ਹੈਦਰਾਬਾਦ:Honor ਆਪਣੀ ਨਵੀਂ ਸੀਰੀਜ਼ Honor Magic 6 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕਾਫ਼ੀ ਸਮੇਂ ਤੋਂ ਇਸ ਸੀਰੀਜ਼ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਸੀਰੀਜ਼ ਨੂੰ 10 ਜਨਵਰੀ 2024 ਦੇ ਦਿਨ ਇੱਕ ਇਵੈਂਟ ਦੌਰਾਨ ਚੀਨ 'ਚ ਪੇਸ਼ ਕੀਤਾ ਜਾਵੇਗਾ। Honor Magic 6 ਸੀਰੀਜ਼ 'ਚ Magic 6 ਅਤੇ Magic 6 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ।
ETV Bharat / science-and-technology
Honor Magic 6 ਸੀਰੀਜ਼ ਇਸ ਦਿਨ ਹੋਵੇਗੀ ਲਾਂਚ, ਮਿਲ ਸਕਦੈ ਨੇ ਸ਼ਾਨਦਾਰ ਫੀਚਰਸ - Honor Magic 6 ਲਾਂਚ ਮਿਤੀ
Honor Magic 6 Series Launch Date: Honor ਜਲਦ ਹੀ ਆਪਣੇ ਗ੍ਰਾਹਕਾਂ ਲਈ ਨਵੀਂ ਸੀਰੀਜ਼ ਲਾਂਚ ਕਰਨ ਵਾਲੀ ਹੈ। ਇਸ ਲਈ ਕੰਪਨੀ ਚੀਨ 'ਚ ਇੱਕ ਇਵੈਂਟ ਆਯੋਜਿਤ ਕਰੇਗੀ। ਇਹ ਇਵੈਂਟ 10 ਜਨਵਰੀ 2024 ਨੂੰ ਹੋਣ ਵਾਲਾ ਹੈ।
Published : Jan 1, 2024, 9:49 AM IST
Honor Magic 6 ਸੀਰੀਜ਼ ਦੇ ਫੀਚਰਸ: Honor Magic 6 ਸੀਰੀਜ਼ 'ਚ ਪ੍ਰੋਸੈਸਰ ਦੇ ਤੌਰ 'ਤੇ Snapdragon 8 Gen 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਮਿਲੀ ਜਾਣਕਾਰੀ ਅਨੁਸਾਰ, ਇਸ ਸੀਰੀਜ਼ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ OmniVision ਲੈਂਸ ਹੋਵੇਗਾ ਅਤੇ 50MP ਦਾ ਅਲਟ੍ਰਾਵਾਈਡ ਸੈਂਸਰ ਦਿੱਤਾ ਜਾਵੇਗਾ। Honor Magic 6 ਪ੍ਰੋ ਸਮਾਰਟਫੋਨ 'ਚ Samsung HP3 ਕੈਮਰਾ ਸੈਂਸਰ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। Honor Magic 6 'ਚ 5,450mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 66 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Honor Magic 6 ਪ੍ਰੋ ਸਮਾਰਟਫੋਨ 'ਚ 5,600mAh ਦੀ ਬੈਟਰੀ ਮਿਲ ਸਕਦੀ ਹੈ, ਜੋ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Oppo Find X7 ਸੀਰੀਜ਼ ਦੀ ਲਾਂਚ ਡੇਟ: ਇਸ ਤੋਂ ਇਲਾਵਾ, Oppo ਆਪਣੇ ਚੀਨੀ ਗ੍ਰਾਹਕਾਂ ਲਈ Oppo Find X7 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। Oppo Find X7 ਸੀਰੀਜ਼ 'ਚ Oppo Find X7 ਅਤੇ Oppo Find X7 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ 8 ਜਨਵਰੀ ਦੇ ਦਿਨ ਚੀਨੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਲਾਂਚ ਕੀਤਾ ਜਾਵੇਗਾ। ਕੰਪਨੀ ਨੇ Oppo Find X7 ਸੀਰੀਜ਼ ਦੇ ਕਲਰ ਆਪਸ਼ਨਾਂ ਦਾ ਵੀ ਖੁਲਾਸਾ ਕੀਤਾ ਹੈ। Oppo Find X7 ਨੂੰ Sky Black, Sea & Sky, Desert Moon Silver ਅਤੇ Smoky Purple ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ, ਜਦਕਿ Oppo Find X7 ਅਲਟ੍ਰਾ ਸਮਾਰਟਫੋਨ ਨੂੰ Pine Shadow Ink, Sea & Sky ਅਤੇ Desert Moon Silver ਕਲਰ ਆਪਸ਼ਨਾਂ 'ਚ ਲਿਆਂਦਾ ਜਾ ਸਕਦਾ ਹੈ।