ਨਵੀਂ ਦਿੱਲੀ:HP ਇੰਡੀਆਂ ਕੰਪਨੀ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ।ਦੱਸ ਦਈਏ ਕਿਪੀਸੀ ਅਤੇ ਪ੍ਰਿੰਟਰ ਦੀ ਕੰਪਨੀ ਐਚਪੀ ਇੰਡੀਆ ਨੇ ਸੋਮਵਾਰ ਨੂੰ 'ਪਾਵਰ ਟੂ ਡੂ ਇਟ ਆਲ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿੱਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਐਚਪੀ ਪੈਵੇਲੀਅਨ ਲੈਪਟਾਪਾਂ ਦੀ ਨਵੀਂ ਰੇਂਜ ਪੇਸ਼ ਕੀਤੀ ਗਈ ਹੈ। ਮਲਟੀ ਫਿਲਮ ਮੁਹਿੰਮ ਵਿੱਚ ਯਸ਼ਸਵਿਨੀ ਦਿਆਮਾ ਅਤੇ ਅਹਿਸਾਸ ਚੰਨਾ ਸ਼ਾਮਲ ਹੈ, ਜੋ ਪਿਛਲੇ ਸਾਲ HP ਦੁਆਰਾ 'ਅਲੀਸ਼ਾ ਗਰਿਮਾ ਡਾਇਰੀਜ਼' ਮੁਹਿੰਮ ਤੋਂ ਆਪਣੀਆਂ ਭੂਮਿਕਾਵਾਂ ਨੂੰ ਨਿਭਾ ਰਹੇ ਹਨ। HP ਪਵੇਲੀਅਨ ਰੇਂਜ ਦੇ ਲੈਪਟਾਪ GenZ ਸ਼ਾਨਦਾਰ ਨਵੇਂ ਫ਼ੀਚਰ ਦੇ ਨਾਲ ਬਣਾਏ ਗਏ ਹਨ ਜੋ ਸ਼ਾਰਟ ਫਿਲਮਾਂ ਪਵੇਲੀਅਨ ਲੈਪਟਾਪ ਮਲਟੀ ਟਚ ਪਰਿਵਰਤਨਯੋਗ ਫ਼ੀਚਰ ਨੂੰ ਉਜਾਗਰ ਕਰਦੇ ਹਨ।
ਐਚਪੀ ਪੈਵੇਲੀਅਨ ਲੈਪਟਾਪਾਂ ਦੇ ਫ਼ੀਚਰ:HP Pavilion ਲੈਪਟਾਪ 15.60 ਇੰਚ ਡਿਸਪਲੇ ਵਾਲਾ ਵਿੰਡੋਜ਼ 10 ਲੈਪਟਾਪ ਹੈ। ਇਹ ਕੋਰ i7 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ ਅਤੇ 8GB RAM ਦੇ ਨਾਲ ਆਉਂਦਾ ਹੈ। ਇਹ 3 USB ਪੋਰਟਾਂ, HDMI ਪੋਰਟ, RJ45 ਪੋਰਟਾਂ ਨਾਲ ਆਉਂਦਾ ਹੈ। ਐਚਪੀ ਇੰਡੀਆ ਦੇ ਚੀਫ ਮਾਰਕੀਟਿੰਗ ਅਫਸਰ ਪ੍ਰਸ਼ਾਂਤ ਜੈਨ ਨੇ ਕਿਹਾ ਕਿ ਜੋ ਲੋਕ ਹਾਈ ਸਕੂਲ ਅਤੇ ਕਾਲਜ ਵਿੱਚ ਪੜ੍ਹਦੇ ਹਨ ਉਨ੍ਹਾਂ ਲਈ ਪੈਵੇਲੀਅਨ ਰੇਂਜ ਲੈਪਟਾਪ ਆਪਣੀ ਗਤੀਸ਼ੀਲਤਾ, ਡਿਜ਼ਾਈਨ ਅਤੇ ਟੱਚ, ਅੱਖਾਂ ਦੀ ਸੁਰੱਖਿਅਤ ਡਿਸਪਲੇ ਵਰਗੀਆਂ ਸੁਵਿਧਾਵਾਂ ਦੇ ਨਾਲ ਨੌਜਵਾਨਾਂ ਦੀਆਂ ਹਰ ਦਿਨ ਦੀਆਂ ਚੁਣੌਤੀਆਂ ਅਤੇ ਨਵੀਆਂ ਲੋੜਾਂ ਨੂੰ ਹੱਲ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮੁਹਿੰਮ ਦੀ ਕਲਪਨਾ ਕਈ ਹਿੱਸਿਆ ਵਾਲੇ ਕੰਟੇਟ ਸੀਰੀਜ਼ ਦੇ ਰੂਪ ਵਿੱਚ ਕੀਤੀ ਗਈ ਹੈ। ਇਹ ਮੁਹਿੰਮ ਗਾਹਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੀ ਸੁਵਿਧਾਂ ਬਾਰੇ ਸਿੱਖਿਅਤ ਕਰਦੀ ਹੈ।