ਨਵੀਂ ਦਿੱਲੀ:ਗੂਗਲ ਨੇ ਐਂਡਰੌਇਡ ਡਿਵਾਈਸਾਂ 'ਤੇ ਆਪਣਾ ਨਵਾਂ ਟੂਲ Auto Archive ਫੀਚਰ ਸ਼ੁਰੂ ਕੀਤਾ ਹੈ, ਜੋ ਉਨ੍ਹਾਂ ਐਪਸ ਨੂੰ ਲਗਭਗ 60 ਫੀਸਦ ਤੱਕ ਘੱਟ ਕਰ ਦੇਵੇਗਾ ਜੋ ਐਪਸ ਅਕਸਰ ਵਰਤੇ ਨਹੀਂ ਜਾਂਦੇ ਹਨ। Auto Archive ਟੂਲ ਉਪਭੋਗਤਾਵਾਂ ਨੂੰ ਡਿਵਾਈਸ ਤੋਂ ਐਪ ਦੀ ਮੌਜੂਦਗੀ ਜਾਂ ਉਪਭੋਗਤਾਵਾਂ ਦੇ ਡੇਟਾ ਨੂੰ ਮਿਟਾਏ ਬਿਨਾਂ ਲਗਭਗ 60 ਫੀਸਦ ਐਪਸ ਦੇ ਸਟੋਰੇਜ ਸਪੇਸ ਨੂੰ ਖਾਲੀ ਕਰਨ ਵਿੱਚ ਮਦਦ ਕਰੇਗਾ।
ਇਸ ਟੂਲ ਦੇ ਕੰਮ:ਗੂਗਲ ਪਲੇ ਦੇ ਉਤਪਾਦ ਪ੍ਰਬੰਧਕ ਚਾਂਗ ਲਿਉ ਅਤੇ ਲਿਡੀਆ ਜੇਮੰਡ ਨੇ ਕਿਹਾ ਕਿ ਇਹ ਟੂਲ ਬੇਲੋੜੀ ਅਣਇੰਸਟੌਲ ਨੂੰ ਘੱਟ ਕਰੇਗਾ ਅਤੇ ਉਪਭੋਗਤਾਵਾਂ ਨੂੰ ਸਫਲਤਾਪੂਰਵਕ ਨਵੇਂ ਐਪ ਇੰਸਟਾਲ ਕਰਨ ਵਿੱਚ ਮਦਦ ਕਰੇਗਾ। Auto Archive ਟੂਲ ਉਪਭੋਗਤਾਵਾਂ ਨੂੰ ਐਪ ਨੂੰ ਅਣਇੰਸਟੌਲ ਕਰਨ ਦੀ ਲੋੜ ਤੋਂ ਬਿਨਾਂ ਆਪਣੇ ਡਿਵਾਈਸਾਂ 'ਤੇ ਜਗ੍ਹਾ ਖਾਲੀ ਕਰਨ ਦੀ ਵੀ ਆਗਿਆ ਦਿੰਦਾ ਹੈ।
ਘੱਟ ਇਸਤੇਮਾਲ ਕੀਤੇ ਜਾਣ ਵਾਲੇ ਐਪਸ ਨੂੰ ਡਿਵਾਇਸ ਤੋਂ ਹਟਾ ਦਿੱਤਾ ਜਾਵੇਗਾ: ਇੱਕ ਵਾਰ ਜਦੋਂ ਉਪਭੋਗਤਾ ਚੋਣ ਕਰ ਲੈਂਦਾ ਤਾਂ ਮੋਬਾਇਲ 'ਚ ਸਪੇਸ ਖਾਲੀ ਕਰਨ ਲਈ ਘੱਟ ਇਸਤੇਮਾਲ ਕੀਤੇ ਜਾਣ ਵਾਲੇ ਐਪਸ ਨੂੰ ਡਿਵਾਇਸ ਤੋਂ ਹਟਾ ਦਿੱਤਾ ਜਾਵੇਗਾ। ਜਦਕਿ ਐਪ ਆਇਕਨ ਅਤੇ ਉਪਭੋਗਤਾ ਦੇ ਨਿੱਜੀ ਐਪ ਡੇਟਾ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਜਦ ਉਪਭੋਗਤਾ ਐਪ ਦਾ ਫਿਰ ਤੋਂ ਇਸਤੇਮਾਲ ਕਰਨਾ ਚਾਹੁੰਦੇ ਹਨ ਤਾਂ ਉਹ ਇਸਨੂੰ ਦੁਬਾਰਾ ਡਾਊਨਲੋਡ ਕਰਨ ਲਈ ਸਿਰਫ਼ ਟੈਪ ਕਰ ਸਕਦੇ ਹਨ ਅਤੇ ਉੱਥੋ ਹੀ ਸ਼ੁਰੂ ਕਰ ਸਕਦੇ ਹਨ, ਜਿੱਥੇ ਉਨ੍ਹਾਂ ਨੇ ਛੱਡਿਆ ਸੀ, ਉਦੋਂ ਤੱਕ ਐਪ Google Play 'ਤੇ ਉਪਲਬਧ ਹੈ।