ਹੈਦਰਾਬਾਦ: ਗੂਗਲ ਆਪਣੀਆਂ ਦੋ ਐਟਰਟੇਨਮੈਂਟ ਸੁਵਿਧਾਵਾਂ ਗੂਗਲ ਪਲੇ ਮੂਵੀ ਅਤੇ ਗੂਲ ਟੀਵੀ ਨੂੰ ਨਵੇਂ ਸਾਲ 'ਚ ਬੰਦ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਤੁਸੀਂ ਇਨ੍ਹਾਂ ਐਪਾਂ ਦਾ ਇਸਤੇਮਾਲ ਨਹੀਂ ਕਰ ਸਕੋਗੇ। ਕੰਪਨੀ ਨੇ ਇਨ੍ਹਾਂ ਦੋ ਐਪਾਂ ਨੂੰ ਐਂਡਰਾਈਡ ਅਤੇ IOS ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਸਮਾਰਟ ਟੀਵੀ ਅਤੇ ਰੋਕੂ ਤੋਂ ਵੀ ਇਨ੍ਹਾਂ ਐਪਾਂ ਨੂੰ ਡਿਲੀਟ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ 2022 'ਚ ਐਡਰਾਈਡ ਟੀਵੀ ਨੂੰ ਡਿਫਾਲਟ ਐਪ ਬਣਾਉਦੇ ਹੋਏ ਯੂਜ਼ਰਸ ਨੂੰ ਮੂਵੀ ਅਤੇ ਸ਼ੋਅ ਨੂੰ ਰੇਟ, ਖਰੀਦਣ ਅਤੇ ਦੇਖਣ ਦੀ ਸੁਵਿਧਾ ਦਿੱਤੀ ਸੀ। ਹਾਲਾਂਕਿ, ਇੱਕ ਨਵੇਂ ਬਲਾਗਪੋਸਟ 'ਚ ਕੰਪਨੀ ਨੇ ਦੱਸਿਆ ਹੈ ਕਿ ਉਹ ਗੂਗਲ ਪਲੇ ਮੂਵੀ ਅਤੇ ਗੂਗਲ ਟੀਵੀ ਨੂੰ ਐਂਡਰਾਈਡ ਅਤੇ ਸਮਾਰਟ ਟੀਵੀ ਤੋਂ ਹਟਾਉਣ ਵਾਲੀ ਹੈ।
ETV Bharat / science-and-technology
Google ਨਵੇਂ ਸਾਲ 'ਚ ਇਨ੍ਹਾਂ ਦੋ ਐਪਾਂ ਨੂੰ ਕਰੇਗਾ ਬੰਦ, ਫਿਲਮ ਅਤੇ ਟੀਵੀ ਸ਼ੋਅ ਦੇਖਣ ਦੇ ਸ਼ੌਕਿਨਾਂ ਨੂੰ ਹੋਵੇਗਾ ਨੁਕਸਾਨ - ਗੂਗਲ ਇਨ੍ਹਾਂ ਐਪਾਂ ਨੂੰ ਪਹਿਲਾ ਕਰ ਚੁੱਕਾ ਹੈ ਬੰਦ
Google Play movies and Tv: ਗੂਗਲ ਨਵੇਂ ਸਾਲ 'ਚ ਦੋ ਐਪਾਂ ਨੂੰ ਐਂਡਰਾਈਡ ਡਿਵਾਈਸ ਅਤੇ ਐਂਡਰਾਈਡ ਟੀਵੀ ਤੋਂ ਹਟਾਉਣ ਜਾ ਰਿਹਾ ਹੈ।
Published : Dec 13, 2023, 11:58 AM IST
ਗੂਗਲ ਟੀਵੀ ਦੇ ਅੰਦਰ ਮੌਜ਼ੂਦ 'ਸ਼ੋਅ ਟੈਬ': 17 ਜਨਵਰੀ 2024 ਤੋਂ ਗੂਗਲ ਟੀਵੀ ਦੇ ਅੰਦਰ ਮੌਜ਼ੂਦ 'ਸ਼ੋਅ ਟੈਬ' ਪਹਿਲਾ ਤੋਂ ਖਰੀਦੀਆਂ ਗਈਆ ਫਿਲਮਾਂ ਜਾਂ ਟੀਵੀ ਸ਼ੋਅ ਨੂੰ ਦੇਖਣ ਅਤੇ ਖਰੀਦਣ ਲਈ ਪ੍ਰਾਇਮਰੀ ਕੇਂਦਰ ਬਣ ਜਾਵੇਗਾ। ਇਸਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਯੂਜ਼ਰਸ 'ਸ਼ੋਅ ਟੈਬ' 'ਤੇ ਉਨ੍ਹਾਂ ਦੀ 'Your Library' ਵਿੱਚ ਖਰੀਦੇ ਗਏ ਸਿਰਲੇਖਾਂ ਅਤੇ ਐਕਟਿਵ ਰੈਂਟਲ ਤੱਕ ਪਹੁੰਚ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ, 17 ਜਨਵਰੀ, 2024 ਤੋਂ ਤੁਸੀਂ YouTube ਤੋਂ ਪਹਿਲਾਂ ਖਰੀਦੇ ਗਏ ਕੰਟੈਟ ਅਤੇ ਭਵਿੱਖ ਵਿੱਚ ਖਰੀਦੇ ਜਾਣ ਵਾਲੇ ਕੰਟੇਟ ਨੂੰ ਦੇਖ ਸਕੋਗੇ।
ਗੂਗਲ ਇਨ੍ਹਾਂ ਐਪਾਂ ਨੂੰ ਪਹਿਲਾ ਤੋਂ ਹੀ ਕਰ ਚੁੱਕਾ ਹੈ ਬੰਦ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਗੂਗਲ ਐਪਾਂ ਨੂੰ ਬੰਦ ਕਰ ਰਿਹਾ ਹੈ। ਇਸ ਤੋਂ ਪਹਿਲਾ ਵੀ ਕੰਪਨੀ ਕਈ ਐਪਾਂ ਦੀ ਸੁਵਿਧਾਵਾਂ ਨੂੰ ਖਤਮ ਕਰ ਚੁੱਕੀ ਹੈ। ਇਸ 'ਚ ਗੂਗਲ ਪਲੱਸ, ਗੂਗਲ ਪਲੇ ਮਿਊਜ਼ਿਕ, Google Allo, Google ਸਰਵਿਸ ਆਦਿ ਸ਼ਾਮਲ ਹੈ। ਇਨ੍ਹਾਂ ਐਪਾਂ ਨੂੰ ਬੰਦ ਕਰਨ ਦਾ ਕਾਰਨ ਹੈ ਕਿ ਕੰਪਨੀ ਸਮੇਂ ਦੇ ਨਾਲ ਯੂਜ਼ਰਸ ਨੂੰ ਇੱਕ ਜਗ੍ਹਾਂ 'ਤੇ ਹੀ ਸਾਰੀਆਂ ਚੀਜ਼ਾਂ ਦਾ ਐਕਸੈਸ ਦੇਣਾ ਚਾਹੁੰਦੀ ਹੈ। ਇਸਦੇ ਨਾਲ ਹੀ ਕੰਟੈਟ ਐਕਸੈਸ ਕਰਨ ਦੇ ਤਰੀਕੇ ਨੂੰ ਵੀ ਬਦਲਣਾ ਅਤੇ ਬਿਹਤਰ ਬਣਾਉਣਾ ਚਾਹੁੰਦੀ ਹੈ, ਤਾਂਕਿ ਲੋਕਾਂ ਦਾ ਅਨੁਭਵ ਬਦਲੇ।