ਹੈਦਰਾਬਾਦ: ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਥ੍ਰੈਡਸ ਐਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਿ ਅਜੇ ਤੱਕ ਥ੍ਰੈਡਸ 'ਚ ਯੂਜ਼ਰਸ ਨੂੰ ਆਪਣਾ ਅਕਾਊਂਟ ਡਿਲੀਟ ਕਰਨ ਦਾ ਆਪਸ਼ਨ ਨਹੀਂ ਮਿਲਦਾ ਸੀ, ਪਰ ਹੁਣ ਕੰਪਨੀ ਥ੍ਰੈਡਸ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆਈ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣਾ ਥ੍ਰੈਡਸ ਅਕਾਊਂਟ ਡਿਲੀਟ ਕਰ ਸਕਣਗੇ ਅਤੇ ਤੁਹਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਇਸਦਾ ਕੋਈ ਅਸਰ ਨਹੀ ਪਵੇਗਾ।
ਥ੍ਰੈਡਸ ਅਕਾਊਂਟ ਨੂੰ ਕਰ ਸਕੋਗੇ ਡਿਲੀਟ: ਇੰਸਟਾਗ੍ਰਾਮ ਦੇ ਹੈੱਡ Adam Mosseri ਨੇ ਥ੍ਰੈਡਸ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਥ੍ਰੈਡਸ 'ਚ ਯੂਜ਼ਰਸ ਲਈ ਇੱਕ ਨਵਾਂ ਆਪਸ਼ਨ ਪੇਸ਼ ਕੀਤਾ ਗਿਆ ਹੈ। ਇਸ ਆਪਸ਼ਨ ਦੇ ਨਾਲ ਯੂਜ਼ਰਸ ਆਪਣਾ ਥ੍ਰੈਡਸ ਅਕਾਊਂਟ ਡਿਲੀਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰਨ 'ਤੇ ਇਸਦਾ ਅਸਰ ਇੰਸਟਾਗ੍ਰਾਮ 'ਤੇ ਨਹੀਂ ਪਵੇਗਾ। ਇਹ ਨਵਾਂ ਆਪਸ਼ਨ IOS ਅਤੇ ਐਡਰਾਈਡ ਯੂਜ਼ਰਸ ਨੂੰ ਨਜ਼ਰ ਆਵੇਗਾ।
ਇਸ ਤਰ੍ਹਾਂ ਕਰ ਸਕਦੇ ਹੋ ਆਪਣਾ ਥ੍ਰੈਡ ਅਕਾਊਂਟ ਡਿਲੀਟ: ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਅਕਾਊਂਟ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਅਕਾਊਂਟ 'ਤੇ ਕਲਿੱਕ ਕਰਨ ਤੋਂ ਬਾਅਦ Delete ਜਾਂ Deactivate Profile 'ਤੇ ਕਲਿੱਕ ਕਰੋ। Deactivate Profile ਕਰਨ ਨਾਲ ਯੂਜ਼ਰਸ ਆਪਣੇ ਅਕਾਊਂਟ ਨੂੰ ਦੁਬਾਰਾ ਕਦੇ ਵੀ ਚਲਾ ਸਕਦੇ ਹਨ। ਜੇਕਰ ਤੁਸੀਂ ਆਪਣਾ ਅਕਾਊਂਟ ਡਿਲੀਟ ਕਰਦੇ ਹੋ, ਤਾਂ ਮੈਟਾ ਵੱਲੋ ਯੂਜ਼ਰਸ ਦੀ ਪ੍ਰੋਫਾਈਲ ਅਤੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਜਾਵੇਗਾ।
ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰਨ ਦਾ ਆਪਸ਼ਨ ਕਿਓ ਲਿਆਂਦਾ ਗਿਆ?: ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰਨ ਦੇ ਆਪਸ਼ਨ ਨੂੰ ਲਿਆਂਦੇ ਜਾਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਸਾਲ ਸਤੰਬਰ ਮਹੀਨੇ 'ਚ ਖਬਰ ਸਾਹਮਣੇ ਆਈ ਸੀ ਕਿ ਥ੍ਰੈਡਸ ਟੀਮ ਯੂਜ਼ਰਸ ਲਈ ਇਸ ਤਰ੍ਹਾਂ ਦਾ ਫੀਚਰ ਲਿਆਉਣ 'ਤੇ ਕੰਮ ਕਰ ਰਹੀ ਹੈ। ਹੁਣ ਯੂਜ਼ਰਸ ਨੂੰ ਆਪਣਾ ਥ੍ਰੈਡਸ ਅਕਾਊਂਟ ਡਿਲੀਟ ਕਰਨ ਦਾ ਆਪਸ਼ਨ ਮਿਲ ਗਿਆ ਹੈ।
ਥ੍ਰੈਡਸ ਐਪ ਨੂੰ ਕਰੋ ਅਪਡੇਟ: ਥ੍ਰੈਡਸ ਦੇ ਇਸ ਨਵੇਂ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਐਪ ਨੂੰ ਅਪਡੇਟ ਕਰੋ। ਜੇਕਰ ਐਪ ਨੂੰ ਅਪਡੇਟ ਕਰਨ ਤੋਂ ਬਾਅਦ ਵੀ ਇਹ ਆਪਸ਼ਨ ਨਜ਼ਰ ਨਹੀਂ ਆਉਦਾ, ਤਾਂ ਇਸ ਲਈ ਥੋੜ੍ਹਾ ਇੰਤਜ਼ਾਰ ਕਰੋ, ਕਿਉਕਿ ਇਹ ਫੀਚਰ ਹੌਲੀ-ਹੌਲੀ ਰੋਲਆਊਟ ਕੀਤਾ ਜਾ ਰਿਹਾ ਹੈ।