ਹੈਦਰਾਬਾਦ: ਗੂਗਲ ਡੈਸਕਟਾਪ ਹੋਮਪੇਜ ਲਈ 'ਡਿਸਕਵਰ ਫੀਡ' ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਮੋਬਾਈਲ ਐਪ 'ਤੇ ਪਹਿਲਾ ਹੀ ਮੌਜ਼ੂਦ ਹੈ। ਜਦੋ ਤੁਸੀਂ ਮੋਬਾਈਲ 'ਤੇ ਗੂਗਲ ਐਪ ਖੋਲਦੇ ਹੋ, ਤਾਂ ਤੁਹਾਨੂੰ ਮੇਨ ਪੇਜ 'ਤੇ ਫੀਡਸ ਦਿਖਾਈ ਦਿੰਦੀ ਹੈ, ਜਿੱਥੇ ਤੁਹਾਨੂੰ ਬਿਨ੍ਹਾਂ ਸਰਚ ਕੀਤੇ ਕਈ ਅਪਡੇਟਸ ਮਿਲ ਜਾਂਦੇ ਹਨ। ਇਨ੍ਹਾਂ ਅਪਡੇਟਾਂ 'ਚ ਮੌਸਮ, ਸਟਾਕ ਮਾਰਕਿਟ ਦਾ ਹਾਲ, ਦੇਸ਼ ਦੁਨੀਆ ਦੀਆਂ ਖਬਰਾਂ ਆਦਿ ਸ਼ਾਮਲ ਹੈ। ਇਹ ਫੀਚਰ ਹੁਣ ਕੰਪਨੀ ਡੈਸਕਟਾਪ ਦੇ ਹੋਮਪੇਜ 'ਤੇ ਦੇਣ ਵਾਲੀ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚਲ ਰਹੀ ਹੈ। ਗੂਗਲ ਦੇ ਬੁਲਾਰੇ ਲਾਰਾ ਲੇਵਿਨ ਨੇ ਦ ਵਰਜ ਨੂੰ ਦੱਸਿਆ ਕਿ 'ਡਿਸਕਵਰ ਫੀਡ' ਦੀ ਟੈਸਟਿੰਗ ਭਾਰਤ 'ਚ ਚਲ ਰਹੀ ਹੈ ਅਤੇ ਜਲਦ ਹੀ ਇਹ ਫੀਚਰ ਲਾਈਵ ਹੋ ਸਕਦਾ ਹੈ।
ETV Bharat / science-and-technology
Google Search Page: ਗੂਗਲ ਡੈਸਕਟਾਪ ਯੂਜ਼ਰਸ ਨੂੰ ਮਿਲੇਗਾ 'Discover Feed' ਫੀਚਰ, Microsoft Edge 'ਤੇ ਪਹਿਲਾ ਤੋਂ ਹੀ ਮੌਜ਼ੂਦ - Google latest news
Google Discover Feed Update: ਗੂਗਲ ਡੈਸਕਟਾਪ ਯੂਜ਼ਰਸ ਨੂੰ ਗੂਗਲ ਸਰਚ ਪੇਜ 'ਚ ਇੱਕ ਨਵਾਂ ਆਪਸ਼ਨ ਦੇਣ ਵਾਲਾ ਹੈ। ਇਹ ਆਪਸ਼ਨ ਮੋਬਾਈਲ ਵਰਜ਼ਨ 'ਤੇ ਪਹਿਲਾ ਹੀ ਮੌਜ਼ੂਦ ਹੈ।
![Google Search Page: ਗੂਗਲ ਡੈਸਕਟਾਪ ਯੂਜ਼ਰਸ ਨੂੰ ਮਿਲੇਗਾ 'Discover Feed' ਫੀਚਰ, Microsoft Edge 'ਤੇ ਪਹਿਲਾ ਤੋਂ ਹੀ ਮੌਜ਼ੂਦ Google Search Page](https://etvbharatimages.akamaized.net/etvbharat/prod-images/16-10-2023/1200-675-19779291-thumbnail-16x9-snk.jpg)
Published : Oct 16, 2023, 4:57 PM IST
ਡਿਸਕਵਰ ਫੀਡ ਫੀਚਰ ਪਹਿਲੀ ਵਾਰ 2018 'ਚ ਹੋਇਆ ਸੀ ਲਾਂਚ: ਲਾਰਾ ਲੇਵਿਨ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਬਦਲਾਅ ਹੈ ਕਿਉਕਿ ਕੰਪਨੀ ਦਾ ਹੋਮਪੇਜ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਦੇਖੀਆਂ ਜਾਣ ਵਾਲੀਆਂ ਵੈੱਬਸਾਈਟਾਂ 'ਚੋ ਇੱਕ ਹੈ। ਗੂਗਲ ਨੇ ਪਹਿਲੀ ਵਾਰ 'ਡਿਸਕਵਰ ਫੀਡ' ਨੂੰ 2018 'ਚ ਮੋਬਾਈਲ 'ਤੇ US ਦੇ ਯੂਜ਼ਰਸ ਲਈ ਲਾਂਚ ਕੀਤਾ ਸੀ। ਇਸ ਤੋਂ ਬਾਅਦ ਇਸ ਫੀਚਰ ਨੂੰ ਦੁਨੀਆਂ ਭਰ ਲਈ ਲਾਈਵ ਕੀਤਾ ਗਿਆ ਸੀ। ਗੂਗਲ ਦਾ ਡਿਸਕਵਰ ਫੀਡ ਨਾ ਸਿਰਫ਼ ਯੂਜ਼ਰਸ ਲਈ ਖਬਰਾਂ ਅਤੇ ਆਰਟੀਕਲਾਂ ਨੂੰ ਟ੍ਰੈਕ ਕਰਨਾ ਆਸਾਨ ਬਣਾਉਦਾ ਹੈ ਸਗੋ ਇਹ ਗੂਗਲ ਸਰਚ ਨੂੰ ਯੂਜ਼ਰਸ ਲਈ ਜ਼ਿਆਦਾ ਆਕਰਸ਼ਕ ਬਣਾਉਦਾ ਹੈ।
Microsoft Edge 'ਚ ਡਿਸਕਵਰ ਫੀਡ ਫੀਚਰ ਪਹਿਲਾ ਤੋਂ ਮੌਜ਼ੂਦ: Microsoft Edge 'ਚ ਇਹ ਫੀਚਰ ਪਹਿਲਾ ਤੋਂ ਮੋਜ਼ੂਦ ਹੈ। ਜੇਕਰ ਤੁਸੀਂ ਇਸ ਬ੍ਰਾਊਜ਼ਰ ਦਾ ਇਸਤੇਮਾਲ ਕਰਦੇ ਹੋ, ਤਾਂ ਤੁਸੀਂ ਹੋਮ ਪੇਜ 'ਤੇ ਮੌਸਮ, ਖਬਰਾਂ, ਟ੍ਰੇਂਡਿੰਗ ਟਾਪਿਕ ਅਤੇ ਸਟਾਰ ਮਾਰਕਿਟ ਨਾਲ ਜੁੜਿਆ ਇੱਕ ਕਾਲਮ ਦੇਖਿਆ ਹੋਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਜਾਣਕਾਰੀ ਜਲਦੀ ਮਿਲ ਜਾਂਦੀ ਹੈ ਅਤੇ ਜ਼ਿਆਦਾ ਸਰਚ ਕਰਨ ਦੀ ਲੋੜ ਨਹੀਂ ਪੈਂਦੀ।