ਹੈਦਰਾਬਾਦ: ਆਜ਼ਾਦੀ ਦਿਵਸ ਮੌਕੇ ਵਿਜੈ ਸੇਲ ਅਤੇ ਫਲਿੱਪਕਾਰਟ 'ਚ ਕਈ ਚੀਜ਼ਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸੇਲ 'ਚ Iphone 14 'ਤੇ ਡਿਸਕਾਊਂਟ ਮਿਲ ਰਿਹਾ ਹੈ। ਤੁਸੀਂ ਵਿਜੈ ਸੇਲ 'ਚ Iphone 14 ਨੂੰ ਸਿਰਫ਼ 42,000 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਦੀ ਅਸਲ ਕੀਮਤ 79,900 ਰੁਪਏ ਹੈ। ਸਮਾਰਫੋਨ ਤੋਂ ਇਲਾਵਾ ਹੋਰ ਚੀਜ਼ਾਂ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ।
Mega Freedom Sale ਦੌਰਾਨ 30 ਗ੍ਰਾਹਕਾਂ ਨੂੰ ਮਿਲੇਗੀ ਫ੍ਰੀ ਐਪਲ ਸਮਾਰਟਵਾਚ: Mega Freedom Sale ਦੌਰਾਨ ਵਿਜੈ ਸੇਲ 30 ਗ੍ਰਾਹਕਾਂ ਨੂੰ ਫ੍ਰੀ ਐਪਲ ਸਮਾਰਟਵਾਚ ਗਿਫ਼ਟ ਕਰੇਗੀ। ਇਸ ਲਈ ਤੁਹਾਨੂੰ Vijay Sales Stores 'ਤੇ ਪੇਟੀਐਮ ਰਾਹੀ EMI 'ਤੇ ਇਲੈਕਟ੍ਰਾਨਿਕਸ ਦੀ ਖਰੀਦਦਾਰੀ ਕਰਨੀ ਹੋਵੇਗੀ। ਦਰਅਸਲ, ਕੰਪਨੀ ਨੇ Paytm ਦੇ ਨਾਲ ਇੱਕ ਮੂਹਿੰਮ ਸ਼ੁਰੂ ਕੀਤੀ ਹੈ।
Mega Freedom Sale ਦੌਰਾਨ ਇਨ੍ਹਾਂ ਚੀਜ਼ਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ: ਸੇਲ ਦੇ ਤਹਿਤ Iphone14 ਦਾ 128GB 69,900 ਦੀ ਕੀਮਤ 'ਤੇ ਉਪਲਬਧ ਹੈ। ਇਸ 'ਤੇ 4,000 ਰੁਪਏ ਦਾ ਫਲੈਟ ਕੈਸ਼ਬੈਕ HDFC ਬੈਂਕ ਦੇ ਕਾਰਡ 'ਤੇ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਮੌਜ਼ੂਦਾ ਸਮਾਰਟਫੋਨ ਨੂੰ ਵਿਜੈ ਸੇਲ ਸਟੋਰ 'ਤੇ ਐਕਸਚੇਜ ਕਰਨਾ ਚੁਣਦੇ ਹੋ ਅਤੇ ਇਸਦੀ ਐਕਸਚੇਜ Value 15,000 ਜਾਂ ਇਸ ਤੋਂ ਜ਼ਿਆਦਾ ਹੈ, ਤਾਂ ਰਿਟੇਲ ਆਊਟਲੈੱਟ ਪੋਟ ਵਿੱਚ 8,000 ਰੁਪਏ ਹੋਰ ਜੋੜ ਦੇਵੇਗਾ। ਜਿਸਦੇ ਨਤੀਜੇ ਵਜੋ ਕੁੱਲ ਛੋਟ 37,000 ਤੱਕ ਹੋ ਜਾਵੇਗੀ। ਇਸ ਤਰ੍ਹਾਂ ਤੁਸੀਂ IPhone 14 ਨੂੰ ਸਿਰਫ਼ 42,900 ਰੁਪਏ 'ਚ ਖਰੀਦ ਸਕਦੇ ਹੋ। IPhone14 ਤੋਂ ਇਲਾਵਾ ਆਈਫੋਨ ਮਾਡਲ, ਮੈਕਬੁੱਕ, ਆਈਪੈਡ, ਐਪਲ ਵਾਚ, ਏਅਰਪੌਡ ਪ੍ਰੋ, ਪ੍ਰੋਟੈਕਟ+ ਅਤੇ ਐਪਲ ਐਕਸੇ ਸੀਰੀਜ਼ ਸਮੇਤ ਕਈ ਐਪਲ ਪ੍ਰੋਡਕਟਸ 'ਤੇ ਡਿਸਕਾਊਂਟ ਮਿਲ ਰਿਹਾ ਹੈ।
ਜੀਓ ਅਤੇ ਵੋਡਾਫੋਨ-ਆਈਡੀਆ ਦੇ ਯੂਜ਼ਰਸ ਲਈ ਆਜ਼ਾਦੀ ਦਿਵਸ 'ਤੇ ਸੇਲ: ਰਿਲਾਇੰਸ ਜੀਓ ਆਪਣੇ ਪ੍ਰੀਪੇਡ ਗ੍ਰਾਹਕਾਂ ਨੂੰ ਆਜ਼ਾਦੀ ਦਿਵਸ ਮੌਕੇ ਖਾਸ ਆਫ਼ਰ ਦੇਣ ਜਾ ਰਿਹਾ ਹੈ। ਕੰਪਨੀ ਆਪਣੇ ਸਾਲਾਨਾ ਪਲੈਨ ਦੇ ਨਾਲ ਕਈ ਜਗ੍ਹਾਂ ਡਿਸਕਾਊਂਟ ਆਫ਼ਰ ਕਰ ਰਹੀ ਹੈ। ਕਾਲਿੰਗ ਅਤੇ ਡੈਟਾ ਤੋਂ ਇਲਾਵਾ jio ਦੇ ਆਫ਼ਰ 'ਚ ਕਈ ਲਾਭ ਮਿਲਣਗੇ। ਇਸ ਵਿੱਚ ਭੋਜਨ 'ਤੇ, ਸਫ਼ਰ, ਆਨਲਾਈਨ ਖਰੀਦਦਾਰੀ ਅਤੇ ਹੋਰ ਵੀ ਬਹੁਤ ਚੀਜ਼ਾਂ 'ਤੇ ਛੋਟ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਵੋਡਾਫੋਨ-ਆਈਡੀਆ ਨੇ ਆਪਣੇ ਪ੍ਰੀ-ਪੇਡ ਯੂਜ਼ਰਸ ਲਈ ਆਜ਼ਾਦੀ ਦਿਵਸ ਆਫ਼ਰ ਪੇਸ਼ ਕੀਤਾ ਹੈ। ਯੂਜ਼ਰਸ 18 ਅਗਸਤ ਤੱਕ ਇਸ ਆਫ਼ਰ ਦਾ ਫਾਇਦਾ ਉਠਾ ਸਕਦੇ ਹਨ।