ਹੈਦਰਾਬਾਦ: ਐਮਾਜ਼ਾਨ 'ਤੇ iQOO Quest Days Sale ਚੱਲ ਰਹੀ ਹੈ। ਇਸ ਸੇਲ 'ਚ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ ਅਤੇ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਡੀਲ 'ਚ 25 ਹਜ਼ਾਰ ਰੁਪਏ ਤੱਕ ਦੇ ਐਕਸਚੇਜ਼ ਬੋਨਸ ਦੇ ਨਾਲ iQOO ਦੇ ਸਮਾਰਟਫੋਨਾਂ ਨੂੰ ਖਰੀਦ ਸਕਦੇ ਹੋ।
iQOO Quest Days Sale 'ਚ ਸਸਤੇ 'ਚ ਖਰੀਦ ਸਕੋਗੇ ਇਹ ਸਮਾਰਟਫੋਨ:
iQOO Z7 Pro 5G: 8GB ਰੈਮ ਅਤੇ 256GB ਦੇ ਇੰਟਰਨਲ ਸਟੋਰੇਜ ਦੀ ਕੀਮਤ 27,999 ਰੁਪਏ ਹੈ। ਸੇਲ 'ਚ ਡਿਸਕਾਊਂਟ ਮਿਲਣ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 24,999 ਰੁਪਏ ਹੋ ਜਾਵੇਗੀ। ਜੇਕਰ ਤੁਸੀਂ ਇਸ ਫੋਨ ਨੂੰ ਐਕਸਚੇਜ਼ ਆਫਰ ਦੇ ਨਾਲ ਖਰੀਦਦੇ ਹੋ, ਤਾਂ ਇਸਦੀ ਕੀਮਤ 22,250 ਰੁਪਏ ਤੱਕ ਹੋਰ ਘਟ ਹੋ ਸਕਦੀ ਹੈ। ਬੈਂਕ ਆਫ਼ਰ ਦੇ ਨਾਲ ਇਹ ਸਮਾਰਟਫੋਨ 2 ਹਜ਼ਾਰ ਰੁਪਏ ਤੱਕ ਹੋਰ ਸਸਤਾ ਹੋ ਸਕਦਾ ਹੈ।
iQOO Z7 Pro 5G ਦੇ ਫੀਚਰਸ: ਇਸ ਫੋਨ 'ਚ ਤੁਹਾਨੂੰ 6.78 ਇੰਚ ਦਾ 3D ਸੂਪਰ ਵਿਜ਼ਨ ਡਿਸਪਲੇ ਮਿਲੇਗਾ। ਇਹ ਡਿਸਪਲੇ 120Hz ਦੀ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦਾ ਹੈ। ਫੋਨ 'ਚ 64 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਇਸ 'ਚ 4600mAh ਦੀ ਬੈਟਰੀ ਦਿੱਤੀ ਗਈ ਹੈ, ਜੋ 66 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
iQOO Z6 Lite 5G:6GB ਰੈਮ ਅਤੇ 128Gb ਦੇ ਇੰਟਰਨਲ ਸਟੋਰੇਜ ਦੀ ਕੀਮਤ 19,999 ਰੁਪਏ ਹੈ। ਸੇਲ 'ਚ ਤੁਸੀਂ ਇਸ ਸਮਾਰਟਫੋਨ 'ਤੇ 30 ਫੀਸਦੀ ਦਾ ਡਿਸਕਾਊਂਟ ਪਾ ਸਕਦੇ ਹੋ। ਜਿਸ ਤੋਂ ਬਾਅਦ ਇਸਦੀ ਕੀਮਤ 13,999 ਰੁਪਏ ਹੋ ਜਾਵੇਗੀ। ਐਕਸਚੇਜ਼ ਆਫ਼ਰਸ ਦੇ ਨਾਲ 12 ਹਜ਼ਾਰ ਰੁਪਏ ਤੱਕ ਇਹ ਸਮਾਰਟਫੋਨ ਹੋਰ ਸਸਤਾ ਹੋ ਸਕਦਾ ਹੈ।
iQOO Z6 Lite 5G ਦੇ ਫੀਚਰਸ: ਫੀਚਰਸ ਦੀ ਗੱਲ ਕਰੀਏ, ਤਾਂ ਇਸ ਸਮਾਰਟਫੋਨ 'ਚ 120Hz ਰਿਫ੍ਰੈਸ਼ ਦਰ ਵਾਲਾ ਡਿਸਪਲੇ ਮਿਲੇਗਾ। ਫੋਨ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਹੋਵੇਗਾ। ਇਸਦੇ ਨਾਲ ਹੀ iQOO Z6 Lite 5G 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।
iQOO Neo 7 Pro 5G: ਇਹ ਫੋਨ 8GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਨਾਲ ਮਿਲੇਗਾ। ਇਸਦੀ ਕੀਮਤ 39,999 ਰੁਪਏ ਹੈ। ਪਰ ਇਸ ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ 34,999 ਰੁਪਏ 'ਚ ਖਰੀਦ ਸਕਦੇ ਹੋ। ਐਕਸਚੇਜ਼ ਆਫ਼ਰਸ ਦੇ ਨਾਲ ਇਹ ਫੋਨ 24,900 ਰੁਪਏ ਤੱਕ ਹੋਰ ਸਸਤਾ ਹੋ ਸਕਦਾ ਹੈ। ਇਸਦੇ ਨਾਲ ਹੀ ਫੋਨ 'ਚ 2 ਹਜ਼ਾਰ ਰੁਪਏ ਤੱਕ ਦਾ ਬੈਂਕ ਡਿਸਕਾਊਂਟ ਵੀ ਮਿਲ ਰਿਹਾ ਹੈ।
iQOO Neo 7 Pro 5G ਦੇ ਫੀਚਰਸ: iQOO Neo 7 Pro 5G 'ਚ 120Hz ਰਿਫ੍ਰੈਸ਼ ਦਰ ਵਾਲਾ AMOLED ਡਿਸਪਲੇ ਦਿੱਤਾ ਗਿਆ ਹੈ। ਫੋਨ 'ਚ ਕੰਪਨੀ 8GB ਤੱਕ ਦੀ ਰੈਮ ਦੇ ਰਹੀ ਹੈ। ਇਸ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਮਿਲੇਗਾ ਅਤੇ 5,000mAh ਦੀ ਬੈਟਰੀ ਮਿਲੇਗੀ।