ਹੈਦਰਾਬਾਦ: Honor ਨੇ ਆਪਣੇ ਦੋ ਨਵੇਂ ਸਮਾਰਟਫੋਨ Honor 100 ਅਤੇ Honor 100 ਪ੍ਰੋ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫੋਨਾਂ 'ਚ ਨਵੇਂ ਜਨਰੇਸ਼ਨ ਦਾ ਸਨੈਪਡ੍ਰੈਗਨ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 3840Hz ਪਲੱਸ Width Modulation ਡਿਮਿੰਗ ਦੇ ਨਾਲ 1.5K Resolution ਦੀ ਡਿਸਪਲੇ ਦਿੱਤੀ ਗਈ ਹੈ। ਇਹ ਦੋਨੋ ਫੋਨ ਦਿਖਣ 'ਚ ਕਾਫ਼ੀ ਸੁੰਦਰ ਹਨ ਅਤੇ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਫਿਲਹਾਲ ਕੰਪਨੀ ਨੇ Honor 100 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।
Honor 100 ਸਮਾਰਟਫੋਨ ਦੇ ਫੀਚਰਸ:Honor 100 ਸਮਾਰਟਫੋਨ 'ਚ 6.7 ਇੰਚ ਦੀ 1.5K Resolution OLED ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਡਿਸਪਲੇ ਕਵਾਲਿਟੀ ਲਈ 3840Hz ਪਲੱਸ Width Modulation ਡਿਮਿੰਗ ਦੀ ਸੁਵਿਧਾ ਮਿਲਦੀ ਹੈ। Honor 100 ਸਮਾਰਟਫੋਨ 'ਚ ਐਡਰੀਨੋ 720 GPU ਦੇ ਨਾਲ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 12GB ਰੈਮ+256GB ਸਟੋਰੇਜ, 16GB ਰੈਮ+256GB ਸਟੋਰੇਜ ਅਤੇ 16GB ਰੈਮ+512GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Honor 100 ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP Sony IMX906 ਪ੍ਰਾਈਮਰੀ ਸੈਂਸਰ ਅਤੇ 12MP 112° ਅਲਟ੍ਰਾਵਾਈਡ ਐਂਗਲ ਮੈਕਰੋ ਲੈਂਸ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 50MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Honor 100 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।