ਪੰਜਾਬ

punjab

Honor 90 ਸਮਾਰਟਫੋਨ ਅੱਜ ਇਸ ਸਮੇਂ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ

By ETV Bharat Punjabi Team

Published : Sep 14, 2023, 10:02 AM IST

Honor 90 Launch Event: Honor ਭਾਰਤ 'ਚ ਤਿੰਨ ਸਾਲ ਬਾਅਦ ਵਾਪਸੀ ਕਰ ਰਿਹਾ ਹੈ। ਅੱਜ ਦੁਪਹਿਰ 12 ਵਜੇ ਕੰਪਨੀ Honor 90 ਸਮਾਰਟਫੋਨ ਲਾਂਚ ਕਰੇਗੀ।

Honor 90 Launch Event
Honor 90

ਹੈਦਰਾਬਾਦ: ਚੀਨੀ ਕੰਪਨੀ Honor ਭਾਰਤ 'ਚ ਵਾਪਸੀ ਲਈ ਤਿਆਰ ਹੈ। ਅੱਜ ਦੁਪਹਿਰ 12 ਵਜੇ ਕੰਪਨੀ ਆਪਣਾ ਨਵਾਂ ਸਮਾਰਟਫੋਨ ਲਾਂਚ ਕਰੇਗੀ। ਇਹ ਸਮਾਰਟਫੋਨ ਮਾਧਵ ਸੇਠ ਦੀ ਅਗਵਾਈ ਵਿੱਚ ਲਾਂਚ ਕੀਤਾ ਜਾਵੇਗਾ। ਮਾਧਵ ਸੇਠ ਨੇ Honor 90 ਦਾ ਇੱਕ ਵੀਡੀਓ ਵੀ X 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਹ ਫੋਨ ਦੀ ਸਕ੍ਰੀਨ ਨਾਲ ਅਖਰੋਟ ਤੋੜ ਰਹੇ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਮਜ਼ਬੂਤ ਹੋਵੇਗਾ।

Honor 90 ਸਮਾਰਟਫੋਨ ਦੇ ਫੀਚਰਸ: ਚੀਨ 'ਚ ਕੰਪਨੀ ਨੇ Honor 90 ਅਤੇ 90 Pro ਨੂੰ ਪਹਿਲਾ ਹੀ ਲਾਂਚ ਕਰ ਦਿੱਤਾ ਸੀ। ਹਾਲਾਂਕਿ ਭਾਰਤ 'ਚ 90 ਪ੍ਰੋ ਲਾਂਚ ਨਹੀਂ ਹੋਵੇਗਾ। ਇਸ ਸਮਾਰਟਫੋਨ 'ਚ ਤੁਹਾਨੂੰ 6.7 ਇੰਚ ਦੀ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ, 5000mAh ਦੀ ਬੈਟਰੀ 66 ਵਾਟ ਦੀ ਫਾਸਟ ਚਾਰਜਿੰਗ ਦੇ ਨਾਲ ਅਤੇ ਸਨੈਪਡ੍ਰੈਗਨ 7 ਜੇਨ 1 ਚਿਪਸੈੱਟ ਦਾ ਸਪੋਰਟ ਮਿਲੇਗਾ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 200MP ਦਾ ਪ੍ਰਾਈਮਰੀ ਕੈਮਰਾ, 12MP ਦਾ ਅਲਟ੍ਰਾਵਾਈਡ ਕੈਮਰਾ ਅਤੇ 2MP ਦਾ ਕੈਮਰਾ ਹੋਵੇਗਾ। ਫਰੰਟ 'ਚ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਕੈਮਰਾ ਮਿਲੇਗਾ। Honor 90 ਸਮਾਰਟਫੋਨ ਐਂਡਰਾਈਡ 13 'ਤੇ ਕੰਮ ਕਰੇਗਾ ਅਤੇ ਫੋਨ ਦੀ ਸੁਰੱਖਿਆ ਲਈ ਇਸ 'ਚ ਤੁਹਾਨੂੰ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਇਹ ਸਮਾਰਟਫੋਨ 2 ਸਟੋਰੇਜ ਆਪਸ਼ਨਾਂ 'ਚ ਲਾਂਚ ਹੋਣ ਦੀ ਉਮੀਦ ਹੈ। ਇਸ ਵਿੱਚ ਇੱਕ 8/256GB ਅਤੇ ਦੂਜਾ 12/512GB ਹੈ। Honor 90 ਸਮਾਰਟਫੋਨ ਦੀ ਕੀਮਤ 35,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।

