤੀ ਕੱਲ ਸ਼ੁਰੂ ਹੋਵੇਗੀ। Aditya L1 ਮਿਸ਼ਨ ਦਾ ਮਕਸਦ L1 ਦੇ ਚਾਰੋ ਪਾਸੇ ਤੋਂ ਸੂਰਜ ਦਾ ਅਧਿਆਨ ਕਰਨਾ ਹੈ।

ABOUT THE AUTHOR

...view details