ਹੈਦਰਾਬਾਦ: ਚੀਨੀ ਕੰਪਨੀ Honor ਨੇ ਪਿਛਲੇ ਸਾਲ ਭਾਰਤੀ ਬਾਜ਼ਾਰ 'ਚ ਵਾਪਸੀ ਕੀਤੀ ਸੀ ਅਤੇ ਕੰਪਨੀ ਲਗਾਤਾਰ ਕਈ ਸਮਾਰਟਫੋਨ ਲਾਂਚ ਕਰ ਰਹੀ ਹੈ। ਹੁਣ Honor ਨੇ ਆਪਣੇ ਗ੍ਰਾਹਕਾਂ ਲਈ Honor X50 GT ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਫਿਲਹਾਲ, ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਵੱਲੋ Honor X50 GT ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। Honor X50 GT ਸਮਾਰਟਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਲਾਂਚ ਕੀਤਾ ਗਿਆ ਹੈ।
Honor X50 GT ਸਮਾਰਟਫੋਨ ਦੇ ਫੀਚਰਸ: Honor X50 GT ਸਮਾਰਟਫੋਨ 'ਚ 6.78 ਇੰਚ ਦੀ 1.5K OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1920Hz PWM ਡਿਮਿੰਗ ਦਰ, 1000Hz ਟਚ ਸੈਪਲਿੰਗ ਦਰ ਅਤੇ 1200nits ਦੀ ਪੀਕ ਬ੍ਰਾਈਟਨੈੱਸ ਦੇ ਨਾਲ HDR10 ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8+ Gen 1 ਚਿਪਸੈੱਟ ਦਿੱਤੀ ਗਈ ਹੈ, ਜਿਸਨੂੰ 16GB ਰੈਮ ਅਤੇ 1TB ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ 108MP Samsung HM6 ਪ੍ਰਾਈਮਰੀ ਸੈਂਸਰ ਦੇ ਨਾਲ 2MP ਡੈਪਥ ਸੈਂਸਰ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Honor X50 GT ਸਮਾਰਟਫੋਨ 'ਚ 5,800mAh ਦੀ ਬੈਟਰੀ ਮਿਲਦੀ ਹੈ, ਜੋ ਕਿ 35 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।