ਹੈਦਰਾਬਾਦ: India Mobile Congress ਇਵੈਂਟ ਦੀ ਸ਼ੁਰੂਆਤ ਹੋ ਗਈ ਹੈ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਇਵੈਂਟ ਦਾ ਉਦਘਾਟਨ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਇਵੈਂਟ 'ਚ ਤਕਨਾਲੋਜੀ ਅਤੇ innovation ਨਾਲ ਜੁੜੇ ਕਈ ਅਪਡੇਟ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ Jio, Airtel ਅਤੇ Vi ਕੰਪਨੀਆਂ 5G ਤਕਨਾਲੋਜੀ ਨੂੰ ਲੈ ਕੇ ਆਪਣੀਆਂ ਯੋਜਨਾਵਾਂ 'ਤੇ ਚਰਚਾ ਕਰਨਗੀਆਂ। India Mobile Congress ਇਵੈਂਟ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਇਵੈਂਟ ਅੱਜ ਤੋਂ ਲੈ ਕੇ 29 ਅਕਤੂਬਰ ਤੱਕ ਚਲੇਗਾ। ਇਸ ਇਵੈਂਟ ਦੌਰਾਨ ਤਕਨਾਲੋਜੀ ਦੇ ਵਿਕਾਸ ਲਈ ਸ਼ੁਰੂਆਤ ਅਤੇ ਸਰਕਾਰ ਦੁਆਰਾ ਬਣਾਈਆ ਗਈਆਂ ਯੋਜਨਾਵਾਂ 'ਤੇ ਚਰਚਾ ਕੀਤੀ ਜਾਵੇਗੀ।
ETV Bharat / science-and-technology
India Mobile Congress 2023: ਸ਼ੁਰੂ ਹੋਇਆ ਏਸ਼ੀਆਂ ਦਾ ਸਭ ਤੋਂ ਵੱਡਾ ਇਵੈਂਟ, ਜਾਣੋ ਕੀ ਹੋਵੇਗਾ ਖਾਸ - Prime Minister Narendra Modi
India Mobile Congress Event: ਏਸ਼ੀਆਂ ਦਾ ਸਭ ਤੋਂ ਵੱਡਾ ਤਕਨਾਲੋਜੀ ਇਵੈਂਟ IMC 2023 ਸ਼ੁਰੂ ਹੋ ਗਿਆ ਹੈ। ਇਹ ਇਵੈਂਟ ਤਿੰਨ ਦਿਨਾਂ ਤੱਕ ਚਲੇਗਾ। India Mobile Congress ਇਵੈਂਟ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਆਯੋਜਿਤ ਕੀਤਾ ਗਿਆ ਹੈ। ਇਸ ਇਵੈਂਟ ਦੀ ਸ਼ੁਰੂਆਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ। ਇਸ ਇਵੈਂਟ ਦੌਰਾਨ 5G ਅਤੇ 6G ਨੂੰ ਲੈ ਕੇ ਵੱਡੇ ਐਲਾਨ ਕੀਤੇ ਜਾਣਗੇ।
Published : Oct 27, 2023, 11:53 AM IST
India Mobile Congress ਇਵੈਂਟ 'ਚ 6G ਤਕਨਾਲੋਜੀ 'ਤੇ ਹੋਵੇਗੀ ਚਰਚਾ:ਇਸ ਇਵੈਂਟ 'ਚ 5G ਦੇ ਵਿਕਾਸ ਅਤੇ 6G ਦੀ ਸ਼ੁਰੂਆਤ 'ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਇਵੈਂਟ 'ਚ ਤਕਨਾਲੋਜੀ ਦੁਆਰਾ ਮਨੁੱਖੀ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਫੈਸਲੇ ਲਏ ਜਾਣਗੇ, ਜਿਸ 'ਚ AI, ਸੈਮੀਕੰਡਕਟਰ ਅਤੇ ਗ੍ਰੀਨ ਤਕਨਾਲੋਜੀ ਅਹਿਮ ਵਿਸ਼ੇ ਹੋਣਗੇ।
ਇਨ੍ਹਾਂ ਕੰਪਨੀਆਂ ਲਈ ਖਾਸ ਹੋਵੇਗਾ India Mobile Congress ਇਵੈਂਟ: ਭਾਰਤ ਦੀਆਂ ਟੈਲੀਕਾਮ ਕੰਪਨੀਆਂ Jio, Airtel ਅਤੇ Vi ਲਈ ਇਹ ਇਵੈਂਟ ਖਾਸ ਹੋਵੇਗਾ। ਇਹ ਕੰਪਨੀਆਂ 5G ਨੂੰ ਲੈ ਕੇ ਆਪਣੇ ਪਲੈਨ ਦੀ ਗੱਲ ਕਰਨਗੀਆਂ। ਇਸ ਤੋਂ ਇਲਾਵਾ ਇਹ ਕੰਪਨੀਆਂ 5G 'ਤੇ ਕੰਮ ਕਰਨ ਵਾਲੀਆਂ ਆਪਣੀਆਂ ਸੁਵਿਧਾਵਾਂ ਦਾ ਡੈਮੋ ਵੀ ਦੇਣਗੀਆਂ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨਮੰਤਰੀ ਮੋਦੀ ਨੇ Jio ਦੀ ਆਉਣ ਵਾਲੀ ਤਕਨਾਲੋਜੀ ਦੇਖੀ ਅਤੇ ਅਕਾਸ਼ ਅੰਬਾਨੀ ਨਾਲ ਮੁਲਾਕਾਤ ਕੀਤੀ। ਅਕਾਸ਼ ਅੰਬਾਨੀ ਨੇ ਪ੍ਰਧਾਨਮੰਤਰੀ ਮੋਦੀ ਨੂੰ Jio ਦੇ ਪ੍ਰੋਡਕਟ ਅਤੇ ਤਕਨਾਲੋਜੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪ੍ਰਧਾਨਮੰਤਰੀ ਮੋਦੀ Airtel ਦੇ ਮਾਲਕ ਸੁਨੀਲ ਭਾਰਤੀ ਮਿੱਤਲ ਨੂੰ ਮਿਲੇ। ਉਨ੍ਹਾਂ ਨੇ ਪ੍ਰਧਾਨਮੰਤਰੀ ਮੋਦੀ ਨੂੰ Airtel ਦੀ ਆਉਣ ਵਾਲੀ ਤਕਨਾਲੋਜੀ ਬਾਰੇ ਦੱਸਿਆ।