IPhone 15 Pro ਅਤੇ 15 Pro Max ਲਾਂਚ: ਤਕਨੀਕੀ ਦਿੱਗਜ ਨੇ ਅਧਿਕਾਰਿਤ ਤੌਰ 'ਤੇ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਨੂੰ ਲਾਂਚ ਕਰ ਦਿੱਤਾ ਹੈ। ਐਪਲ ਨੇ ਦਾਅਵਾ ਕੀਤਾ ਹੈ ਕਿ ਇਸ 'ਚ ਸਭ ਤੋਂ ਪ੍ਰੀਮੀਅਮ ਕੰਟੈਟ ਦਾ ਇਸਤੇਮਾਲ ਕੀਤਾ ਗਿਆ ਹੈ। ਐਪਲ ਦੇ ਇਹ ਦੋਨੋ ਫੋਨ ਪ੍ਰੀ-ਆਰਡਰ ਲਈ 15 ਸਤੰਬਰ ਨੂੰ ਸ਼ੁਰੂ ਹੋ ਜਾਣਗੇ, ਪਰ ਭਾਰਤ 'ਚ ਆਈਫੋਨ 15 ਪ੍ਰੋ ਅਤੇ 15 ਪ੍ਰੋ Max 22 ਸਤੰਬਰ ਤੋਂ ਉਪਲਬਧ ਹੋਣਗੇ। ਆਈਫੋਨ 15 ਪ੍ਰੋ 'ਚ 6.1 ਇੰਚ ਦੀ HDR ਡਿਸਪਲੇ ਮਿਲੇਗੀ ਅਤੇ ਆਈਫੋਨ 15 ਪ੍ਰੋ Max 'ਚ 6.7 ਇੰਚ ਦੀ ਡਿਸਪਲੇ ਮਿਲੇਗੀ। ਐਪਲ ਦੇ ਇਨ੍ਹਾਂ ਦੋਨਾਂ ਫੋਨਾਂ ਨੂੰ ਡਾਇਨਾਮਿਕ ਆਈਸਲੈਂਡ ਫੀਚਰ ਮਿਲੇਗਾ। ਇਸਦੇ ਨਾਲ ਹੀ ਆਈਫੋਨ 15 ਪ੍ਰੋ ਅਤੇ 15 ਪ੍ਰੋ Max ਦੀ ਬੈਟਰੀ 100 ਫੀਸਦੀ ਰੀਸਾਈਕਲ ਮੈਟੀਰੀਅਲ ਨਾਲ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਆਈਫੋਨ 15 ਪ੍ਰੋ ਅਤੇ 15 ਪ੍ਰੋ Max 'ਚ A17 ਪ੍ਰੋ ਚਿਪਸੈਟ ਵੀ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦਾ ਨਵਾਂ A17 ਚਿੱਪਸੈਟ ਦੁਨੀਆਂ ਦਾ ਸਭ ਤੋਂ ਤੇਜ਼ ਚਿਪਸੈਟ ਹੈ। ਆਈਫੋਨ 15 ਪ੍ਰੋ ਅਤੇ 15 ਪ੍ਰੋ Max ਬਲੈਕ, ਟਾਈਟੇਨੀਅਮ, ਬਲੂ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ ਅਤੇ ਕੁਦਰਤੀ ਟਾਈਟੇਨੀਅਮ ਕਲਰ ਆਪਸ਼ਨਾਂ 'ਚ ਉਪਲਬਧ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸਦੇ ਰਿਅਰ ਪੈਨਲ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 48MP ਦਾ ਮੇਨ ਪੋਰਟਰੇਟ ਕੈਮਰਾ ਮਿਲੇਗਾ, ਜੋ ਨਾਈਟ ਮੋਡ 'ਚ ਵਧੀਆਂ ਫੋਟੋ ਕਲਿੱਕ ਕਰਦਾ ਹੈ। 24MP ਦਾ ਨਵਾਂ ਫੋਟੋਨਿਕ ਕੈਮਰਾ ਮਿਲੇਗਾ। ਇਸਦੇ ਨਾਲ ਹੀ ਤੀਜਾ ਕੈਮਰਾ 5X ਆਪਟੀਕਲ ਜੂਮ ਦੇ ਨਾਲ 12MP ਦਾ ਟੈਲੀਫੋਟੋ ਕੈਮਰਾ ਮਿਲੇਗਾ।

ABOUT THE AUTHOR

...view details