ਪੰਜਾਬ

punjab

ETV Bharat / science-and-technology

IIT Jodhpur Developed Peptide: IIT ਜੋਧਪੁਰ ਦੇ ਵਿਗਿਆਨੀਆਂ ਦੀ ਖੋਜ, ਸੱਪ ਦਾ ਜ਼ਹਿਰ ਠੀਕ ਕਰੇਗਾ ਜ਼ਖਮ, ਇਨਫੈਕਸ਼ਨ ਵੀ ਰਹੇਗਾ ਦੂਰ - Surjit Ghosh

ਰਾਜਸਥਾਨ ਦੇ IIT ਜੋਧਪੁਰ ਦੇ ਵਿਗਿਆਨੀਆਂ ਨੇ ਖੋਜ ਕਰਕੇ ਸੱਪ ਦੇ ਜ਼ਹਿਰ ਤੋਂ ਇੱਕ ਪੇਪਟਾਇਡ ਬਣਾਇਆ ਹੈ। ਇਹ ਪੇਪਟਾਇਡ ਜ਼ਖ਼ਮ ਨੂੰ ਜਲਦੀ ਠੀਕ ਕਰੇਗਾ ਅਤੇ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗਾ।

IIT Jodhpur, Scientists Developed Peptide From Snake Venom
IIT Jodhpur Scientists Developed Peptide From Snake Venom Heal Wounds Also Prevent Infection

By ETV Bharat Punjabi Team

Published : Sep 18, 2023, 7:33 PM IST

ਰਾਜਸਥਾਨ/ਜੋਧਪੁਰ: ਰਾਜਸਥਾਨ ਦੇ ਆਈਆਈਟੀ ਜੋਧਪੁਰ ਦੇ ਵਿਗਿਆਨੀਆਂ (IIT Jodhpur Scientists Research) ਨੇ ਸੱਪ ਦੇ ਜ਼ਹਿਰ ਤੋਂ ਇੱਕ ਪੇਪਟਾਇਡ ਬਣਾਇਆ ਹੈ, ਜੋ ਜ਼ਖ਼ਮ ਨੂੰ ਜਲਦੀ ਠੀਕ ਕਰੇਗਾ ਅਤੇ ਇਨਫੈਕਸ਼ਨ ਨੂੰ ਵੀ ਰੋਕ ਦੇਵੇਗਾ। ਆਈਆਈਟੀ (IIT) ਨੇ ਇਸ ਦਾ ਪੇਟੈਂਟ ਵੀ ਲੈ ਲਿਆ ਹੈ। ਇਹ ਸਫਲਤਾ ਕਰੀਬ ਚਾਰ ਸਾਲ ਦੀ ਅਣਥੱਕ ਮਿਹਨਤ ਤੋਂ ਬਾਅਦ ਮਿਲੀ ਹੈ। ਇਸ ਦੌਰਾਨ ਵਿਗਿਆਨੀਆਂ ਨੇ ਇਸ ਦੀ ਜਾਂਚ ਵੀ ਕੀਤੀ, ਜਿਸ ਦੇ ਨਤੀਜੇ ਕਾਫੀ ਸਕਾਰਾਤਮਕ ਰਹੇ।

ਆਈਆਈਟੀ ਜੋਧਪੁਰ (IIT Jodhpur) ਦੇ ਬਾਇਓਸਾਇੰਸ ਅਤੇ ਬਾਇਓਇੰਜੀਨੀਅਰਿੰਗ ਵਿਭਾਗ ਅਤੇ ਸਮਾਰਟ ਹੈਲਥਕੇਅਰ ਵਿਭਾਗ ਦੇ ਪ੍ਰੋਫ਼ੈਸਰ ਡਾ. ਸੁਰਜੀਤ ਘੋਸ਼ ਨੇ ਕਿਹਾ ਕਿ ਵਰਤਮਾਨ ਸਮੇ ਵਿੱਚ ਰੋਗਾਣੂਨਾਸ਼ਕ ਪ੍ਰਤੀਰੋਧ ਦੀ ਲਗਾਤਾਰ ਵੱਧ ਰਹੀ ਸਮੱਸਿਆ ਅਤੇ ਐਂਟੀਬਾਇਓਟਿਕਸ ਦੀ ਸੀਮਤ ਉਪਲਬਧਤਾ ਵਿੱਚ ਐਂਟੀਮਾਈਕਰੋਬਾਇਲ ਪੇਪਟਾਇਡ ਨਾਵਲ ਬਾਇਓਸਾਈਡਲ ਏਜੰਟ ਬਾਇਓਸਾਈਡਜ਼ ਵਜੋਂ ਮਹੱਤਵਪੂਰਨ ਹੈ। ਅਸੀ ਜੋ ਪੇਪਟਾਇਡ ਤਿਆਰ ਕੀਤਾ ਹੈ ਉਸ ਨਾਲ ਈ.ਕੋਲੀ, ਐਰੂਗਿਨੋਸਾ, ਨਿਮੋਨੀਆ ਅਤੇ MRSA (ਮੈਥੀਸਿਲਿਨ-ਰੋਧਕ ਸਟੈਫ਼ੀਲੋਕੋਕਸ ਔਰੀਅਸ) ਜਿਵੇਂ ਕਿ ਗ੍ਰਾਮ-ਪਾਜ਼ਿਟਿਵ ਅਤੇ ਗ੍ਰਾਮ-ਨੈਗੇਟਿਵ ਬੈਕਟੀਰੀਆ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

