ਹੈਦਰਾਬਾਦ: HONOR ਨੇ ਆਪਣੇ ਗ੍ਰਾਹਕਾਂ ਲ਼ਈ HONOR MagicBook X16 ਲੈਪਟਾਪ ਲਾਂਚ ਕਰ ਦਿੱਤਾ ਹੈ। ਇਸ ਲੈਪਟੈਪ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ 'ਚ ਹੈਵੀ ਪ੍ਰੋਸੈਸਰ ਅਤੇ ਵੱਡੀ ਬੈਟਰੀ ਦਿੱਤੀ ਗਈ ਹੈ। HONOR MagicBook X16 ਲੈਪਟਾਪ ਨੂੰ ਸਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ।
HONOR MagicBook X16 ਦੇ ਫੀਚਰਸ: HONOR MagicBook X16 ਲੈਪਟਾਪ 'ਚ 16 ਇੰਚ ਦੀ ਵੱਡੀ ਸਕ੍ਰੀਨ ਦਿੱਤੀ ਗਈ ਹੈ, ਜੋ ਕਿ 1920x1200 ਪਿਕਸਲ Resolution ਨੂੰ ਸਪੋਰਟ ਕਰੇਗੀ। ਇਸ 'ਚ 16:10 ਅਤੇ 89 ਸਕ੍ਰੀਨ ਟੂ ਬਾਡੀ Ratio ਮਿਲਦਾ ਹੈ। ਇਸ 'ਚ ਬਲੂ ਲਾਈਟ ਸਰਟੀਫਿਕੇਸ਼ਨ ਵੀ ਹੈ, ਜੋ ਯੂਜ਼ਰਸ ਦੀਆਂ ਅੱਖਾਂ ਦਾ ਧਿਆਨ ਰੱਖਣ 'ਚ ਮਦਦ ਕਰਦਾ ਹੈ। ਇਸ ਲੈਪਟਾਪ 'ਚ 42Wh ਬੈਟਰੀ ਅਤੇ 65 ਵਾਟ ਦਾ ਪੋਰਟੇਬਲ ਫਾਸਟ ਚਾਰਜ਼ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 1080p 'ਤੇ 9 ਘੰਟੇ ਦਾ ਵੀਡੀਓ ਪਲੇ ਟਾਈਮ ਵੀ ਦੇ ਸਕਦਾ ਹੈ। ਇਸ ਲੈਪਟਾਪ ਨੂੰ ਮਾਡਰਨ ਅਤੇ ਸਟਾਈਲਸ਼ ਲੁੱਕ ਦੇਣ ਲਈ ਅਲਮੀਨੀਅਮ ਬਾਡੀ ਨਾਲ ਤਿਆਰ ਕੀਤਾ ਗਿਆ ਹੈ। ਇਸਦਾ ਭਾਰ 1.68 ਕਿੱਲੋਗ੍ਰਾਮ ਹੈ।
HONOR MagicBook X16 ਦੀ ਕੀਮਤ:13 ਜਨਵਰੀ ਤੋਂ HONOR MagicBook X16 ਲੈਪਟਾਪ ਦੀ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਲੈਪਟਾਪ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ। ਇਸ ਲੈਪਟਾਪ ਦੀ ਕੀਮਤ 44,990 ਰੁਪਏ ਰੱਖੀ ਗਈ ਹੈ। HONOR MagicBook X16 ਨੂੰ ਗ੍ਰੇ ਸਿੰਗਲ ਕਲਰ 'ਚ ਲਾਂਚ ਕੀਤਾ ਗਿਆ ਹੈ।
Infinix Smart 8 ਸਮਾਰਟਫੋਨ ਲਾਂਚ:ਇਸ ਤੋਂ ਇਲਾਵਾ,Infinix ਨੇ ਆਪਣੇ ਭਾਰਤੀ ਯੂਜ਼ਰਸ ਲਈ Infinix Smart 8 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸੇਲ 15 ਜਨਵਰੀ ਤੋਂ ਸ਼ੁਰੂ ਹੋਵੇਗੀ। Infinix Smart 8 ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Infinix Smart 8 ਸਮਾਰਟਫੋਨ 'ਚ 6.6 ਇੰਚ ਦੀ HD+ਪਲੱਸ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਦੇ ਸੈਂਟਰ 'ਚ ਪੰਚ ਹੋਲ ਕੈਮਰਾ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Helio G36 ਚਿਪਸੈੱਟ ਦਿੱਤੀ ਗਈ ਹੈ, ਜਿਸਨੂੰ 4GB ਰੈਮ ਅਤੇ 64GB ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 8MP ਦਾ ਸੈਂਸਰ ਮਿਲਦਾ ਹੈ।