ਲੰਦਨ: ਛੂਤ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਪਾਲ ਹੰਟਰ ਨੇ ਕਿਹਾ ਹੈ ਕਿ ਕੋਵਿਡ -19 ਹੁਣ ਯੂਕੇ ਵਿੱਚ ਫਲੂ ਨਾਲੋਂ ਘੱਟ ਘਾਤਕ ਹੋ ਸਕਦਾ ਹੈ, ਹਾਲਾਂਕਿ ਉਨ੍ਹਾਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਇਸਦਾ ਇੱਕ ਹੋਰ ਰੂਪ ਅਜੇ ਵੀ ਇਸ 'ਚ ਬਦਲਾਅ ਕਰ ਸਕਦਾ ਹੈ। ਡੇਲੀ ਮੇਲ ਦੇ ਅਨੁਸਾਰ, ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਅਲਟਰਾ-ਟ੍ਰਾਂਸਮੀਸ਼ਨ ਸਟ੍ਰੇਨ ਦੇ ਫੈਲਣ ਤੋਂ ਪਹਿਲਾਂ ਵਾਇਰਸ ਦੇ ਕਾਰਨ ਹੋਣ ਵਾਲੀ ਮੌਤ ਦੀ ਦਰ ਲਗਭਗ 0.2 ਪ੍ਰਤੀਸ਼ਤ ਸੀ। ਪਰ ਇਸ ਤੋਂ ਬਾਅਦ ਇਹ ਸੱਤ ਗੁਣਾ ਘੱਟ ਕੇ 0.03 ਪ੍ਰਤੀਸ਼ਤ ਹੋ ਗਈ ਹੈ। ਕਹਿਣ ਦਾ ਭਾਵ ਇਹ ਹੈ ਕਿ ਸੰਕਰਮਿਤ ਹੋਣ ਵਾਲੇ ਹਰ 3,300 ਲੋਕਾਂ ਵਿੱਚੋਂ ਸਿਰਫ਼ ਇੱਕ ਨੂੰ ਮਾਰਦਾ ਹੈ।
ਤੁਲਨਾ ਕਰਨ ਲਈ, ਮੌਸਮੀ ਇਨਫਲੂਐਂਜ਼ਾ ਦੀ ਲਾਗ ਦਰ 0.01 ਅਤੇ 0.05 ਪ੍ਰਤੀਸ਼ਤ ਦੇ ਵਿਚਕਾਰ ਬੈਠਦੀ ਹੈ, ਜੋ ਸੁਝਾਅ ਦਿੰਦੀ ਹੈ ਕਿ ਦੋਵੇਂ ਵਾਇਰਸ ਹੁਣ ਇੱਕ ਸਮਾਨ ਖ਼ਤਰਾ ਪੈਦਾ ਕਰਦੇ ਹਨ। ਹੰਟਰ ਵੱਲੋਂ ਮੇਲ ਔਨਲਾਈਨ ਨੂੰ ਜਾਣਕਾਰੀ ਦਿੰਦਿਆ ਕਿਹਾ ਹੈ ਇਸਦਾ ਮਤਲਬ ਹੈ ਕਿ ਕੋਵਿਡ ਫਲੂ ਨਾਲੋਂ ਵੀ ਘੱਟ ਘਾਤਕ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਵੱਲੋਂ ਚਿਤਾਵਨੀ ਦਿੱਤੀ ਕਿ ਇਸਦਾ ਇੱਕ ਹੋਰ ਰੂਪ ਇਸ ਵਿੱਚ ਬਦਲਾਅ ਕਰ ਸਕਦਾ ਹੈ।