ਜ਼ਹਿਰ ਵਿੱਚੋਂ ਕੱਢਿਆ ਜ਼ਹਿਰ: ਪ੍ਰੋ. ਘੋਸ਼ ਦੇ ਅਨੁਸਾਰ ਸੱਪ ਦੇ ਜ਼ਹਿਰ ਵਿੱਚ ਕਈ ਤਰ੍ਹਾਂ ਦੇ ਤੱਤ ਹੁੰਦੇ ਹਨ। ਸਾਡੀ ਟੀਮ ਦੇ ਲੋਕਾਂ ਨੇ ਹਰ ਪੱਧਰ 'ਤੇ ਅਧਿਐਨ ਕੀਤਾ ਅਤੇ ਫੈਸਲਾ ਕੀਤਾ ਕਿ ਜ਼ਹਿਰ ਦੀ ਤੀਬਰਤਾ ਨੂੰ ਘੱਟ ਕਰਨਾ ਹੋਵੇਗਾ। ਨਵਾਂ ਪੇਪਟਾਇਡ ਬਣਾਉਣ ਲਈ, ਅਸੀਂ ਜ਼ਹਿਰ ਦੇ ਮੁੱਖ ਜ਼ਹਿਰੀਲੇ ਹਿੱਸੇ ਨੂੰ ਹਟਾ ਦਿੱਤਾ, ਪਰ ਜ਼ਹਿਰ ਦਾ ਉਹ ਹਿੱਸਾ ਜੋ ਸਾਡੇ ਲਈ ਲਾਭਦਾਇਕ ਸੀ, ਉਸ ਨੂੰ ਸ਼ਰੀਰ ਵਿੱਚ ਪਹਚਾਉਣ ਲਈ ਅਸੀ ਇੱਕ ਹੈਲੀਕਲ ਛੋਟਾ ਪੇਪਟਾਇਡ ਜੋੜਿਆ। ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ। ਇਸ ਵਿੱਚ ਜਾਨਵਰਾਂ ਦੀ ਜਾਂਚ ਅਤੇ ਜ਼ਖ਼ਮ ਦੀ ਜਾਂਚ ਵੀ ਸ਼ਾਮਲ ਹੈ।

ਵਿਗਿਆਨੀਆਂ ਦੀ ਇਸ ਟੀਮ ਨੂੰ ਲੱਗ ਗਏ ਚਾਰ ਸਾਲ: ਪ੍ਰੋ. ਸੁਰਜੀਤ ਘੋਸ਼ ਦੇ ਨਾਲ ਉਨ੍ਹਾਂ ਦੀ ਪਤਨੀ ਡਾ: ਸਾਮਿਆ ਸੇਨ, ਡਾ: ਰਾਮਕਮਲ ਸਮਤ, ਡਾ: ਮੌਮਿਤਾ ਜਸ਼, ਸਤਿਆਜੀਤ ਘੋਸ਼, ਰਾਜਸ਼ੇਖਰ ਰਾਏ, ਨਬਾਨੀਤਾ ਮੁਖਰਜੀ, ਸੁਰਜੀਤ ਘੋਸ਼ ਅਤੇ ਡਾ: ਜੈਤਾ ਸਰਕਾਰ ਵੀ ਮੌਜੂਦ ਸਨ। ਇਹ ਖੋਜ ਪੱਤਰ ਜਰਨਲ ਆਫ਼ ਮੈਡੀਸਨਲ ਕੈਮਿਸਟਰੀ ਵਿੱਚ ਪ੍ਰਕਾਸ਼ਿਤ ਹੋਇਆ ਹੈ। ਪ੍ਰੋ. ਘੋਸ਼ ਦੇ ਅਨੁਸਾਰ ਬਣਾਏ ਗਏ ਇਸ ਪੇਪਟਾਇਡ ਨਾਲ ਓਪਰੇਸ਼ਨ ਤੋਂ ਬਾਅਦ ਦੇ ਜ਼ਖ਼ਮਾਂ ਨੂੰ ਠੀਕ ਕਰਨ ਅਤੇ ਇਨਫੈਕਸ਼ਨ ਤੋਂ ਬਚਣ ਲਈ ਇਸ ਦੀਆਂ ਗੋਲੀਆਂ ਅਤੇ ਟੀਕੇ ਬਣਾਏ ਜਾ ਸਕਦੇ ਹਨ। ਭਵਿੱਖ ਵਿੱਚ ਪੈਪਟਾਇਡ SP1V3_1 ਦੀ ਐਂਟੀ-ਪ੍ਰੋਟੋਜ਼ੋਅਲ ਜਾਂ ਐਂਟੀਫੰਗਲ ਅਣੂ ਦੇ ਤੌਰ ਤੇ ਐਂਡਵਾਸ ਰਿਸਰਚ ਕੀਤੀ ਜਾ ਸਕਦੀ ਹੈ।

ABOUT THE AUTHOR

...view details