ਹੈਦਰਾਬਾਦ:ਦਿੱਗਜ ਆਟੋਮੇਕਰ ਹੌਂਡਾ ਅਗਲੇ ਮਹੀਨੇ ਇੱਕ ਨਵੀਂ SUV ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ 6 ਜੂਨ ਨੂੰ Honda Elevate SUV ਨੂੰ ਪੇਸ਼ ਕਰੇਗੀ। ਕੰਪਨੀ ਨੇ ਹੁਣ ਇਸ ਕਾਰ ਦੀ ਨਵੀਂ ਤਸਵੀਰ ਜਾਰੀ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਤਸਵੀਰ 'ਚ SUV ਦਾ ਟਾਪ ਪਾਰਟ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ SUV ਦਾ ਟੀਜ਼ਰ ਜਾਰੀ ਕੀਤਾ ਸੀ। ਪਰ ਉਸ ਵਿੱਚ ਕੁਝ ਸਾਫ਼ ਦਿਖਾਇਆ ਨਹੀਂ ਗਿਆ ਸੀ। ਹਾਲਾਂਕਿ ਹੁਣ ਨਵੀਂ ਤਸਵੀਰ 'ਚ ਕਈ ਚੀਜ਼ਾਂ ਸਾਫ ਨਜ਼ਰ ਆ ਰਹੀਆਂ ਹਨ।
ਹੌਂਡਾ ਦੀ ਨਵੀਂ SUV ਇਨ੍ਹਾਂ ਵਾਹਨਾਂ ਨਾਲ ਕਰੇਗੀ ਮੁਕਾਬਲਾ: ਹੌਂਡਾ ਦੀ ਨਵੀਂ SUV ਕਈ ਵਾਹਨਾਂ ਦੀ ਖੇਡ ਖਰਾਬ ਕਰਨ ਦੇ ਇਰਾਦੇ ਨਾਲ ਭਾਰਤੀ ਬਾਜ਼ਾਰ 'ਚ ਉਤਰੇਗੀ। ਇੱਥੇ ਇਹ ਹੁੰਡਈ ਕ੍ਰੇਟਾ, ਕੀਆ ਸੇਲਟੋਸ, ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ ਵਰਗੀਆਂ ਟਾਪ ਕੰਪੈਕਟ SUV ਕਾਰਾਂ ਨਾਲ ਮੁਕਾਬਲਾ ਕਰੇਗੀ।
Oppo F23 5G ਹੋਇਆ ਲਾਂਚ, ਇਸ ਕੀਮਤ 'ਤੇ ਖਰੀਦ ਸਕਦੇ ਹੋ ਤੁਸੀਂ ਇਹ ਸਮਾਰਟਫ਼ੋਨ
JioCinema ਨੇ ਲਾਂਚ ਕੀਤਾ ਆਪਣਾ ਸਬਸਕ੍ਰਿਪਸ਼ਨ ਪਲਾਨ, ਜਾਣੋ ਇਸ ਦੀ ਕੀਮਤ
6G Technology: ਹੁਣ ਭਾਰਤ 'ਚ 6G ਦੀ ਹੋਵੇਗੀ ਐਂਟਰੀ, PM ਮੋਦੀ ਨੇ ਇਸ ਵੱਡੀ ਕੰਪਨੀ ਨਾਲ ਕੀਤੀ ਗੱਲ
ਹੌਂਡਾ ਦੀ ਨਵੀਂ SUV ਦੇ ਫੀਚਰ:ਜਾਪਾਨੀ ਕਾਰ ਕੰਪਨੀ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਐਲੀਵੇਟ SUV ਦਾ ਸ਼ਾਰਪ ਡਿਜ਼ਾਈਨ ਐਲੀਮੈਂਟ ਦਿਖਾਈ ਦੇ ਰਿਹਾ ਹੈ। ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਕਿ ਹੌਂਡਾ ਐਲੀਵੇਟ 'ਚ ਪੈਨੋਰਾਮਿਕ ਸਨਰੂਫ ਉਪਲਬਧ ਨਹੀਂ ਹੋਵੇਗਾ। ਪੈਨੋਰਾਮਿਕ ਸਨਰੂਫ Hyundai Creta ਵਰਗੀਆਂ SUV ਵਿੱਚ ਉਪਲਬਧ ਹਨ। ਛੱਤ ਦੀਆਂ ਰੇਲਾਂ, ਸ਼ਾਰਕ-ਫਿਨ ਐਂਟੀਨਾ ਅਤੇ ਬਾਡੀ ਕਲਰਡ ORVM ਵਰਗੀਆਂ ਚੀਜ਼ਾਂ ਵੀ ਨਵੀਂ SUV ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਹਨ। ਹੌਂਡਾ ਨੇ ਇਸ ਤੋਂ ਪਹਿਲਾਂ ਐਲੀਵੇਟ SUV ਦਾ ਸਕੈਚ ਸ਼ੇਅਰ ਕੀਤਾ ਸੀ, ਜਿਸ ਤੋਂ ਪਤਾ ਚੱਲਿਆ ਸੀ ਕਿ ਇਹ ਇੱਕ ਸ਼ਾਰਪ ਦਿੱਖ ਵਾਲੀ SUV ਹੈ। ਆਉਣ ਵਾਲੇ ਐਲੀਵੇਟ ਦਾ ਡਿਜ਼ਾਈਨ CR-V ਮਾਡਲ 'ਤੇ ਆਧਾਰਿਤ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ SUV 'ਚ ਸਲਿਮ ਅਤੇ ਸ਼ਾਰਪ LED ਹੈੱਡਲਾਈਟਸ ਮਿਲਣਗੀਆਂ।